Skip to content
Independent perspectives. Global stories.
BREAKING

ਮੁੱਖ ਮੰਤਰੀ ਨੇ ਸ੍ਰੀ ਮਾਲਵੀਆ ਅਤੇ ਸ੍ਰੀ ਵਾਜਪਾਈ ਨੂੰ ਭਾਰਤ ਰਤਨ ਮਿਲਣ ’ਤੇ ਖੁਸ਼ੀ ਪ੍ਰਗਟਾਈ

Share this story

ਚੰਡੀਗੜ੍ਹ, 24 ਦਸੰਬਰ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਮਹਾਨ ਆਜਾਦੀ ਘੁਲਾਟੀ ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਆ ਅਤੇ ਲੋਕਾਂ ਦੇ ਹਰਮਨ ਪਿਆਰੇ ਨੇਤਾ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਭਾਰਤ ਸਰਕਾਰ ਵੱਲੋਂ ਭਾਰਤ ਰਤਨ ਨਾਲ ਸਨਮਾਨਿਤ ਕਰਨ ਦਾ ਸੁਆਗਤ ਕੀਤਾ ਹੈ। ਮੁੱਖ ਮੰਤਰੀ ਨੇ ਇੰਨ੍ਹਾਂ ਦੋਵਾਂ ਮਹਾਨ ਵਿਅਕਤੀਆਂ ਨੂੰ ਦੇਸ਼ ਦਾ ਸੱਭ ਤੋਂ ਵੱਡਾ ਨਾਗਰਿਕ ਸਨਮਾਨ ਦੇਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਦੋਵਾਂ ਮਹਾਨ ਵਿਅਕਤੀਆਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨ ਨਾਲ ਦੇਸ਼ ਦੀ ਸਵਾ ਕਰੋੜ ਜਨਤਾ ਦੀ ਭਾਵਨਾਵਾਂ ਦਾ ਸਹੀ ਅਰਥਾਂ ਵਿਚ ਆਦਰ ਹੋਇਆ ਹੈ। ਉਨ੍ਹਾਂ ਕਿਹਾ ਕਿ ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਆ ਮਹਾਨ ਭਾਰਤੀ ਸਭਿਆਚਾਰ ਅਤੇ ਆਦਰਸ਼ ਮਾਨਵੀ ਤੇ ਨੈਤਿਕ ਮੁੱਲਾਂ ਦੇ ਸੱਚੇ ਸਰੰਖਕ ਸਨ।  ਉਹ ਉਚਕੋਟੀ ਦੇ ਸਿੱਖਿਆ ਵਿਦਵਾਨ, ਨਿਡਰ

ਪੱਤਰਕਾਰ ਤੇ ਸਾਹਿਤਕਾਰ ਸਨ।  ਬਨਾਰਸ ਹਿੰਦੂ ਯੂਨੀਵਰਸਿਟੀ ਦੇ ਮੋਢੀ ਪੰਡਿਤ ਮਦਨ ਮੋਹਨ ਮਾਲਵੀਆ ਨੂੰ ਉਨ੍ਹਾਂ ਦੇ ਮਹਾਨ ਕੰਮਾਂ ਦੇ ਲਈ ‘ਮਹਾਮਨਾ’ ਦੀ ਉਪਾਧੀ ਮਿਲੀ ਹੈ। ਹੁਣ ਉਨ੍ਹਾਂ ਦੀ ਜਯੰਤੀ ਦੇ ਮੌਕੇ ’ਤੇ ਉਨ੍ਹਾਂ ਨੂੰ ਭਾਰਤ ਰਤਨ ਦੇਣਾ ਉਨ੍ਹਾਂ ਦੇ ਪ੍ਰਤੀ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਵਿਚ ਅਟਲ ਜੀ ਵਧੀਆ ਰਾਜਨੇਤਾ ਅਤੇ ਦੂਰਦਰੜੀ ਸੋਚ ਦੇ ਵਿਅਕਤੀ ਹਨ। ਆਪਣੇ ਪ੍ਰਧਾਨ ਮੰਤਰੀ ਦੇ ਸਮੇਂ ਵਿਚ ਦੇਸ਼ ਦੀ ਰਾਜਨੀਤੀ ਵਿਚ ਨਵੀਂ ਇਬਾਰਤ ਲਿਖੀ।  ਉਨ੍ਹਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ  ਅਟਲ ਬਿਹਾਰੀ ਵਾਜਪਈ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨਾ, ਉਨ੍ਹਾਂ ਦੀ ਦੇਸ਼ ਲਈ ਕੀਤੀਆਂ ਗਈਆਂ ਮਹਾਨ ਸੇਵਾਵਾਂ ਦਾ ਸਨਮਾਨ ਹੈ।

WRITTEN BY