Skip to content
Independent perspectives. Global stories.
BREAKING

ਕ੍ਰਿਸ਼ਨਾ ਬਾਸਕਟਬਾਲ ਕਲੱਬ ਦੀ ਸਥਾਪਨਾ ਬੀ ਐਸ ਐਫ ਕੈਂਪਸ ਫਿਰੋਜ਼ਪੁਰ ਵਿਖੇ ਕੀਤੀ ਗਈ

Share this story

ਫਿਰੋਜ਼ਪੁਰ, 26 ਦਸੰਬਰ (ਮਨੋਹਰ ਲਾਲ)- ਫਿਰੋਜ਼ਪੁਰ-ਮੋਗਾ ਰੋਡ ਤੇ ਸਥਿਤ ਬੀ ਐਸ ਐਫ ਕੈਂਪਸ ਵਿਖੇ ਕ੍ਰਿਸ਼ਨਾ ਬਾਸਕਟਬਾਲ ਕਲੱਬ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਕਰਵਾਏ ਗਏ ਸਮਾਗਮ ਵਿਚ ਬਤੋਰ ਮੁੱਖ ਮਹਿਮਾਨ  ਡੀ ਆਈ ਜੀ ਬੀ ਐਸ ਐਫ ਫਿਰੋਜ਼ਪੁਰ ਸੈਕਟਰ ਆਰ ਕੇ ਥਾਪਾ ਪਹੁੰਚੇ। ਇਸ ਮੌਕੇ ਬੀ ਐਸ ਐਫ ਫਿਰੋਜ਼ਪੁਰ ਦੇ ਡਿਪਟੀ ਕਮਾਂਡੈਂਟ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਕਲੱਬ ਜਿਥੇ ਬਾਸਕਟਬਾਲ ਦੇ ਖਿਡਾਰੀਆਂ ਨੂੰ ਜ਼ਮੀਨੀ ਪੱਧਰ ਤੋਂ ਸਿਖਲਾਈ ਦੇ ਪ੍ਰਬੰਧ ਕਰੇਗੀ, ਉਥੇ ਬਾਸਕਟਬਾਲ ਤੋਂ ਇਲਾਵਾ ਦੂਜੀਆਂ ਖੇਡਾਂ ਦੇ ਆਰਥਿਕ ਪੱਧਰ ਤੋਂ ਕੰਮਜੋਰ ਖਿਡਾਰੀਆਂ ਦੀ ਵੀ ਮਦਦ ਕਰੇਗਾ। ਅਸ਼ਵਨੀ ਕੁਮਾਰ ਨੇ ਦੱਸਿਆ ਕਿ ਕਲੱਬ ਵਲੋਂ ਖਿਡਾਰੀਆਂ ਦੀ ਸਿਹਤ ਸਹੂਲਤਾਂ ਦਾ ਵੀ ਖਾਸ ਧਿਆਨ ਰੱਖਿਆ ਜਾਵੇਗਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਡੀ ਆਈ ਜੀ ਫਿਰੋਜ਼ਪੁਰ ਸੈਕਟਰ ਆਰ ਕੇ ਥਾਪਾ ਨੇ ਕ੍ਰਿਸ਼ਨਾ ਬਾਸਕਟਬਾਲ ਦੀ ਸਥਾਪਨਾ ਨੂੰ ਖੇਡਾਂ ਦੇ ਖੇਤਰ ਵਿਚ ਇਕ ਨਵੀਂ

ਪਹਿਲ ਦੱਸਿਆ। ਉਨ੍ਹਾਂ ਨੇ ਆਖਿਆ ਕਿ ਕੇ ਬੀ ਸੀ ਵਲੋਂ ਦੂਰ ਦੁਰਾਡੇ ਦੇ ਪਿੰਡਾਂ ਅਤੇ ਛੋਟੇ ਸ਼ਹਿਰਾਂ ਵਿਚ ਪ੍ਰਭਾਵਸ਼ਾਲੀ ਖਿਡਾਰੀਆਂ ਦੀ ਖੋਜ਼ ਕਰਕੇ ਉਨ੍ਹਾਂ ਨੂੰ ਟਰੇਨ ਕਰਨ ਦਾ ਇਕ ਚੰਗਾ ਉਪਰਾਲਾ ਹੈ। ਉਨ੍ਹਾਂ ਨੇ ਦੱਸਿਆ ਕਿ ਛੋਟੇ ਖਿਡਾਰੀਆਂ ਨੂੰ ਸੁਰੂ ਤੋਂ ਹੀ ਟਰੈਨਿੰਗ ਦੇ ਕੇ ਤਿਆਰ ਕਰਨ ਨਾਲ ਉਹ ਨਾ ਸਿਰਫ ਆਪਣੇ ਜ਼ਿਲ੍ਹੇ ਅਤੇ ਸੂਬੇ ਦਾ ਨਾਮ ਰੋਸ਼ਨ ਕਰਨਗੇ ਸਗੋਂ ਅੰਤਰਰਾਸ਼ਟਰੀ ਪੱਧਰ ਤੱਕ ਜਾ ਕੇ ਦੇਸ਼ ਦਾ ਨਾਮ ਰੋਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਹੀ ਕੱਲ੍ਹ ਨੂੰ ਕਈ ਖਿਡਾਰੀ ਅਰਜੁਨਾ ਅਵਾਰਡ ਹਾਸਲ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀ ਐਸ ਐਫ  ਅਧਿਕਾਰੀ  ਰਣਜੀਤ  ਸਿੰਘ, ਸਾਬਕਾ ਕਮਾਂਡੈਂਟ ਸ਼ਾਮ ਲਾਲ, ਸੀਨੀਅਰ ਕਾਂਗਰਸੀ ਆਗੂ ਬਿੱਟੂ ਸਾਂਘਾ , ਯੂਥ ਕਾਂਗਰਸ ਪੰਜਾਬ ਦੇ ਆਗੂ ਹੀਰਾ ਸੋਢੀ, ਕ੍ਰਿਸ਼ਨਾ ਬਾਸਕਟਬਾਲ ਕਲੱਬ ਦੇ ਪ੍ਰਧਾਨ ਜੁਗਲ ਕਿਸ਼ੋਰ, ਸੀਨੀ. ਵਾਇਸ ਪ੍ਰਧਾਨ ਮਨੋਜ ਕੁਮਾਰ ਆਦਿ ਹਾਜ਼ਰ ਸਨ।

WRITTEN BY