ਚੰਡੀਗੜ੍ਹ, 21 ਦਸੰਬਰ (ਪੀ. ਟੀ.)- ਪੰਜਾਬ ਤੇ ਹਰਿਆਣਾ ’ਚ ਸੰਘਣੀ ਧੁੰਦ ਤੇ ਠੰਢ ਪੈਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਜਿਸ ਕਾਰਨ ਹਵਾਈ, ਸੜਕੀ ਅਤੇ ਰੇਲ ਆਵਾਜਾਈ ‘ਚ ਭਾਰੀ ਵਿਘਨ ਪੈ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਸਵੇਰੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ ਸੰਘਣੀ ਧੁੰਦ ਕਾਰਨ 350 ਮੀਟਰ ਤੋਂ ਅੱਗੇ ਦਿਖਾਈ ਨਹੀਂ ਦੇ ਰਿਹਾ ਸੀ।ਚੰਡੀਗੜ੍ਹ ਹਵਾਈ ਅੱਡੇ ਤੋਂ ਸਵੇਰ ਦੀਆਂ ਕਈ ਉਡਾਣਾ ਰੱਦ ਹੋ ਗਈਆਂ ਜਦਕਿ ਸ਼ਾਨ-ਏ-ਪੰਜਾਬ, ਸ਼ਤਾਬਦੀ, ਪੱਛਚਿਮ ਐਕਸਪ੍ਰੈੱਸ ਅਤੇ ਕਾਲਕਾ ਐਕਸਪ੍ਰੈੱਸ ਇਹ ਸਾਰੀਆਂ ਰੇਲ ਗੱਡੀਆਂ ਸਮੇਂ ਤੋਂ ਕਾਫੀ ਦੇਰੀ ਨਾਲ ਚੱਲ ਰਹੀਆਂ ਹਨ। ਅਧਿਕਾਰਤ ਸੂਤਰਾਂ ਅਨੁਸਾਰ ਸੂਬੇ ਦੇ ਕਈ ਇਲਾਕਿਆਂ ‘ਚ ਭਾਰੀ ਧੁੰਦ ਪੈਣ ਕਾਰਨ ਬਿਜਲੀ ਦੇ ਵਧੇਰੇ ਕੱਟ ਲੱਗ ਰਹੇ
ਹਨ। ਰਾਸ਼ਟਰੀ ਰਾਜਧਾਨੀ ਦਿੱਲੀ ’ਚ ਵੀ ਸਵੇਰੇ ਭਾਰੀ ਧੁੰਦ ਪੈਣ ਕਾਰਨ 48 ਰੇਲ ਗੱਡੀਆਂ ਦੇਰੀ ਨਾਲ ਚੱਲੀਆਂ। ਮੌਸਮ ਵਿਭਾਗ ਨੇ ਦਿਨ ’ਚ ਬੱਦਲ ਅਤੇ ਸ਼ਾਮ ਨੂੰ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਦੱਸੀ ਹੈ।ਦਿੱਲੀ ‘ਚ ਤਾਪਮਾਨ ਸਧਾਰਨ ਨਾਲੋਂ 2 ਡਿਗਰੀ ਹੇਠਾਂ ਹੀ ਚੱਲ ਰਿਹਾ ਹੈ ਤੇ ਮੌਜੂਦਾ ਤਾਪਮਾਨ 6.4 ਡਿਗਰੀ ਸੈਲਸੀਅਸ ਹੈ।



