Skip to content
Independent perspectives. Global stories.
BREAKING

ਥੋੜ੍ਹੇ ਸਮੇਂ ਦੇ ਨੋਟਿਸ ਦੇ ਬਾਵਜੂਦ ਕੇਂਦਰੀ ਏਜੰਸੀ ਨੂੰ ਪੂਰਨ ਸਹਿਯੋਗ ਦਿੱਤਾ : ਮਜੀਠੀਆ॥

Share this story

ਜਲੰਧਰ/ਚੰਡੀਗੜ੍ਹ, 26 ਦਸੰਬਰ (ਪੀ. ਟੀ.)- ਪੰਜਾਬ ਦੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਕੇਂਦਰੀ ਏਜੰਸੀ ਵਲੋਂ ਉਨ੍ਹਾਂ ਨੂੰ ਥੋੜ੍ਹੇ ਸਮੇਂ ਦਾ ਨੋਟਿਸ ਦੇਣ ਦੇ ਬਾਵਜੂਦ ਉਨ੍ਹਾਂ ਨੇ ਏਜੰਸੀ ਨੂੰ ਪੂਰਨ ਸਹਿਯੋਗ ਦਿੱਤਾ  ਕਿਉਂਕਿ ਉਹ ਜਾਂਚ ਵਿਚ ਸ਼ਾਮਿਲ ਹੋ ਕੇ ਸੱਚਾਈ ਨੂੰ ਸਾਹਮਣੇ ਲਿਆਉਣਾ ਚਾਹੁੰਦੇ ਸਨ। ਅੱਜ ਇੱਥੋਂ ਜਾਰੀ ਇਕ ਬਿਆਨ ਵਿਚ ਸ. ਮਜੀਠੀਆ ਨੇ ਕਿਹਾ ਕਿ  19 ਦਸੰਬਰ ਨੂੰ ਸੰਮਨ ਮਿਲਣ ਤੋਂ ਬਾਅਦ ਉਨ੍ਹਾਂ ਪੂਰੀ ਸਰਗਰਮੀ ਦਿਖਾਈ। ਉਹ ਤਿੰਨ ਦਿਨਾ ਵਿਧਾਨ ਸਭਾ ਵਿਚ ਸੈਸ਼ਨ ਵਿਚ ਰੁੱਝੇ ਸਨ ਤੇ ਇਸ ਦੌਰਾਨ 3 ਦਿਨਾਂ ਦੀ ਛੁੱਟੀ ਵੀ ਸੀ। ਉਹ ਬਦਲਵੀਂ ਤਾਰੀਖ ਲਈ ਵੀ ਕਹਿ ਸਕਦੇ ਸਨ ਪਰ ਉਨ੍ਹਾਂ ਨੇ ਨਾ ਕੇਵਲ ਟੈਲੀਫੋਨ ’ਤੇ ਹੀ ਸੰਮਨ ਲੈਣ ਦਾ ਫੈਸਲਾ ਕੀਤਾ ਬਲਕਿ ਪਹਿਲੇ ਮੌਕੇ ਹੀ ਉਹ ਖੁਦ ਏਜੰਸੀ ਅੱਗੇ ਪੇਸ਼ ਹੋਏ ਹਨ। ਸ. ਮਜੀਠੀਆ ਨੇ ਕਿਹਾ ਕਿ ਉਨ੍ਹਾਂ ਪਹਿਲੇ ਦਿਨ ਤੋਂ ਹੀ ਇਹ ਗੱਲ ਕਹੀ ਹੈ ਕਿ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ, ਇਸੇ ਕਰਕੇ ਹੀ

ਉਹ ਇਸ ਮੁੱਦੇ ਦੀ ਤੇਜੀ ਨਾਲ  ਜਾਂਚ ਦੇ ਹੱਕ ਵਿਚ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ 5 ਕੇਂਦਰੀ ਏਜੰਸੀਅ੍ਯਾਂ ਵਲੋਂ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੇ ਕਾਰਜਕਾਲ ਵਿਚ ਜਾਂਚ ਕੀਤੀ ਗਈ ਸੀ ਅਤੇ ਕੁਝ ਵੀ ਨਹੀਂ ਪਾਇਆ ਗਿਆ ਸੀ। ਹੁਣ ਉਹ ਪਿਛਲੇ ਇਕ ਸਾਲ ਤੋਂ ਚੱਲ ਰਹੀ ਮੀਡੀਆ ਟ੍ਰਾਇਲ ਨੂੰ ਖਤਮ ਕਰਨਾ ਚਾਹੁੰਦੇ ਹਨ ਤੇ ਇਸੇ ਕਾਰਨ ਹੀ ਉਹ ਖੁਦ ਇਸ ਮੁੱਦੇ ’ਤੇ ਕਿਸੇ ਵੀ ਸਵਾਲ ਦਾ ਜਵਾਬ ਤੁਰੰਤ ਦੇਣ ਪ੍ਰਤੀ  ਚਾਹਵਾਨ ਸਨ।

WRITTEN BY