Skip to content
Independent perspectives. Global stories.
BREAKING

ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਮਾਹਰ ਡਾਕਟਰਾਂ ਦੀ ਘਾਟ ਕਾਰਨ ਲੋਕ ਪ੍ਰੇਸ਼ਾਨ

Share this story

ਸੰਗਰੁੂਰ, 17 ਦਸੰਬਰ (ਹਰਜੀਤ ਸਿੰਘ ਹਸਨਪੁਰੀ)- ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀਆਂ ਗਲਤ ਨੀਤੀਆਂ ਦੇ ਕਾਰਨ  ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਜ਼ਿਲ੍ਹਾ ਪਟਿਆਲਾ ਅਤੇ  ਸੰਗਰੂਰ ਦੇ ਸਿਵਲ ਹਸਪਤਾਲ,ਕਮਿਊਨਿਟੀ ਹੈਲਥ ਸੈਂਟਰਾਂ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਦੇ ਵਿੱਚ ਮਾਹਰ ਡਾਕਟਰਾਂ ਦੀ ਬਹੁਤ ਘਾਟ ਹੈ। ਜਿਸ ਵਿੱਚ ਅਨਸੀਸੀਆ ਅਤੇ ਰੀਡੇਲੋਜਿਸਟ ਡਾਕਟਰ ਵੀ ਸ਼ਾਮਲ ਹਨ।ਸੰਗਰੂਰ ਜ਼ਿਲ੍ਹੇ ਦੇ ਸਿਵਲ ਹਸਪਤਾਲ ਧੂਰੀ, ਮਲੇਰਕੋਟਲਾ, ਸੁਨਾਮ, ਮੂਨਕ ਇਹਨਾਂ ਹਸਪਤਾਲਾਂ ਦੇ ਵਿੱਚ ਕੋਈ ਵੀ ਐਨ    ਡਾਕਟਰ ਨਹੀਂ ਹੈ। ਜਿਸ ਕਰਕੇ ਔਰਤਾਂ ਦੇ ਜਨੇਪੇ ਸਮੇਂ 1500 ਸੌ ਰੁਪਇਆ ਪ੍ਰਤੀ ਮਰੀਜ਼ ਨੂੰ ਪ੍ਰਾਈਵੇਟ ਡਾਕਟਰਾਂ ਨੂੰ ਦੇਣਾ ਪੈਂਦਾ ਹੈ। ਇਸੇਂ ਤਰ੍ਹਾਂ ਇਹਨਾਂ ਹਸਪਤਾਲਾਂ ਦੇ ਵਿੱਚ ਰਿਡੇਲੋਜਿਸਟ ਵੀ ਕੋਈ ਨਹੀਂ ਹੈ ਜਿਸ ਕਰਕੇ ਅਲਟਰਾਸਾਉੂਂਡ ਨਹੀਂ ਕੀਤੇ ਜਾ ਰਹੇ। ਅਲਟਰਾਸਾਉਂਡ ਕਰਾਉਣ ਲਈ ਮਰੀਜ਼ਾ ਨੂੰ ਪ੍ਰਾਈਵੇਟ ਸੈਂਟਰਾਂ ਵਿੱਚ ਜਾ ਕੇ ਵੱਡੀਆਂ ਰਕਮਾਂ ਖਰਚ ਕਰਨੀਆਂ ਪੈਂਦੀਆਂ ਹਨ। ਸਿਵਲ ਹਸਪਤਾਲ ਸੰਗਰੂਰ,ਸੁਨਾਮ,ਦਿੜ੍ਹਬਾ ਅਤੇ ਮੂਨਕ ਵਿੱਚ ਬੱਚਿਆਂ ਦੇ ਮਾਹਰ ਡਾਕਟਰਾਂ ਦੀਆਂ ਸਾਰੀਆਂ ਅਸਾਮੀਆਂ ਖਾਲੀ ਪਈਆਂ ਹਨ ਅਤੇ ਇਹਨਾਂ ਹਸਪਤਾਲਾਂ ਦੇ ਵਿੱਚ ਇੱਕ ਵੀ ਬੱ੍ਯਚਿਆਂ ਦਾ ਮਾਹਰ ਡਾਕਟਰ ਨਹੀਂ ਹੈ। ਸਿਵਲ

