Skip to content
Independent perspectives. Global stories.
BREAKING

ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਪ੍ਰੋਫੈਸਰ ਦੀ ਪੰਜਾਬ ਯੂਨੀਵਰਸਿਟੀ ਦੇ ਡੀਨ ਵਜੋਂ ਚੋਣ

Share this story

Page-1_26 ਲੁਧਿਆਣਾ, 18 ਦਸੰਬਰ (ਮਨਿੰਦਰਪਾਲ ਮਿੱਡਾ)- ਪ੍ਰੋਫੈਸਰ ਹਰਪ੍ਰੀਤ ਸਿੰਘ ਦੂਆ (ਰਾਣਾ) ਸਪੁੱਤਰ ਪ੍ਰੋ. ਸਰਦਾਰ ਗੁਣਵੰਤ ਸਿੰਘ ਦੂਆ ਆਪਣੀ ਪਹਿਚਾਣ ਬਹੁਤ ਸਾਲਾਂ ਤੋਂ ਪਹਿਲਾਂ ਹੀ ਬਣਾ ਚੁੱਕੇ ਹਨ। ਉਨ੍ਹਾਂ ਨੂੰ ਛੋਟੀ ਜਿਹੀ ਉਮਰ ਵਿੱਚ ਤਿੰਨ ਵਾਰ ਸੈਨਿਟ ਦਾ ਮੈਂਬਰ ਚੁਣਿਆ ਗਿਆ ਤੇ ਦੋ ਵਾਰ ਸਿੰਡੀਕੇਟ ਵਿੱਚ ਆ ਚੁੱਕੇ ਹਨ। ਹੁਣ ਫੈਕਲਟੀ ਆਫ ਡਿਜ਼ਾਇਨ ਐਂਡ ਫਾਈਨ ਆਰਟਸ ਪੰਜਾਬ ਯੂਨੀਵਰਸਿਟੀ ਵੱਲੋਂ ਡੀਨ ਚੁਣੇ ਗਏ ਹਨ। ਇਹ ਪਹਿਲਾ ਮੌਕਾ ਹੈ ਕਿ ਯੂਨੀਵਰਸਿਟੀ ਦੇ ਕਿਸੇ ਕਾਲਜ ਅਧਿਆਪਕ ਨੂੰ ਇਸ ਪਦ ਲਈ ਚੁਣਿਆ ਗਿਆ ਹੈ। ਅੱਜ ਤੱਕ ਯੂਨੀਵਰਸਿਟੀ ਨੇ ਕਿਸੇ ਕਾਲਜ ਪ੍ਰੋਫੈਸਰ ਨੂੰ ਇਸ ਪਦਵੀ ’ਤੇ ਨਿਯੁਕਤ ਨਹੀਂ ਕੀਤਾ। ਪ੍ਰੋ. ਹਰਪ੍ਰੀਤ ਸਿੰਘ ਦੂਆ ਦਾ ਇਸ

ਪਦਵੀ ਲਈ ਚੁਣੇ ਜਾਣਾ ਉਨ੍ਹਾਂ ਦੀ ਪ੍ਰਤਿਭਾ ’ਤੇ ਨਿਰਭਰ ਹੈ।ਪ੍ਰੋਫੈਸਰ ਦੂਆ ਦਾ ਪਰਿਵਾਰਿਕ ਪਿਛੋਕੜ ਸਾਰਾ ਹੀ ਕਾਲਜ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ ਹੈ। ਦਾਦਾ-ਦਾਦੀ ਤੋਂ ਲੈ ਕੇ ਮਾਤਾ-ਪਿਤਾ ਤੇ ਅਗਲੀ ਪੀੜ੍ਹੀ ਸਾਰੀ ਹੀ ਕਾਲਜ ਅਧਿਆਪਨ ਨਾਲ ਜੁੜੀ ਹੋਈ ਹੈ। ਲੁਧਿਆਣੇ ਸ਼ਹਿਰ ਵਿੱਚ ਤੇ ਆਲੇ-ਦੁਆਲੇ ਨਾਲ ਸਬੰਧ ਜੋੜਦਿਆਂ ਸਭ ਤੋਂ ਵਧ ਪ੍ਰੋਫੈਸਰ ਇਸ ਪਰਿਵਾਰ ਦੇ ਨਾਲ ਸਬੰਧਤ ਹਨ।ਵਾਹਿਗੁਰੂ ਪ੍ਰੋਫੈਸਰ ਦੂਆ ਨੂੰ ਲੰਬੀ ਜ਼ਿੰਦਗੀ ਤੇ ਤਰੱਕੀ ਬਖਸ਼ੇ ਕਿ ਉਹ ਸਮਾਜ ਤੇ ਵਿਦਿਆਰਥੀਆਂ ਦੀ ਭਲਾਈ ਲਈ ਤਤਪਰ ਰਹਿਣ।

WRITTEN BY