Skip to content
Independent perspectives. Global stories.
BREAKING

ਵਰਲਡ ਬੈਂਕ ਨੇ ਸਿੱਖਿਆ ਅਤੇ ਟੂਰਿਜ਼ਮ ਪ੍ਰੋਜੈਕਟ ਵਜੋਂ ਪੰਜਾਬ ਨੂੰ ਚੁਣਿਆ

Share this story

Page-1_17 ਵਾਸ਼ਿੰਗਟਨ ਡੀਸੀ, 24 ਦਸੰਬਰ (ਗਿੱਲ)- ਜਦੋਂ ਤੋਂ ਅਕਾਲੀ ਨੇਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਵਰਲਡ ਬੈਂਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਸਬੰਧੀ ਪੰਜਾਬ ਸਰਕਾਰ ਨੂੰ ਜਾਣੂ ਕਰਵਾਇਆ ਹੈ, ਉਸੇ ਸਮੇਂ ਤੋਂ ਹੀ ਪੰਜਾਬ ਦੇ ਮੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਰਲਡ ਬੈਂਕ ਨੂੰ ਸੱਦਾ ਦਿੱਤਾ ਹੈ, ਕਿ ਉਹ ਪੰਜਾਬ ਦੀਆਂ ਮੁੱਖ ਲੋੜਾਂ ਖੇਤੀ, ਪਾਣੀ, ਬਿਜਲੀ, ਸੈਰ-ਸਪਾਟਾ ਅਤੇ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਘੱਟ ਜੀਡੀਪੀ ਦੇ ਤਹਿਤ ਗਰਾਂਟਾਂ ਜਾਰੀ ਕਰੇ। ਇਸ ਸਿਲਸਿਲੇ ਵਿੱਚ ਪਿਛਲੇ ਕਈ ਦਿਨਾਂ ਤੋਂ ਮੀਟਿੰਗਾਂ ਚੱਲ ਰਹੀਆਂ ਹਨ ਅਤੇ ਵਰਲਡ ਬੈਂਕ ਦਾ ਇੱਕ ਵਫਦ ਪੰਜਾਬ ਸਰਕਾਰ ਦੇ ਸੱਦੇ ’ਤੇ ਜਨਵਰੀ ਦੇ ਪਹਿਲੇ ਹਫਤੇ ਪੰਜਾਬ ਜਾ ਰਿਹਾ ਹੈ ਜਿੱਥੇ ਆਹਲਾ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਅਗਲੇ ਪ੍ਰੋਜੈਕਟਾਂ ਸਬੰਧੀ ਗਰਾਂਟ ਜਾਰੀ ਕਰਨ ਸਬੰਧੀ ਆਪਣੀ ਰਣਨੀਤੀ ਤੋਂ ਜਾਣੂ ਕਰਵਾਏਗਾ।

