Skip to content
Independent perspectives. Global stories.
BREAKING

ਬਾਗਬਾਨੀ ਫਸਲਾਂ ਨੂੰ ਠੰਢ ਤੋਂ ਬਚਾਉਣ ਲਈ ਢੁਕਵੇਂ ਪ੍ਰਬੰਧ ਕਰ ਲਏ ਜਾਣ : ਡਾ. ਬਾਜ ਸਿੰਘ

Share this story

ਅੰਮ੍ਰਿਤਸਰ, 23 ਦਸੰਬਰ   (ਪਰਦੀਪ ਸ਼ਰਮਾ)- ਤਾਪਮਾਨ ਵਿ¤ਚ ਗਿਰਾਵਟ ਆਉਣ ਅਤੇ ਕੋਰਾ ਪੈਣ ਨਾਲ ਬਾਗਬਾਨੀ ਫਸਲਾਂ ਦਾ ਨੁਕਸਾਨ ਹੋ ਸਕਦਾ ਹੈ, ਇਸ ਲਈ ਇਹਨਾਂ ਫਸਲਾਂ ਨੂੰ ਠੰਢ ਤੋਂ ਬਚਾਉਣ ਲਈ ਢੁੱਕਵੇਂ ਪ੍ਰਬੰਧ ਕਰ ਲਏ ਜਾਣੇ ਚਾਹੀਦੇ ਹਨ । ਇਸ ਬਾਰੇ ਜਾਣਕਾਰੀ ਦਿੰਦੇ ਹੋਏੇ ਡਿਪਟੀ ਡਾਇਰੈਕਟਰ ਬਾਗਬਾਨੀ ਡਾ: ਬਾਜ ਸਿੰਘ ਨੇ ਦ¤ਸਿਆ ਕਿ ਫਲਦਾਰ ਬੂਟਿਆਂ ਦੀਆਂ ਕੁ¤ਝ ਕਿਸਮਾਂ, ਫੁ¤ਲਾਂ ਅਤੇ ਸਬਜੀਆਂ ਜਿੰਨਾਂ ਨੂੰ ਠੰਢ ਨਾਲ ਨੁਕਸਾਨ ਹੁੰਦਾ ਹੈ, ਉਹਨਾਂ ਨੂੰ ਹਲਕਾ ਪਾਣੀ ਲਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਜਮੀਨ ਦਾ ਤਾਪਮਾਨ ਸਥਿਰ ਰਹਿ ਸਕੇ ।ਉਨ੍ਹਾਂ ਅੱਗੇ ਦੱਸਿਆ ਕਿ ਛੋਟੇ ਅੰਬ ਦੇ ਬੂਟਿਆਂ ਅਤੇ ਪਪੀਤੇ ਦੇ ਬੂਟਿਆਂ ਦੀਆਂ ਝੁ¤ਗੀਆਂ ਬਣਾ ਦੇਣੀਆਂ ਚਾਹੀਦੀਆਂ ਹਨ ਅਤੇ ਸਰਦ ਰੁ¤ਤ ਵਾਲੀਆਂ ਸਬਜੀਆਂ ਜਿਵੇਂ ਖੀਰਾ, ਟਮਾਟਰ, ਸ਼ਿਮਲਾ ਮਿਰਚ, ਕ¤ਦੂ ਜਾਤੀ ਨੂੰ ਪਲਾਸਟਿਕ ਨਾਲ ਲੋਅ ਟਨਲ (ਨੀਵੀਂ ਸੁਰੰਗ) ਕਰ ਦੇਣੀ ਚਾਹੀਦੀ ਹੈ। ਅਮਰੂਦ ਦੇ ਫਲ ਦੇ ਰਹੇ ਬਾਗਾਂ ਨੂੰ ਠੰਢ ਤੋ ਬਚਾਉਣ ਲਈ ਹਲਕਾ ਪਾਣੀ ਦਿਉ। ਇਹ ਸਾਵਧਾਨੀਆਂ ਵਰਤ ਕੇ ਕਿਸਾਨ ਆਪਣੀ ਫਸਲ ਨੂੰ ਠੰਢ ਤੋਂ ਬਚਾ ਸਕਦੇ ਹਨ ।

WRITTEN BY