Skip to content
Independent perspectives. Global stories.
BREAKING

ਰਾਜਸਥਾਨ ਦੇ ਗ੍ਰਹਿ ਮੰਤਰੀ ਸਮੇਤ 16 ਮੰਤਰੀਆਂ ਨੂੰ ਧਮਕੀ ਭਰੇ ਈ-ਮੇਲ

Share this story

ਜੈਪੁਰ, 26 ਦਸੰਬਰ (ਪੀ. ਟੀ.)- ਰਾਜਸਥਾਨ ਦੇ ਗ੍ਰਹਿ ਮੰਤਰੀ ਸਮੇਤ ਰਾਜ ਦੇ 10 ਕੈਬਨਿਟ ਮੰਤਰੀਆਂ ਅਤੇ 6 ਰਾਜ ਮੰਤਰੀਆਂ ਨੂੰ ਸਰਕਾਰੀ ਈ-ਮੇਲ ਆਈ.ਡੀ. ‘ਤੇ ਇੰਡੀਅਨ ਮੁਜਾਹਿਦੀਨ ਦੇ ਨਾਮ ਤੋਂ ਧਮਕੀ ਦਿ¤ਤੀ ਗਈ ਹੈ। ਈ-ਮੇਲ ‘ਚ ਲਿਖਿਆ ਗਿਆ ਹੈ ਕਿ 26 ਜਨਵਰੀ ਨੂੰ ਧਮਾਕੇ ਕੀਤੇ ਜਾਣਗੇ, ਰੋਕ ਸਕਦੇ ਹੋ ਤਾਂ ਰੋਕ ਲਵੋ। ਮੰਤਰੀਆਂ ਨੂੰ ਈ-ਮੇਲ 22 ਦਸੰਬਰ ਦੀ ਸ਼ਾਮ ਨੂੰ ਮਿਲੀ ਹੈ। ਮੰਤਰੀ ਗੁਲਾਬ ਚੰਦਰ ਕਟਾਰੀਆ ਨੇ ਇਸ ਗ¤ਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਡੀ.ਜੀ. ਨੂੰ ਇਸ ਗ¤ਲ ਦੀ ਜਾਣਕਾਰੀ ਹੈ ਅਤੇ ਉਹ ਕਾਰਵਾਈ ਕਰਨਗੇ। ਰਾਜਸਥਾਨ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿ¤ਤੀ ਹੈ। ਰਾਜਸਥਾਨ ਦੇ ਗ੍ਰਹਿ ਮੰਤਰੀ ਨੇ ਈ.ਮੇਲ ਦੀ ਜਾਣਕਾਰੀ ਏ.ਟੀ.ਐਸ. ਨੂੰ ਦਿ¤ਤੀ ਹੈ। ਧਮਕੀ ਭਰੇ ਇਸ ਈ-ਮੇਲ ’ਚ ਲਿਖਿਆ ਹੈ ਕਿ ਉਹ ਇੰਡੀਅਨ ਮੁਜਾਹਿਦੀਨ ਹਨ। ਤੁਸੀਂ ਲੋਕ ਸਾਵਧਾਨ ਰਹੋ।ਉਹ ਉਨ੍ਹਾਂ ਨੂੰ ਵ¤ਡੇ ਪ¤ਧਰ ’ਤੇ ਹੈਰਾਨ ਕਰਨ ਵਾਲੇ ਹਨ। ਉਨ੍ਹਾਂ ਨੇ ਈ-ਮੇਲ ’ਚ ਲਿਖਿਆ ਕਿ ਉਹ ਰਾਜਸਥਾਨ ’ਚ ਖੁ¤ਲ੍ਹੇ ਬੰਬ ਧਮਾਕੇ ਕਰਨਗੇ।

WRITTEN BY