ਦੋਨਾਂ ਰਾਜਾਂ ’ਚ ਵੋਟਾਂ ਦੀ ਗਿਣਤੀ 23 ਨੂੰ
ਸ੍ਰੀਨਗਰ/ਰਾਂਚੀ, 20 ਦਸੰਬਰ (ਪੀ. ਟੀ. ਲਾਇਵ)- ਜੰਮੂ-ਕਸ਼ਮੀਰ ਵਿਖੇ ਵਿਧਾਨ ਸਭਾ ਚੋਣਾਂ ਦੇ ਪੰਜਵੇਂ ਅਤੇ ਆਖਰੀ ਪੜਾਅ ਦੌਰਾਨ 20 ਵਿਧਾਨ ਸਭਾ ਸੀਟਾਂ ਲਈ 76 ਫੀਸਦੀ ਮਤਦਾਨ ਹੋਇਆ ਹੈ। ਇਸ ਦੇ ਨਾਲ ਹੀ ਸਾਰੇ ਪੜਾਵਾਂ ਵਿੱਚ ਸੂਬੇ ’ਚ ਕੁੱਲ ਮਤਦਾਨ 65 ਫੀਸਦੀ ਰਿਹਾ ਹੈ। ਚੋਣ ਕਮਿਸ਼ਨ ਦੇ ਅਨੁਸਾਰ ਪਿਛਲੇ 25 ਸਾਲਾਂ ਵਿੱਚ ਜੰਮੂ-ਕਸ਼ਮੀਰ ਵਿੱਚ ਇਸ ਵਾਰ ਸਭ ਤੋਂ ਵਧ ਮਤਦਾਨ ਹੋਇਆ ਹੈ। ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਚੋਣਾਂ ਸ਼ਾਂਤੀਪੂਰਨ ਮੁਕੰਮਲ ਹੋਣ ਦੇ ਬਾਅਦ ਸਾਰੇ ਮਤਦਤਾਵਾਂ ਨੂੰ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮਤਦਾਤਾਵਾਂ ਨੇ ਜਿਸ ਢੰਗ ਨਾਲ ਬੰਦੂਕ ਨੂੰ ਮਾਤ ਦੇ ਕੇ ਇਸ ਚੋਣ ਵਿਚ ਹਿੱਸਾ ਲਿਆ ਹੈ ਉਸ ਦੇ ਲਈ ਉਹ ਵਧਾਈ ਦੇ ਪਾਤਰ ਹਨ।
ਜੰਮੂ ਕਸ਼ਮੀਰ ਦੇ ਅੱਜ ਅੰਤਿਮ ਪੜਾਅ ਦਾ ਮਤਦਾਨ ਸਵੇਰੇ 8 ਵਜੇ ਸ਼ੁਰੂ ਹੋਇਆ। ਸੂਬੇ ਦੇ ਤਿੰਨ ਜ਼ਿਲ੍ਹਿਆਂ ਦੀਆਂ 20 ਵਿਧਾਨ ਸਭਾ ਸੀਟਾਂ ਲਈ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਨੇਪੜੇ ਚੜ੍ਹਿਆ। ਇਨ੍ਹਾਂ ਵਿਧਾਨ ਸਭਾਲ ਹਲਕਿਆਂ ਵਿਚ ਕਈ ਹਲਕੇ ਅੱਤਵਾਦ ਤੋਂ ਪ੍ਰਭਾਵਿਤ ਹਨ। ਪਾਕਿਸਤਾਨ ਵਿਚ ਅੱਤਵਾਦੀ ਹਮਲੇ ਅਤੇ ਸਰਹੱਦ ਪਾਰ ਤੋਂ ਘੁਸਪੈਠ ਦੀਆਂ ਘਟਨਾਵਾਂ ਦੇ ਬਾਵਜ਼ੂਦ ਮਤਦਾਤਾਵਾਂ ਵੱਲੋਂ ਵੱਡੀ ਗਿਣਤੀ ਵਿਚ ਵੋਟਾਂ ਪਾਉਣਾ ਇਕ ਰਿਕਾਰਡ ਹੈ। ਚੋਣ ਤੋਂ ਇਕ ਦਿਨ ਪਹਿਲਾਂ ਸ਼ੁੱਕਰਵਾਰ ਦੇਰ ਰਾਤ ਭਾਰਤੀ ਜਨਤਾ ਪਾਰਟੀ ਦੇ ਨੇਤਾ ਰਵਿੰਦਰ ਰੈਣਾ ਉਪਰ ਕੁੱਝ ਵਿਅਕਤੀਆਂ ਨੇ ਜਾਨਲੈਵਾ ਹਮਲਾ ਕੀਤਾ, ਜਿਸ ਵਿਚ ਉਹ ਗੰਭੀਰ ਜ਼ਖਮੀ ਹੋ ਗਏ ਸਨ।
20 ਸੀਟਾਂ ਦੇ ਲਈ 213 ਉਮੀਦਵਾਰ ਚੋਣ ਮੈਦਾਨ ਵਿਚ ਕੀਸਮ ਅਜਮਾ ਰਹੇ ਹਨ, ਜਿੱਥੇ ਮਹਿਲਾ ਮੱਤਦਤਾਵਾਂ ਦੀ ਗਿਣਤੀ 8, 69 891 ਹੈ, ਜਦ ਕਿ ਕੁੱਝ ਮਤਦਾਤਾ 9, 59011 ਹਨ।
ਦੂਜੇ ਪਾਸੇ ਝਾਰਖੰਡ ਦੀਆਂ ਸਾਰੀਆਂ 20 ਸੀਟਾਂ ਉ¤ਤੇ ਆਖਰੀ ਪੜਾਅ ਦੌਰਾਨ ਮਤਦਾਨ ਦੁਪਹਿਰ 3 ਵਜੇ ਸਮਾਪਤ ਹੋ ਗਿਆ।
ਝਾਰਖੰਡ ਵਿੱਚ ਕੁੱਲ 70.42 ਫੀਸਦੀ ਮਤਦਾਨ ਹੋਇਆ। ਸੁਚਾਰੂ ਢੰਗ ਨਾਲ ਮਤਦਾਨ ਕਰਵਾਉਣ ਲਈ ਨਕਸਲ ਪ੍ਰਭਾਵਿਤ ਸਾਰੇ ਬੂਥਾਂ ਉ¤ਤੇ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਸਨ। ਫਿਰ ਵੀ ਸਾਰੇ ਬੂਥਾਂ ਉ¤ਤੇ ਮਤਦਾਤਾਵਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਦੇਖੀਆਂ ਗਈਆਂ। ਇਸ ਪੜਾਅ ਵਿੱਚ ਕੁੱਲ 208 ਉਮੀਦਵਾਰ ਚੋਣ ਮੈਦਾਨ ’ਚ ਹਨ, ਜਿਨ੍ਹਾਂ ਵਿੱਚ 16 ਮਹਿਲਾ ਅਤੇ 65 ਆਜ਼ਾਦ ਉਮੀਦਵਾਰ ਸ਼ਾਮਿਲ ਹਨ। ਮੁੱਖ ਮੰਤਰੀ ਹੇਮੰਤ ਸੋਰੇਨ ਖੁਦ 2 ਸੀਟਾਂ ਦੁਮਕਾ ਅਤੇ ਬਰਹੇਟ ਤੋਂ ਚੋਣ ਲੜ ਰਹੇ ਹਨ।
ਦੋਨਾਂ ਰਾਜਾਂ ਵਿੱਚ ਵੋਟਾਂ ਦੀ ਗਿਣਤੀ 23 ਦਸੰਬਰ ਨੂੰ ਹੋਵੇਗੀ।



