Skip to content
Independent perspectives. Global stories.
BREAKING

ਬਾਜਵਾ ਨੇ ਮੰਗਿਆ ਮਜੀਠੀਆ ਦਾ ਅਸਤੀਫਾ-ਸੀ.ਬੀ.ਆਈ ਜਾਂਚ ਦੀ ਮੰਗ ਦੁਹਰਾਈ

Share this story

Page-1_15 ਚੰਡੀਗੜ੍ਹ, 21 ਦਸੰਬਰ (ਪੀ. ਟੀ.)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਇਨਫੋਰਸਮੇਂਟ ਡਾਇਰੈਕਟੋਰੇਟ ਵੱਲੋਂ ਕੁਝ ਮਹੀਨਿਆਂ ਪਹਿਲਾਂ ਸੂਬੇ ’ਚ ਸਾਹਮਣੇ ਆਏ ਨਸ਼ਾ ਤਸਕਰੀ ਰੈਕੇਟ ’ਚ ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਨੂੰ 26 ਦਸੰਬਰ ਦਾ ਸੰਮਨ ਭੇਜਣ ਤੋਂ ਬਾਅਦ ਮਜੀਠੀਆ ਦਾ ਅਸਤੀਫਾ ਮੰਗਿਆ ਹੈ।ਇਕ ਬਿਆਨ ਰਾਹੀਂ ਬਾਜਵਾ ਨੇ ਮਜੀਠੀਆ ਨੂੰ ਯਾਦ ਦਿਲਾਇਆ ਹੈ ਕਿ ਇਸ ਤੋਂ ਪਹਿਲਾਂ ਜੇਲ੍ਹ ਮੰਤਰੀ ਸਰਵਨ ਸਿੰਘ ਫਿਲੌਰ ਨੂੰ ਵੀ ਡਰੱਗ ਰੈਕੇਟ ’ਚ ਉਨ੍ਹਾਂ ਦੇ ਬੇਟੇ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਅਸਤੀਫਾ ਦੇਣਾ ਪਿਆ ਸੀ। ਹੁਣ ਮਜੀਠੀਆ ਨੂੰ ਸੰਮਨ ਭੇਜਿਆ ਗਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਤੇ ਜਾਂਚ ਏਜੰਸੀ ਸਾਹਮਣੇ ਪੇਸ਼ ਹੋ ਕੇ ਪਾਰਦਰਸ਼ੀ ਜਾਂਚ ’ਚ ਸਹਿਯੋਗ ਦੇਣਾ ਚਾਹੀਦਾ ਹੈ।ਉਨ੍ਹਾਂ ਨੇ ਦੋਸ਼ ਲਗਾਇਆ ਕਿ ਆਖਿਰ ਕਾਰ ਮਜੀਠੀਆ ਨੂੰ ਸੰਮਨ ਜਾਰੀ ਕਰ ਦਿੱਤਾ ਗਿਆ ਹੈ, ਕਿਉਂਕਿ ਇਸ ਤੋਂ ਪਹਿਲਾਂ ਹੋਰ ਕੋਈ ਰਾਹ ਨਹੀਂ ਬੱਚਿਆ ਸੀ, ਜਦਕਿ ਇਸ ਤੋਂ ਪਹਿਲਾਂ ਸੱਤਾ ਧਾਰੀ ਪਰਿਵਾਰ ਨੇ ਜਾਂਚ ’ਚ ਰੌੜਾ ਅਟਕਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ। ਇਹੋ ਕਾਰਨ

