Skip to content
Independent perspectives. Global stories.
BREAKING

ਜੀਵਨ ਵੈਲਫੇਅਰ ਸੁਸਾਈਟੀ ਰਾਮਪੁਰਾ ਨੇ ਲੋੜਵੰਦ ਬੱਚਿਆਂ ਨੂੰ ਵੰਡੀਆਂ ਵਰਦੀਆਂ

Share this story

ਰਾਮਪੁਰਾ ਫੂਲ, 21 ਦਸੰਬਰ (ਜੋਸਫ਼ ਬਾਂਸਲ)- ਸਥਾਨਕ ਜੀਵਨ ਵੈਲਫੇਅਰ ਸੁਸਾਇਟੀ ਵੱਲੋਂ ਜੈ ਸ਼ਕਤੀ ਮਾਂ ਵੈਸ਼ਨੂੰ ਵਿੱਦਿਆ ਮੰਦਿਰ ’ਚ ਸਿੱਖਿਆ ਪ੍ਰਾਪਤ ਕਰ ਰਹੇ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਮੁਫਤ ਗਰਮ ਵਰਦੀਆਂ ਵੰਡੀਆਂ ਗਈਆਂ। ਇਸ ਮੌਕੇ ਸੰਸਥਾ ਦੇ ਮੁੱਢਲੇ ਮੈਂਬਰ ਜੀਵਨ ਗਰਗ ਨੇ ਕਿਹਾ ਕਿ ਉਕਤ ਵਿਦਿਆ ਮੰਦਿਰ ’ਚ ਝੁੱਗੀਆਂ – ਝੋਂਪੜੀਆਂ ’ਚ ਰਹਿਣ ਵਾਲੇ ਬੱਚਿਆਂ ਨੂੰ ਮੁਫਤ ਸਿੱਖਿਆ ਦੇ ਕੇ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੇ ਯੋਗ ਬਣਾਇਆ ਜਾ ਰਿਹਾ ਹੈ। ਇਸ ਮਹਾਨ ਸੇਵਾ ਲਈ ਸੰਸਥਾ ਦੇ ਮੈਂਬਰ ਵਧਾਈ ਦੇ ਪਾਤਰ ਹਨ। ਇਸ ਮੌਕੇ  ਸਮਾਜ ਸੇਵੀ ਦੀਪਕ ਸਰਾਫ, ਡਾਂ ਸੁਰੇਸ਼ ਸਿੰਗਲਾ, ਡਾ: ਕਰਨ ਸਾਰਵਾਲ, ਰਮੇਸ਼ ਗਰਗ, ਮੁਕੇਸ਼ ਗੋਇਲ, ਪੰਕਜ,ਜਗਦੀਸ਼ ਬਾਂਸਲ, ਯਸ਼ਪਾਲ ਢਿੰਗਰਾ, ਡਾ: ਅਰੁਣ ਬਾਂਸਲ, ਮਿਲਵਰਤਨ ਭੰਡਾਰੀ ਆਦਿ ਵੀ ਹਾਜਰ ਸਨ।

WRITTEN BY