Skip to content
Independent perspectives. Global stories.
BREAKING

ਅਟ¤ਲ ਬਿਹਾਰੀ ਵਾਜਪਾਈ ਅਤੇ ਮਦਨ ਮੋਹਨ ਮਾਲਵੀਆ ਨੂੰ ਭਾਰਤ ਰਤਨ

Share this story

ਸੰਯੋਗਵਸ਼ ਦੋਨਾਂ ਸ਼ਖਸੀਅਤਾਂ ਦਾ ਜਨਮਦਿਨ 25 ਦਸੰਬਰ ਨੂੰ

Page-1_10 ਨਵੀਂ ਦਿ¤ਲੀ, 24 ਦਸੰਬਰ (ਪੀ. ਟੀ. ਲਾਇਵ)- ਸਾਬਕਾ ਪ੍ਰਧਾਨ ਮੰਤਰੀ ਅਟ¤ਲ ਬਿਹਾਰੀ ਵਾਜਪਾਈ ਅਤੇ ਪੰਡਿਤ ਮਦਨ ਮੋਹਨ ਮਾਲਵੀਆ ਨੂੰ ਦੇਸ਼ ਦਾ ਸਰਵਉ¤ਚ ਨਾਗਰਿਕ ਸਨਮਾਨ ਭਾਰਤ ਰਤਨ ਦੇਣ ਦਾ ਐਲਾਨ ਕੇਂਦਰ ਸਰਕਾਰ ਨੇ ਅ¤ਜ ਕਰ ਦਿ¤ਤਾ ਹੈ।ਇਸ ਸਨਮਾਨ ਦਾ ਐਲਾਨ ਸ੍ਰੀ ਵਾਜਪਾਈ ਦੇ 90 ਵੇਂ ਜਨਮ ਦਿਨ (25 ਦਸੰਬਰ) ਤੋਂ ਪਹਿਲਾਂ ਕੀਤਾ ਗਿਆ ਹੈ।ਰਾਸ਼ਟਰਪਤੀ ਭਵਨ ਵੱਲੋਂ ਜਾਰੀ ਇਕ ਅਧਿਕਾਰਕ ਸੂਚਨਾ ਅਨੁਸਾਰ ਰਾਸ਼ਟਰਪਤੀ ਬੇਹ¤ਦ ਖੁਸ਼ੀ ਦੇ ਨਾਲ ਸਵਰਗੀ ਪੰਡਿਤ ਮਦਨ ਮੋਹਨ ਮਾਲਵੀਆ ਅਤੇ ਅਟ¤ਲ ਬਿਹਾਰੀ ਵਾਜਪਾਈ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਦੇ ਹਨ।ਉ¤ਧਰ ਅਟ¤ਲ ਬਿਹਾਰੀ ਵਾਜਪਾਈ ਨੂੰ ਭਾਰਤ ਰਤਨ ਦਿ¤ਤੇ ਜਾਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਸ਼ੀ ਪ੍ਰਗਟ ਕੀਤੀ ਹੈ।ਪ੍ਰਧਾਨ ਮੰਤਰੀ ਨੇ ਅ¤ਜ ਟਵੀਟ ਕਰਕੇ ਖੁਸ਼ੀ ਜਤਾਈ ਹੈ। ਇਸ ਤੋਂ ਇਲਾਵਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅ¤ਜ ਟਵੀਟ ਕਰਕੇ ਇਸ ਗ¤ਲ ਦੀ ਜਾਣਕਾਰੀ ਦਿ¤ਤੀ ਕਿ ਉਨ੍ਹਾਂ ਨੂੰ ਇਹ ਐਲਾਨ ਕਰਦੇ ਹੋਏ

