Skip to content
Independent perspectives. Global stories.
BREAKING

ਪੰਜਾਬ ਵਿਧਾਨ ਸਭਾ ’ਚ ਕਾਂਗਰਸ ਦਾ ਬੇਭਰੋਸਗੀ ਮਤਾ ਰੱਦ

Share this story

ਭਾਜਪਾ ਨੇ ਕੀਤੀ ਅਕਾਲੀ ਦਲ ਦੀ ਡਟਵੀਂ ਹਮਾਇਤ
Page-1_03 ਜਲੰਧਰ/ਚੰਡੀਗੜ੍ਹ, 23 ਦਸੰਬਰ- ਵਿਧਾਨ ਸਭਾ ਚ ਵਿਰੋਧੀ ਪਾਰਟੀ ਕਾਂਗਰਸ ਵਲੋਂ ਬਾਦਲ ਸਰਕਾਰ ਵਿਰੁ¤ਧ ਪੇਸ਼ ਕੀਤਾ ਗਿਆ ਬੇਭਰੋਸਗੀ ਦਾ ਮਤਾ ਅ¤ਜ ਫੇਲ੍ਹ ਹੋ ਗਿਆ। ਵਿਧਾਨ ਸਭਾ ਤੋਂ ਬਾਹਰ ਮਜੀਠੀਆ ਦੇ ਅਸਤੀਫੇ ਦੀ ਮੰਗ ਕਰਨ ਵਾਲੀ ਭਾਜਪਾ ਵੱਲੋਂ ਸਦਨ ਅੰਦਰ ਅਕਾਲੀ ਦਲ ਦੀ ਡਟਵੀਂ ਹਮਾਇਤ ਕੀਤੀ ਗਈ।ਅਸਲ ’ਚ ਮਤੇ ਦੇ ਫੇਲ੍ਹ ਹੋਣ ਦਾ ਮੁ¤ਖ ਕਾਰਨ ਕਾਂਗਰਸ ਵੱਲੋਂ ਨਸ਼ਿਆਂ ਦੇ ਮੁ¤ਦੇ ਨੂੰ ਅਸਿ¤ਧੇ ਢੰਗ ਨਾਲ ਛ¤ਡ ਅਕਾਲੀ ਵਿਧਾਇਕ ਤੇ ਸੀ ਪੀ ਐਸ ਵਿਰਸਾ ਸਿੰਘ ਵਲਟੋਹਾ ਵੱਲੋਂ ਖੁਦ ਨੂੰ ਅ¤ਤਵਾਦੀ ਕਹੇ ਜਾਣ ਕਾਰਨ ਕੀਤੇ ਜ਼ਬਰਦਸਤ ਹੰਗਾਮੇ ਦੀ ਹੀ ਭੇਟ ਚੜ੍ਹ ਗਿਆ ਤੇ ਇਸ ਦੌਰਾਨ ਕਾਂਗਰਸੀ ਨਸ਼ਿਆਂ ਨੂੰ ਭੁ¤ਲਕੇ ਇਸ ਮੁ¤ਦੇ ’ਤੇ ਰੌਲਾ ਪਾਉਂਦੇ ਰਹੇ ਤੇ ਕਾਰਵਾਈ ਨਾ ਚ¤ਲਣ ਦਿਤੀ।ਇਸ ਕਾਰਨ ਸਪੀਕਰ ਨੂੰ ਅ¤ਜ 3 ਵਾਰ ਵਿਧਾਨ

ਸਭਾ ਦੀ ਕਾਰਵਾਈ ਮੁਲਤਵੀ ਕਰਨੀ ਪਈ। ਵਿਧਾਨ ਸਭਾ ਚ ਵਿਰੋਧੀ ਧਿਰ ਆਗੂ ਸੁਨੀਲ ਜਾਖੜ ਨੇ ਬਾਦਲ ਸਰਕਾਰ ਵਿਰੁ¤ਧ ਇਹ ਮਤਾ ਪੇਸ਼ ਕਰਦਿਆਂ ਕਿਹਾ ਕਿ ਸ¤ਤਾਧਾਰੀ ਧਿਰ ਨਸ਼ਿਆਂ ਦੀ ਪੁਸ਼ਤ-ਪਨਾਹੀ ਕਰ ਰਹੀ ਹੈ ਤੇ ਇਨ੍ਹਾਂ ਦੇ ਕੈਬਨਟ ਮੰਤਰੀ ਬਿਕਰਮ ਮਜੀਠੀਆ ਨੂੰ ਇਸ ਮਾਮਲੇ ਚ ਈ ਡੀ ਵੱਲੋਂ ਸੰਮਨ ਤਾਮੀਲ ਹੋਏ ਹਨ ਜਿਸ ਕਾਰਨ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਕਾਂਗਰਸ ਸਰਕਾਰ ਵਿਰੁ¤ਧ ਇਹ ਮਤਾ ਲਿਆਉਣ ਲਈ ਮਜਬੂਰ ਹੋਈ ਹੈ।ਉਨ੍ਹਾਂ ਫੇਰ ਨਸ਼ਿਆਂ ਦੇ ਮੁ¤ਦੇ ਦੇ ਸੀ ਬੀ ਆਈ ਜਾਂਚ ਦੀ ਮੰਗ ਕੀਤੀ। ਜਾਖੜ ਨੇ ਇਸ ਦੇ ਨਾਲ ਹੀ ਭਾਜਪਾ ’ਤੇ ਵੀ ਸਵਾਲ ਚੁ¤ਕਦਿਆਂ ਕਿਹਾ ਕਿ ਬਾਹਰ ਇਹ ਅਸਤੀਫਾ ਮੰਗ ਰਹੇ ਹਨ ਤੇ ਵਿਧਾਨ ਸਭਾ ਚ ਇਨ੍ਹਾਂ ਨੂੰ ਅ¤ਜ ਇਹ ਸਪਸ਼ਟ ਕਰਨਾ ਪਵੇਗਾ ਕਿ ਇਹ ਨਸ਼ਿਆਂ ਦੇ ਵਿਰੁ¤ਧ ਹਨ ਜਾਂ ਹ¤ਕ ’ਚ।
ਇਸ ਉਪਰੰਤ ਅਕਾਲੀ ਵਿਧਾਇਕ ਵਲਟੋਹਾ ਨੇ ਬਹਿਸ ਚ ਹਿਸਾ ਲੈਂਦਿਆਂ ਕਾਂਗਰਸ ਪ੍ਰਧਾਨ ਪ੍ਰਤਾਪ ਬਾਜਵਾ ਤੇ ਹੀ ਜਗਦੀਸ਼ ਭੋਲੇ ਦੀ ਪੁਸ਼ਤਪਨਾਹੀ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਭੋਲੇ ਨੂੰ ਬਚਾਉਂਦੇ ਆਏ ਹਨ। ਇਸ ਬਾਦ ਉਨ੍ਹਾਂ ਕਾਂਗਰਸੀ ਵਿਧਾਇਕ ਵੜਿੰਗ ਦੇ ਨਜ਼ਦੀਕੀ ਤੇ ਯੂਥ ਕਾਂਗਰਸ ਗਿਦੜਬਾਹਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਹਰੀਕੇ ਆਦਿ ਦਾ ਜ਼ਿਕਰ ਕੀਤਾ ਤੇ ਵੜਿੰਗ ਨਾਲ ਉਸ ਦੀ ਫੋਟੋ ਵੀ ਦਿਖਾਈ। ਇਸ ਤੇ ਵੜਿੰਗ ਨੇ ਵੀ ਪਲਟਵਾਰ ਕਰਦਿਆਂ ਕਿਹਾ ਕਿ ਅਕਾਲੀ ਵਿਧਾਇਕਾਂ ਦੀਆਂ ਵੀ ਅ¤ਤਵਾਦੀਆਂ ਨਾਲ ਫੋਟੋਆਂ ਹਨ। ਜਿਸ ਤੇ ਵਲਟੋਹਾ ਨੇ ਤੈਸ਼ ਚ ਆਉਂਦਿਆਂ ਕਿਹਾ ਕਿ ਹਾਂ ਮੈਂ ਅ¤ਤਵਾਦੀ ਹਾਂ।ਮੈਨੂੰ ਤੇ ਮੇਰੇ ਜਿਹੇ ਕਈਆਂ ਨੂੰ ਕਾਂਗਰਸ ਨੇ ਹੀ ਅ¤ਤਵਾਦੀ ਬਣਨ ਤੇ ਮਜ਼ਬੂਰ ਕੀਤਾ ਸੀ। ਇਸ ਤੋਂ ਬਾਦ ਕਾਂਗਰਸੀ ਵਿਧਾਇਕ ਭੜਕ ਗਏ ਤੇ ਉਨ੍ਹਾਂ ਸਪੀਕਰ ਦੀ ਚੇਅਰ ਵ¤ਲ ਵਧਦਿਆਂ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿਤੀ। ਇਸ ਤੋਂ ਬਾਦ ਸਪੀਕਰ ਨੇ ਕਾਰਵਾਈ ਮੁਲਤਵੀ ਕਰ ਦਿਤੀ। ਹਾਊਸ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਣ ਤੇ ਵਲਟੋਹਾ ਨੇ ਆਪਣੇ ਸ਼ਬਦਾਂ ਤੇ ਅਫਸੋਸ ਪ੍ਰਗਟ ਕਰਦਿਆਂ ਇਨ੍ਹਾਂ ਨੂੰ ਵਾਪਸ ਲੈ ਕੇ ਭਾਵੇਂ ਮਾਫੀ ਮੰਗ ਲਈ ਪਰ ਕਾਂਗਰਸੀਆਂ ਨੇ ਹਾਊਸ ਦੀ ਕਾਰਵਾਈ ਨਾ ਚ¤ਲਣ ਦਿਤੀ, ਉਪਰੰਤ ਸਪੀਕਰ ਨੂੰ ਦੋ ਵਾਰ ਫੇਰ ਹਾਊਸ ਦੀ ਕਾਰਵਾਈ ਮੁਲਤਵਲੀ ਕਰਨੀ ਪਈ।

WRITTEN BY