ਹੈ ਕਿ ਉਹ ਸੀ.ਬੀ.ਆਈ ਜਾਂਚ ਦੀ ਮੰਗ ਕਰ ਰਹੇ ਸਨ, ਜਿਸ ਦਾ ਸੂਬਾ ਸਰਕਾਰ ਵਿਰੋਧ ਕਰ ਰਹੀ ਸੀ। ਇਸ ਲੜੀ ਹੇਠ ਬਹੁ ਕਰੋੜੀ ਡਰੱਗ ਰੈਕੇਟ ’ਚ ਸ਼ਾਮਿਲ ਤਾਕਤਵਰ ਲੋਕਾਂ ਦੇ ਨਾਂ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦਾ ਪੱਖ ਸਾਬਤ ਹੋ ਗਿਆ ਹੈ ਤੇ ਇਸ ਦੀ ਜਾਂਚ ਇਕ ਸੁਤੰਤਰ ਏਜੰਸੀ ਪਾਸੋਂ ਹੋਣੀ ਚਾਹੀਦੀ ਹੈ, ਨਾ ਕਿ ਪੰਜਾਬ ਪੁਲਿਸ ਵੱਲੋਂ। ਉਨ੍ਹਾਂ ਨੇ ਕਿਹਾ ਕਿ ਇਨਫੋਰਸਮੇਂਟ ਡਾਇਰੈਕਟੋਰੇਟ ਦਾ ਅਧਿਕਾਰ ਖੇਤਰ ਸਿਰਫ ਪ੍ਰੀਵੇਂਸ਼ਨ ਆਫ ਮਨੀ ਲੋਂਡਰਿੰਗ ਐਕਟਦੀ ਉਲੰਘਣਾਂ ਨਾਲ ਸਬੰਧਤ ਹੈ, ਜਦਕਿ ਬਿਕ੍ਰਮ ਸਿੰਘ ਮਜੀਠੀਆ ਖਿਲਾਫ ਬਹੁ ਕਰੋੜੀ ਨਸ਼ਾ ਤਸਕਰੀ ਰੈਕੇਟ ’ਚ ਸ਼ੈਅ ਦੇਣ ਦਾ ਦੋਸ਼ ਹੈ, ਜਿਸ ’ਤੇ ਐਨ.ਡੀ.ਪੀ.ਐਸਐਕਟ 1985 ਪੂਰੀ ਤਰ੍ਹਾਂ ਲਾਗੂ ਹੁੰਦਾ ਹੈ।ਉਨ੍ਹਾਂ ਨੇ ਮਜੀਠੀਆ ਨੂੰ ਇਨਫੋਰਸਮੇਂਟ ਡਾਇਰੈਕਟੋਰੇਟ ਵੱਲੋਂ ਸੰਮਨ ਭੇਜਣ ਨੂੰ ਉਸ ਨੂੰ ਐਨ.ਡੀ.ਪੀ.ਐਸ ਐਕਟ ਦੀਆਂ ਸਖ਼ਤ ਤਜ਼ਵੀਜਾਂ ਤੋਂ ਬਚਾਉਣ ਦੀ ਕੋਸ਼ਿਸ਼ ਦੱਸਿਆ ਹੈ। ਇਸ ਲੜੀ ਹੇਠ ਕੇਂਦਰ ਤੇ ਸੂਬੇ ਦੀ ਅਕਾਲੀ ਭਾਜਪਾ ਸਰਕਾਰਾਂ ਮਜੀਠੀਆ ਨਾਲ ਨਰਮੀ ਵਰਤ ਰਹੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਮਜੀਠੀਆ ਮੰਤਰੀ ਬਣੇ ਰਹਿਣਗੇ, ਕਿਸੇ ਵੀ ਤਰ੍ਹਾਂ ਦੀ ਸੁਤੰਤਰ ਜਾਂਚ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਜਿਸ ਨੂੰ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਦਾ ਰਿਸ਼ਤੇਦਾਰ ਤੇ ਕੇਂਦਰੀ ਕੈਬਿਨੇਟ ਮੰਤਰੀ ਦਾ ਭਰਾ ਹੋਣ ਕਾਰਨ ਬਹੁਤ ਸਾਰੇ ਫਾਇਦੇ ਮਿਲਦੇ ਹਨ।ਉਨ੍ਹਾਂ ਨੇ ਕਿਹਾ ਕਿ ਈ.ਡੀ., ਪੰਜਾਬ ਪੁਲਿਸ ਤੇ ਹੋਰਨਾਂ ਏਜੰਸੀਆਂ ਵਿਚਾਲੇ ਜਾਂਚ ਨੂੰ ਵੰਡਣ ਦੀ ਵਰਤਮਾਨ ਉਦਾਹਰਨ ਨਸ਼ਾ ਤਸਕਰਾਂ ਖਿਲਾਫ ਕੱਚਾ ਕੇਸ ਤਿਆਰ ਕਰਨ ਦੀ ਕੋਸ਼ਿਸ਼ ਹੈ ਅਤੇ ਉਨ੍ਹਾਂ ਨੂੰ ਸ਼ੈਅ ਦੇਣ ਵਾਲਿਆਂ ਨੂੰ ਜਾਂਚ ਪ੍ਰੀਕਿਰਿਆ ’ਚ ਵੱਡੇ ਪਾੜੇ ਦਾ ਫਾਇਦਾ ਮਿਲੇਗਾ।
