ਮਹਿਲਾਵਾਂ ਦੇ ਬੈਠਣ ਲਈ ਹੋਵੇਗਾ ਵਿਸ਼ੇਸ਼ ਬਲਾਕ ਦਾ ਪ੍ਰਬੰਧ
ਪੰਜਾਬੀ ਲੋਕ ਗਾਇਕ ਪੰਮੀ ਬਾਈ ਕਰਨਗੇ ਮਨੋਰੰਜਨ
ਬਰਨਾਲਾ, 17 ਦਸੰਬਰ (ਰਾਮ ਸਿੰਘ ਧਨੌਲਾ, ਕੁਲਦੀਪ ਸੂਦ, ਅਖਿਲੇਸ਼ ਬਾਂਸਲ)- ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਹੋਣ ਵਾਲੇ ਪੰਜਵੇਂ ਕਬੱਡੀ ਵਿਸ਼ਵ ਕੱਪ, 2014 ਦੇ ਮੈਚਾਂ ਸਬੰਧੀ ਸਮੁੱਚੇ ਜ਼ਿਲ੍ਹੇ ਦੇ ਲੋਕਾਂ ਵਿੱਚ ਜਿੱਥੇ ਉਤਸਾਹ ਅਤੇ ਜੋਸ਼ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਜ਼ਿਲ੍ਹੇ ਦੇ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਵੀ ਤਿਆਰੀਆਂ ਸਬੰਧੀ ਕੋਈ ਕਮੀ ਨਹੀ ਛੱਡੀ ਜਾ ਰਹੀ। ਡਿਪਟੀ ਕਮਿਸ਼ਨਰ ਸ. ਗੁਰਲਵਲੀਨ ਸਿੰਘ ਸਿੱਧੂ ਅਤੇ ਐਸ.ਐਸ.ਪੀ. ਬਰਨਾਲਾ ਉਪਿੰਦਰਜੀਤ ਸਿੰਘ ਘੁੰਮਣ ਵੱਲੋਂ ਇਹਨਾਂ ਮੈਚਾਂ ਸਬੰਧੀ ਤਿਆਰੀਆਂ ਦਾ ਜਾਇਜਾ ਲਿਆ ਜਾ ਰਿਹਾ ਹੈ। ਸ. ਸਿੱਧੂ ਅਤੇ ਸ. ਘੁੰਮਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਕਬੱਡੀ ਕੱਪ ਦੇ ਮੈਚਾਂ ਦੀਆਂ ਮੁਕੰਮਲ ਤਿਆਰੀਆਂ ਪ੍ਰਸਾਸ਼ਨ ਵੱਲੋਂ ਕਰ ਲਈਆਂ ਗਈਆਂ ਹਨ। ਸਟੇਡੀਅਮ ਵਿੱਚ ਵੀ.ਵੀ.ਆਈ. ਪੀਜ. ਤੋਂ ਲੈ ਕੇ ਆਮ ਲੋਕਾਂ ਅਤੇ ਵਿਸ਼ੇਸ ਤੌਰ ਤੇ ਮਹਿਲਾਵਾਂ ਦੇ ਬੈਠਣ ਲਈ ਬਲਾਕ ਦਾ ਵੀ ਉਚਿਤ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ 19 ਦਸੰਬਰ, 2014 ਨੂੰ ਕਬੱਡੀ ਮੈਚਾਂ
ਦੌਰਾਨ ੳੱੁਚੇਚੇ ਤੌਰ ਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਸਿਰਕਤ ਕਰਨਗੇ ਅਤੇ ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਮੈਚਾਂ ਦੌਰਾਨ ਪ੍ਰਧਾਨਗੀ ਕਰਨਗੇ। ਉਹਨਾਂ ਦੱਸਿਆ ਕਿ ਇਸ ਦੌਰਾਨ ਤਿੰਨ ਕਬੱਡੀ ਦੇ ਮੈਚ ਖੇਡੇ ਜਾਣੇ ਹਨ। ਇਹਨਾਂ ਮੈਚਾਂ ਵਿੱਚ 2 ਮੈਚ ਮਹਿਲਾਵਾਂ ਅਤੇ 1 ਮੈਚ ਪੁਰਸ਼ ਵਰਗ ਦਾ ਹੋਵੇਗਾ ਅਤੇ ਮਹਿਲਾਵਾਂ ਦੇ ਹੋਣ ਵਾਲੇ ਮੈਚਾਂ ਵਿੱਚੋਂ ਇੱਕ ਫਾਇਨਲ ਮੈਚ ਹੋਵੇਗਾ ਅਤੇ ਪੁਰਸ਼ਾ ਦਾ ਮੈਚ ਤੀਜੇ ਅਤੇ ਚੋਥੇ ਸਥਾਨ ਲਈ ਖੇਡਿਆ ਜਾਵੇਗਾ। ਉਹਨਾਂ ਦੱਸਿਆ ਕਿ ਮੈਚ ਵੇਖਣ ਆਉਣ ਵਾਲੇ ਖੇਡ ਪ੍ਰੇਮੀਆਂ ਦੇ ਮਨੋਰੰਜਨ ਲਈ ਪੰਜਾਬੀ ਲੋਕ ਗਾਇਕ ਪੰਮੀ ਬਾਈ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਚ ਦੇਖਣ ਲਈ ਪੁੱਜਣ ਵਾਲੇ ਕਬੱਡੀ ਪ੍ਰੇਮੀਆਂ ਦੀ ਵੱਡੀ ਤਾਦਾਦ ਦੇ ਮੱਦੇਨਜ਼ਰ ਵਿਆਪਕ ਪ੍ਰਬੰਧ ਕੀਤੇ ਗਏ ਹਨ ਅਤੇ ਆਮ ਲੋਕਾਂ ਤੇ ਵਿਸ਼ੇਸ਼ ਮਹਿਮਾਨਾਂ ਦੇ ਵਾਹਨਾਂ ਦੀ ਪਾਰਕਿੰਗ ਦੇ ਵੀ ਮਿਆਰੀ ਪ੍ਰਬੰਧ ਯਕੀਨੀ ਬਣਾਏ ਗਏ ਹਨ। ਸ. ਸਿੱਧੂ ਨੇ ਦੱਸਿਆ ਕਿ ਇਹਨਾਂ ਮੈਚਾਂ ਦੌਰਾਨ ਸੁੱਰਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ ਅਤੇ ਸਟੇਡੀਅਮ ਅੰਦਰ ਮੈਚ ਵੇਖਣ ਆਉਣ ਵਾਲੇ ਕਿਸੇ ਵੀ ਖੇਡ ਪ੍ਰੇਮੀ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀ ਆਊਣ ਦਿੱਤੀ ਜਾਵੇਗੀ। ਇਸ ਮੌਕੇ ਹੋਰਨਾ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ. ਜੋਰਾ ਸਿੰਘ ਥਿੰਦ, ਸਹਾਇਕ ਕਮਿਸ਼ਨਰ ਸਿਕਾਇਤਾ ਸ. ਜਸਪਾਲ ਸਿੰਘ ਜੱਸੀ, ਸਹਾਇਕ ਕਮਿਸ਼ਨਰ ਜਰਨਲ ਮੈਡਮ ਸੋਨਮ ਚੋਧਰੀ, ਐਸ ਡੀ ਐਮ ਬਰਨਾਲਾ ਸ੍ਰੀ ਅਮਨਦੀਪ ਬਾਂਸਲ, ਐਸ ਪੀ ਸ. ਸਵਰਣ ਸਿੰਘ ਖੰਨਾਂ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀ ਸੁੱਖਵਿੰਦਰ ਕੁਮਾਰ, ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ ਸ. ਐਸ ਪੀ ਐਸ ਗਰੇਵਾਲ, ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਕੁਮਾਰ, ਡੀ ਐਸ ਪੀ (ਡੀ) ਸ੍ਰੀ ਸੰਦੀਪ ਸਰਮਾਂ, ਡੀ ਐਸ ਪੀ ਸਿਟੀ ਸ. ਪਲਵਿੰਦਰ ਸਿੰਘ ਚੀਮਾ, ਈ. ਓ. ਐਮ. ਸੀ. ਸ੍ਰੀ ਅਸ਼ੋਕ ਅਰੋੜਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।