ਹਸਪਤਾਲ ਦਿੜ੍ਹਬਾ ਭਵਾਨੀਗੜ੍ਹ, ਮੂਨਕ, ਲੌਗੋਵਾਲ ਅਤੇ ਸ਼ੇਰਪੁਰ ਵਿੱਚ ਸਰਜਰੀ ਦੇ ਮਾਹਿਰ ਡਾਕਟਰਾਂ ਦੀਆਂ 5 ਪੋਸਟਾਂ ਖਾਲੀ ਪਈਆਂ ਹਨ। ਹੱਡੀਆਂ ਦੇ ਮਾਹਰ ਡਾਕਟਰ ਦੀ 1 ਅਸਾਮੀ ਸਿਵਲ  ਹਸਪਤਾਲ ਭਵਾਨੀਗੜ੍ਹ ਵਿੱਚ ਖਾਲੀ ਹੈ। ਇਸੇ ਤਰ੍ਹਾਂ ਈ   ਟੀ  ਦੇ ਮਾਹਰ ਡਾਕਟਰ ਦੀ ਸਿਵਲ ਹਸਪਤਾਲ ਸੰਗਰੂਰ ਵਿੱਚ ਅਸਾਮੀ ਖਾਲੀ ਹੈੇ। ਸਿਵਲ ਹਸਪਤਾਲ ਧੂਰੀ ਦੇ ਵਿੱਚ ਪੈਥਾਲੋਜਿਸਟ ਡਾਕਟਰ ਦੀ ਅਸਾਮੀ ਖਾਲੀ ਹੈ। ਇੱਕ ਡਾਕਟਰ ਨੇ ਕਿਹਾ ਕਿ ਸਰਕਾਰੀ ਦੀਆਂ ਗਲਤ ਨੀਤੀਆਂ ਕਾਰਨ ਕੋਈ ਵੀ ਮਾਹਰ ਡਾਕਟਰ ਸਰਕਾਰੀ ਹਸਪਤਾਲਾਂ ਦੇ ਵਿੱਚ ਰਹਿ ਕੇ ਕੰਮ ਕਰਨ ਨੂੰ ਤਿਆਰ ਨਹੀਂ ਹੈ। ਕਿਉਂਕਿ ਉਹਨਾਂ ਦੇ ਕੰਮ ਦੇ ਮੁਤਾਬਕ ਤਨਖਾਹ ਬੜੀ ਘੱਟ ਮਿਲਦੀ ਹੈ। ਜਿਸ ਕਰਕੇ ਅਧਿਕਾਰੀ ਉਹਨਾਂ ਨੂੰ ਬਾਹਰ ਕੰਮ ਕਰਨ ਦੇ ਲਈ ਮਜ਼ਬੂਰ ਕਰਦੇ ਹਨ। ਇਸੇ ਤਰ੍ਹਾਂ ਪਟਿਆਲਾ ਦੇ  ਸਿਵਲ ਹਸਪਤਾਲ ਵਿੱਚ ,ਕਮਿਊਨਿਟੀ ਹੈਲਥ ਸੇੈਂਟਰਾਂ ਵਿੱਚ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਦੇ ਵਿੱਚ ਮਾਹਰ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਜਿਸ ਕਰਕੇ ਗਰੀਬ ਲੋਕਾਂ ਨੂੰ ਆਪਣਾ ਇਲਾਜ ਕਰਾਉਣ ਦੇ ਵਿੱਚ ਮੁਸ਼ਕਲ ਪੇਸ਼ ਆ ਰਹੀ ਹੇੈ। ਕਿਉਂਕਿ ਪ੍ਰਾਈਵੇਟ ਡਾਕਟਰਾਂ ਤੋਂ ਮੰਹਿਗਾ ਇਲਾਜ ਕਰਾਉਣ ਤੋਂ ਗਰੀਬ ਲੋਕ ਅਸਮੱਰਥ ਹਨ।ਉਦਾਹਰਨ ਦੇ ਤੌਰ ਤੇ ਕਮਿਊਨਿਟੀ ਹੈਲਥ ਸੈਂਟਰ ਪਟਿਆਲਾ ਨੂੰ ਮਾਹਰ ਡਾਕਟਰ ਹੋਰ ਤਾਂ ਕਿ ਦੇਣੇ ਸਨ ਸਗੋਂ ਉਥੋਂ ਦਵਾਈਆਂ ਦੇ ਮਾਹਿਰ ਡਾਕਟਰ (ਐਮ  ਡੀ  )ਮੈਡੀਸਨ ਦੀ ਬਦਲੀ ਕਰਕੇ ਹਸਪਤਾਲ ਦੀ ਹਾਲਤ ਖਸਤਾ ਕਰ ਦਿੱਤੀ ਹੈ।ਇਸ ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ ਲਗਭਗ 200  ਮਰੀਜ਼ ਆਪਣਾ ਇਲਾਜ ਕਰਾਉਣ ਦੇ ਲਈ ਆਉਂਦੇ ਹਨ।