ਬਾਜਵਾ ਨੇ ਕਿਹਾ ਕਿ ਅਜਿਹੇ ’ਚ ਇਕ ਏਜੰਸੀ ਵੱਲੋਂ ਪੂਰੀ ਜਾਂਚ ਹੋਣੀ ਜ਼ਰੂਰੀ ਹੈ, ਤਾਂ ਜੋ ਨਸ਼ਾ ਤਸਕਰੀ ਰੈਕੇਟ ਦੀ ਹਰੇਕ ਪੱਖੋਂ ਜਾਂਚ ਹੋ ਸਕੇ। ਇਸ ਲੜੀ ਹੇਠ ਈ.ਡੀ. ਨੇ ਹੁਣ ਮਜੀਠੀਆ ਨੂੰ ਸੰਮਨ ਭੇਜਿਆ ਹੈ, ਜਦ ਕਿ ਪੰਜਾਬ ਪੁਲਿਸ ਕਹਿੰਦੀ ਰਹੀ ਹੈ ਕਿ ਮਜੀਠੀਆ ਬੇ ਕਸੂਰ ਹਨ। ਇਸ ਤੋਂ ਨਿਰਪੱਖ ਜਾਂਚ ’ਚ ਰੌੜਾ ਬਣ ਰਹੇ ਸਿਆਸੀ ਦਬਾਅ ਦਾ ਪਤਾ ਚੱਲਦਾ ਹੈ।
ਬਾਜਵਾ ਦਾ ਮੰਨਣਾ ਹੈ ਕਿ ਜਦੋਂ ਤੱਕ ਮਜੀਠੀਆ ਇਕ ਮੰਤਰੀ ਰਹਿਣਗੇ, ਕਿਸੇ ਵੀਤਰ੍ਹਾਂ ਦੀ ਜਾਂਚ ਸਿਰਫ ਇਸ ਬਹੁ ਕਰੋੜੀ ਨਸ਼ਾ ਤਸਕਰੀ ਰੈਕੇਟ ’ਚ ਅੱਖਾਂ ’ਚ ਮਿੱਟੀ ਪਾਉਣ ਅਤੇ ਇਸ ਰੈਕੇਟ ਦੇ ਸਰਗਨੇ ਨੂੰ ਬਚਾਉਣ ਦੀ ਕੋਸ਼ਿਸ਼ ਹੋਵੇਗੀ। ਇਸ ਤੋਂ ਇਲਾਵਾ ਇਨਫੋਰਸਮੇਂਟ ਡਾਇਰੈਕਟੋਰੇਟ ਸਿੱਧੇ ਤੌਰ ’ਤੇ ਮਾਲ ਵਿਭਾਗ ਅਧੀਨ ਆਉਂਦਾ ਹੈ, ਜਿਹੜਾ ਵਿੱਤ ਮੰਤਰਾਲੇ ਅਧੀਨਹੈ। ਅਜਿਹੇ ’ਚ ਜਾਂਚ ਪ੍ਰੀਕ੍ਰਿਆ ਨੂੰ ਭਟਕਾਉਣ ਦੀ ਹਰੇਕ ਕੋਸ਼ਿਸ਼ ਕੀਤੀ ਜਾ ਰਹੀਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਲੋਕ ਹਿੱਤ ’ਚ ਮਾਨਯੋਗ ਸੁਪਰੀਮ ਕੋਰਟ ਦੇ ਮੌਜ਼ੂਦਾ ਜੱਜ ਦੀ ਅਗਵਾਈ ਹੇਠ ਕਮਿਸ਼ਨਜ਼ ਆਫ ਇਨਕੁਆਇਰੀ ਐਕਟ, 1956 ਹੇਠ ਸਾਰੇ ਦੋਸ਼ਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਜਾਂ ਫਿਰ ਡੂੰਘਾਈ ਨਾਲ ਜਾਂਚ ਕਰਨ ਲਈ ਮਾਮਲਾ ਸੀ.ਬੀ.