ਗੌਰਤਲਬ ਹੈ ਕਿ ਭਾਰਤੀ ਅੰਕੜਿਆਂ ਮੁਤਾਬਿਕ ਪੰਜਾਬ ਨੂੰ ਅਮੀਰ ਸੂਬਾ ਕਿਹਾ ਜਾ ਰਿਹਾ ਹੈ। ਜਦਕਿ ਪੰਜਾਬ ਵਿੱਚ ਹਰ ਖੇਤਰ ਹੀ ਡਾਵਾਂਡੋਲ ਹੈ, ਜਿਸ ਲਈ ਪੰਜਾਬ ਸਰਕਾਰ ਦੇ ਕਰਮਚਾਰੀ ਤਨਖਾਹਾਂ ਤੋਂ ਸਖਣੇ ਹਨ। ਪੰਜਾਬ ਸਰਕਾਰ ਕੋਲੋਂ ਚੌਰਾਸੀ ਸਮੇਂ ਦੇ ਕਰਜ਼ੇ ਦੀ ਵਿਆਜ ਦਰ ਵੀ ਨਹੀਂ ਮੋੜੀ ਜਾ ਰਹੀ। ਜਿਸ ਕਰਕੇ ਹਾਲਾਤ ਆਰਥਿਕ ਤੌਰ  ’ਤੇ ਬਹੁਤ ਹੀ ਨਾਜ਼ੁਕ ਹਨ। ਜਿਸ ਸਬੰਧੀ ਪੰਜਾਬ ਦੇ ਹਾਲ ਹੀ ’ਚ ‘ਅਵੇਅਰਨੈ¤ਸ ਟੈਕ’ ਦੇ ਸਰਵੇ ਮੁਤਾਬਿਕ ਪੰਜਾਬ ਨੂੰ ਵਰਲਡ ਬੈਂਕ ਦੀ ਮਾਲੀ ਸਹਾਇਤਾ ਸਬੰਧੀ ਲੋੜ ’ਤੇ ਜ਼ੋਰ ਦਿੱਤਾ ਜਿਸ ਨੂੰ ਮੁਢਲੇ ਤੌਰ ’ਤੇ ਸਵੀਕਾਰਦੇ ਹੋਏ ਇਹ ਵਫਦ ਪੰਜਾਬ ਦੇ ਹਰ ਪਹਿਲੂ ਤੋਂ ਜਾਣੂ ਹੋ ਕੇ ਕੁਝ ਨਾ ਕੁਝ ਕਰਨ ਲਈ ਆਪਣਾ ਯੋਗਦਾਨ ਪਾਏਗਾ।
ਇਹ ਵੀ ਮੰਨਿਆ ਜਾ ਰਿਹਾ ਹੈ ਕਿ ਮੋਹਾਲੀ ਨੂੰ ‘ਸਮਾਰਟ ਸਿਟੀ’ ਵਜੋਂ ਵਿਕਸਤ ਕਰਨ ਦੇ ਪ੍ਰੋਜੈਕਟ ’ਤੇ ਵਿਚਾਰਾਂ ਦੇ ਨਾਲ-ਨਾਲ ਈ-ਗਵਰਨਸ ਨੂੰ ਮੁਕੰਮਲ ਕਰਨ ਲਈ ਸਾਰੇ ਹੀ ਮਹਿਕਮਿਆਂ ਦੇ ਰਿਕਾਰਡ ਨੂੰ ਕੰਪਿਊਟਰਾਈਜ਼ਡ ਕਰਨ ਸਬੰਧੀ ਵੀ ਪ੍ਰੋਜੈਕਟ ਆਦਿ ਨੂੰ ਅਮਲੀ ਰੂਪ ਦੇਣ ਸਬੰਧੀ ਵਿਭਾਗ ਦੀ ਵਿਚਾਰਾਂ ਦੀ ਪਟਾਰੀ ਖੋਲ੍ਹੀ ਜਾਵੇਗੀ। ਜਿਥੇ ਇਸ ਵਫਦ ਨੂੰ ਅਗਵਾਈ ਕਰਨ ਸਬੰਧੀ ਸ. ਗੁਰਚਰਨ ਸਿੰਘ ਵਰਲਡ ਬੈਂਕ ਦਾ ਨਾਮ ਆ ਰਿਹਾ ਹੈ, ਉਥੇ ਉਸ ਦੇ ਨਾਲ ਤਿੰਨ ਮੈਂਬਰਾਂ ਸਬੰਧੀ ਚੋਣ ਅਗਲੇ ਕੁਝ ਦਿਨਾਂ ਵਿੱਚ ਹੋਣ ਦੀ ਸੰਭਾਵਨਾ ਹੈ।
ਹਾਲ ਹੀ ਦੀ ਘੜੀ ਪੰਜਾਬ ਸਰਕਾਰ ਵੱਲੋਂ ਸ. ਗਗਨਦੀਪ ਸਿੰਘ ਬਰਾੜ ਵਿਸ਼ੇਸ਼ ਸਕੱਤਰ ਪੰਜਾਬ ਵੱਲੋਂ ਲਗਾਤਾਰ ਰਾਬਤਾ ਵਰਲਡ ਬੈਂਕ ਨਾਲ ਬਣਾਇਆ ਹੋਇਆ ਹੈ ਅਤੇ ਵਰਲਡ ਬੈਂਕ ਨੂੰ ਪੰਜਾਬ ਦੀਆਂ ਲੋੜਾਂ ਸਬੰਧੀ ਜਾਣਕਾਰੀ ਦਿੱਤੀ ਹੈ, ਪਰ ਆਖਰੀ ਮੋਹਰ ਲਗਾਉਣ ਲਈ ਪੰਜਾਬ ਸਰਕਾਰ ਨਾਲ ਬੈਠਕ ਕਰਕੇ ਹੀ ਕੁਝ ਦੇਣ ਸਬੰਧੀ ਆਪਣੇ ਪੱਤੇ ਖੋਲ੍ਹੇਗਾ। ਆਸ ਕੀਤੀ ਜਾ ਰਹੀ ਹੈ ਕਿ ਪੰਜਾਬ ਚੰਗੇ ਦਿਨਾਂ ਵੱਲ ਕਦਮ ਤਾਂ ਹੀ ਪੁੱਟੇਗਾ ਜੇਕਰ ਕੇਂਦਰ ਇਨ੍ਹਾਂ ਪ੍ਰੋਜੈਕਟਾਂ ਨੂੰ ਪੰਜਾਬ ਲਈ ਸਵੀਕਾਰੇਗਾ।

WRITTEN BY