ਖੁਸ਼ੀ ਹੋ ਰਹੀ ਹੈ ਕਿ ਪੰਡਿਤ ਮਦਨ ਮੋਹਨ ਮਾਲਵੀਆ ਅਤੇ ਅਟ¤ਲ ਬਿਹਾਰੀ ਵਾਜਪਾਈ ਨੂੰ ਭਾਰਤ ਰਤਨ ਦਿ¤ਤਾ ਜਾ ਰਿਹਾ ਹੈ।
ਇਸ ਨੂੰ ਸੰਯੋਗ ਹੀ ਕਿਹਾ ਜਾ ਸਕਦਾ ਹੈ ਕਿ ਦੋਨਾਂ ਦਾ ਹੀ ਜਨਮ 25 ਦਸੰਬਰ ਨੂੰ ਹੋਇਆ ਸੀ। ਪੰਡਿਤ ਮਦਨ ਮੋਹਨ ਮਾਲਵੀਆ ਦਾ ਜਨਮ 25 ਦਸੰਬਰ 1861 ਨੂੰ ਇਲਾਹਾਬਾਦ ਵਿਖੇ ਅਤੇ ਸ੍ਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ 1924 ਨੂੰ ਗਵਾਲੀਅਰ ਵਿਖੇ ਹੋਇਆ ਸੀ। ਸਰਕਾਰ ਨੇ ਉਨ੍ਹਾਂ ਦੇ ਜਨਮ ਦਿਨ ਨੂੰ ‘ਸੁਸ਼ਾਸਨ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ।
ਪੰਡਿਤ ਮਾਲਵੀਆ ਨੇ ਦੋ ਵਾਰ ਕਾਂਗਰਸ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲੀ ਸੀ ਅਤੇ ਉਹ ਦੱਖਣ ਪੰਥੀ ਹਿੰਦੂ ਮਹਾਂਸਭਾ ਦੇ ਪਹਿਲੇ ਆਗੂਆਂ ਵਿੱਚੋਂ ਇੱਕ ਸਨ। ਉਹ ਸੁਤੰਤਰਤਾ ਸੈਨਾਨੀ ਅਤੇ ਰਾਜਨੀਤਿਕ ਸ਼ਖਸੀਅਤ ਤੋਂ ਇਲਾਵਾ ਇੱਕ ਮਹਾਨ ਅਧਿਆਪਕ ਸਨ। ਉਨ੍ਹਾਂ ਨੇ 1916 ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਸੀ। ਭਾਰਤ ਦੀ ਅਜ਼ਾਦੀ ਦੇ ਇੱਕ ਸਾਲ ਪਹਿਲਾਂ ਉਹ ਚਲਾਣਾ ਕਰ ਗਏ ਸਨ।
90 ਸਾਲਾ ਸ੍ਰੀ ਵਾਜਪਾਈ ਨੇ ਸਾਲ 1980 ਵਿੱਚ ਭਾਰਤੀ ਜਨਸੰਘ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰੂਪ ਵਿੱਚ ਤਬਦੀਲ ਕੀਤਾ ਸੀ ਅਤੇ ਉਹ ਗੈਰ ਕਾਂਗਰਸੀ ਪਾਰਟੀ ਦੇ ਪਹਿਲੇ ਪ੍ਰਧਾਨ ਮੰਤਰੀ ਸਨ ਜਿਨ੍ਹਾਂ ਨੇ 5 ਸਾਲ ਦਾ ਕਾਰਜਕਾਲ ਪੂਰਾ ਕੀਤਾ ਸੀ। ਉਹ 1957 ਤੋਂ 2009 ਦੇ ਦਰਮਿਆਨ 10 ਵਾਰ ਲੋਕ ਸਭਾ ਲਈ ਚੁਣੇ ਗਏ ਸਨ। ਸ੍ਰੀ ਵਾਜਪਾਈ ਦੀ ਅਗਵਾਈ ਵਿੱਚ ਭਾਜਪਾ ਨੇ ਪਹਿਲੀ ਵਾਰ ਕੇਂਦਰ ਵਿੱਚ 13 ਦਿਨ ਦੀ ਸਰਕਾਰ ਬਣਾਈ ਸੀ। ਇਸ ਤੋਂ ਬਾਅਦ 1998-1999 ਅਤੇ 1999-2004 ਵਿੱਚ ਵੀ ਭਾਜਪਾ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਦੇ ਉਹ ਪ੍ਰਧਾਨ ਮੰਤਰੀ ਰਹੇ। ਉਨ੍ਹਾਂ ਨੂੰ ਇਹ ਸਨਮਾਨ ਪਾਰਟੀ ਤੋਂ ਉ¤ਪਰ ਉਠ ਕੇ ਵੱਖ-ਵੱਖ ਆਗੂਆਂ ਅਤੇ ਜਨਤਾ ਦੀ ਮੰਗ ਨੂੰ ਮੱਦੇਨਜ਼ਰ ਰੱਖਦੇ ਹੋਏ ਦਿੱਤਾ ਗਿਆ ਹੈ।

WRITTEN BY