ਆਈ. ਹਵਾਲੇ ਕਰਨਾ ਚਾਹੀਦਾ ਹੈ, ਜਿਸ ਦੀਆਂ ਕੁਝ ਮਹੱਤਵਪੂਰਨ ਤਾਰਾਂ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਨਾਲ ਜੁੜੀਆਂ ਹਨ, ਜਿਸ ’ਚ ਸ਼ਾਮਿਲ ਦੋਸ਼ੀ ਜਿਵੇਂ ਸਤਪ੍ਰੀਤ ਸਿੰਘ ਉਰਫ ਸੱਤਾ, ਪਰਮਿੰਦਰ ਸਿੰਘ ਪਿੰਦੀ, ਅਮਰਿੰਦਰ ਸਿੰਘ ਲਾਡੀ ਕਨੇਡੀਅਨ ਨਾਗਰਿਕ ਹਨ, ਜਦਕਿ ਹੋਰਨਾਂ ਦੋਸ਼ੀਆਂ ’ਚ ਜਗਜੀਤ ਸਿੰਘ ਚਾਹਲ ਅਤੇ ਬਿੱਟੂ ਔਲਖ ਵੀ ਸ਼ਾਮਿਲ ਹਨ।
ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਜ਼ਰੂਰੀ ਹੋ ਜਾਂਦਾ ਹੈ ਕਿ ਸੀ.ਬੀ.ਆਈ ਕੇਸ ਦੀ ਜਾਂਚ ਕਰੇ, ਜਿਹੜੀ ਇੰਟਰਪੋਲ ਤੇ ਹੋਰਨਾਂ ਵਿਦੇਸ਼ੀ ਲਾਅ ਇਨਫੋਰਸਮੇਂਟ ਏਜੰਸੀਆਂ ਸਹਿਯੋਗ ਕਰਨ ਲਈ ਮਾਨਤਾ ਪ੍ਰਾਪਤ ਨੋਡਲ ਏਜੰਸੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦੀ ਕੈਬਿਨੇਟ ’ਚ ਸਾਥੀ ਦੇ ਭਰਾ ਖਿਲਾਫ ਗੰਭੀਰ ਦੋਸ਼ ਲਗਾਏ ਗਏ ਹਨ, ਜਿਸ ਨਾਲ ਜਾਂਚ ਜ਼ਰੂਰੀ ਬਣ ਜਾਂਦਾ ਹੈ ਕਿ ਜਾਂਚ ਭਰੋਸੇਮੰਦ ਹੋਵੇ।
ਬਾਜਵਾ ਨੇ ਕਿਹਾ ਕਿ ਸੂਬੇ ਦਾ ਹਰੇਕ ਪਿੰਡ ਨਸ਼ਾਖੋਰੀ ਨਾਲ ਪ੍ਰਭਾਵਿਤ ਹੈ ਅਤੇ ਸਿਆਸੀ ਸ਼ੈਅ ਤੋਂ ਬਗੈਰ ਇੰਨੇ ਵੱਡੇ ਪੱਧਰ ’ਤੇ ਨਸ਼ਿਆਂ ਦੀ ਸਪਲਾਈ ਮੁਮਕਿਨ ਨਹੀਂ ਹੈ।ਬਾਦਲ ਬਾਰਡਰ ਪਾਰ ਤੋਂ ਨਸ਼ਾ ਤਸਕਰੀ ਦਾ ਦੋਸ਼ ਲਗਾ ਕੇ ਇਸ ਸੱਚਾਈ ਨੂੰ ਨਜ਼ਰ ਅੰਦਾਜ਼ ਕਰ ਰਹੇ ਹਨ ਕਿ ਸੂਬੇ ਪ੍ਰਮੁੱਖ ਤੌਰ ’ਤੇ ਸਿੰਥੇਟਿਕ ਨਸ਼ੇ ਦੀ ਖਪਤ ਹੁੰਦੀ ਹੈ।ਬਾਰਡਰ ਤੌਰ ’ਤੇ ਪ੍ਰਮੁੱਖ ਤੌਰ ’ਤੇ ਤਸਕਰੀ ਹੋਣ ਵਾਲੀ ਹੈਰੋਈਨ ਨੂੰ ਬੀ.ਐਸ.ਐਫ ਜ਼ਬਤ ਕਰ ਲੈਂਦੀ ਹੈ।ਨਸ਼ਾ ਤਸਕਰੀ ਦੇ ਮਾਮਲੇ ’ਚ ਕਾਬੂ ਕੀਤੇ ਗਏ ਸਾਬਕਾ ਪੁਲਿਸ ਅਫਸਰ ਨੇ ਸਿੰਥੇਟਿਕ ਨਸ਼ਾ ਤਸਕਰੀ ਦੇ ਮਾਮਲੇ ’ਚ ਮਜੀਠੀਆ ਦਾ ਨਾਂਅ ਲਿਆ ਸੀ, ਜਿਸ ਦਾ ਇਥੇ ਉਤਪਾਦਨ ਕੀਤਾ ਜਾ ਰਿਹਾ ਹੈ।

WRITTEN BY