ਇਸ ਵਿੱਚ 64 ਮੁਲਾਜਮ ਹਨ ਜਿਸ ਵਿੱਚ ਇੱਕ ਅਸਾਮੀ ਸੀਨੀਅਰ ਮੈਡੀਕਲ ਅਫਸਰ ਦੀ ,ਇੱਕ ਅਸਾਮੀ ਮੈਡੀਸਨ ਦੇ ਮਾਹਰ ਡਾਕਟਰ ਦੀ ,ਇੱਕ ਅਸਾਮੀ ਗਾਈਨੀ ਦੇ ਮਾਹਰ ਡਾਕਟਰ ਦੀ ,ਇੱਕ ਅਸਾਮੀ ਸਰਜੀਕਲ ਦੇ ਮਾਹਰ ਡਾਕਟਰ ਦੀ,ਇੱਕ ਅਸਾਮੀ ਬੱਚਿਆਂ ਦੇ ਮਾਹਰ ਡਾਕਟਰ ਦੀ ,ਇੱਕ ਅਸਾਮੀ ਅੱਖਾਂ ਦੇ ਮਾਹਿਰ ਡਾਕਟਰ ਦੀ ਅਤੇ ਇੱਕ ਅਸਾਮੀ ਦੰਦਾਂ ਦੇ  ਡਾਕਟਰ ਦੀ ਤੇ ਛੇ ਅਸਾਮੀਆਂ ਮੈਡੀਕਲ ਅਫਸਰਾਂ ਦੀਆਂ ਹਨ ਜਿਸ ਵਿੱਚੋਂ ਚਾਰ ਮਰਦ ਮੈਡੀਕਲ ਅਫਸਰ ਅਤੇ ਦੋ ਅਸਾਮੀਆਂ ਮਹਿਲਾ ਡਾਕਟਰ ਦੀਆਂ ਹਨ।ਇਸ ਤੋਂ ਇਲਾਵਾ ਪੇਰਾਮੈਡੀਕਲ ਸਟਾਫ ਅਤੇ ਚੋੌਥਾ ਦਰਜਾ ਕਰਮਚਾਰੀਆਂ ਦੀਆਂ ਅਸਾਮੀਆਂ ਹਨ। ਇੱਥੇ ਦਵਾਈਆਂ ਦੇ  ਇੱਕ ਮਾਹਿਰ ਡਾਕਟਰ ਦੀ ਪਹਿਲਾਂ ਹੀ ਘਾਟ ਹੈ ਪਰੰਤੂ ਡਾਕਟਰ ਅਜੇ ਕੁਮਾਰ ਜ਼ੋ ਕਿ ਦਵਾਈਆਂ ਦਾ ਮਾਹਰ ਹੈ ਦੀ ਬਦਲੀ ਕਰਕੇ ਹੋਰ ਵੀ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਹਨ।
ਜਿਸ ਕਰਕੇ  ਪਟਿਆਲਾ ਦੇ ਕੁਝ ਪਤਵੰਤੇ ਆਦਮੀਆਂ ਨੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲ ਕੇ ਪੰਜਾਬ ਸਰਕਾਰ ਤੋਂ ਡਾਕਟਰ ਅਜੇ ਕੁਮਾਰ ਦਵਾਈਆਂ ਦੇ ਮਾਹਿਰ ਡਾਕਟਰਾਂ ਦੀ ਬਦਲੀ ਰੱਦ ਕਰਨ ਦੀ ਮੰਗ ਕੀਤੀ ਹੈੇ। ਇੰਟਰਨੇੈਸ਼ਨਲ ਹਿਉੂਮਨ ਰਾਈਟਸ ਫੈਡਰੇਸ਼ਨ ਨੂੰ ਮੰਗ ਕੀਤੀ ਹੈ ਕਿ ਜ਼ਿਲ੍ਹਾ ਸੰਗਰੂਰ ਅਤੇ ਜ਼ਿਲ੍ਹਾ ਪਟਿਆਲਾ ਦੇ ਸਿਵਲ ਹਸਪਤਾਲ ਵਿੱਚ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਪ੍ਰਾਇਮਰੀ ਹੈਲਥ ਸੇੈਂਟਰਾਂ ਵਿੱਚ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਿਆ ਜਾਵੇ ਤਾਂ ਕਿ ਗਰੀਬ ਲੋਕ ਇਲਾਜ ਦੀ ਘਾਟ ਕਾਰਨ ਨਾ ਮਰਨ।ਜੇਕਰ ਪੰਜਾਬ ਸਰਕਾਰ ਨੇ ਇਸ ਘਾਟ ਨੂੰ ਪੂਰਾ ਨਾ ਕੀਤਾ ਤਾਂ ਹੋ ਸਕਦਾ ਲੋਕ ਗੁੱਸੇ ਵਿੱਚ ਆ ਕੇ ਸੜ੍ਹਕਾਂ ’ਤੇ ਨਿਕਲ ਆਉਣ।

WRITTEN BY