Skip to content
Independent perspectives. Global stories.
BREAKING

ਸਰਬੱਤ ਦਾ ਭਲਾ ਟਰੱਸਟ ਵੱਲੋਂ ਘੱਟ ਗਿਣਤੀਆਂ ਦੀ ਵਿਦਿਅਕ ਮਜ਼ਬੂਤੀ ਬਾਰੇ ਸੈਮੀਨਾਰ ’ਚ ਅਹਿਮ ਵਿਚਾਰਾਂ

Share this story

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਵਲੋਂ ਸਮਾਗਮ ਦੀ ਪ੍ਰਧਾਨਗੀ
ਪੈਰਾ ਓਲੰਪਿਕਸ ਵਿਚ ਭਾਗ ਲੈਣ ਵਾਲੇ ਬੱਚਿਆਂ ਦਾ ਸਨਮਾਨ

Page-1-FINAL_24 ਪਟਿਆਲਾ, 17 ਦਸੰਬਰ (ਪੀ. ਟੀ.)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਸੰਨੀ ਓਬਰਾਏ ਆਰਟਸ ਆਡੀਟੋਰੀਅਮ ਵਿਖੇ ਘੱਟ ਗਿਣਤੀਆਂ ਦੀ ਵਿਦਿਅਕ ਮਜ਼ਬੂਤੀ ਬਾਰੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਮੁਖ ਮਹਿਮਾਨ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸਨ । ਸਮਾਗਮ ਦੀ ਪ੍ਰਧਾਨਗੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਸ੍ਰ. ਐਸ.ਪੀ. ਸਿੰਘ ਓਬਰਾਏ ਵਲੋਂ ਕੀਤੀ ਗਈ। ਇਸ ਮੌਕੇ ਤੇ ਬੋਲਦੇ ਹੋਏ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਟਰੱਸਟ ਵਲੋਂ ਵਿਸ਼ੇਸ਼ ਬੱਚਿਆਂ ਦਾ ਸਨਮਾਨ ਵੀ ਕੀਤਾ।  ਉਨ੍ਹਾਂ ਨੇ ਇਸ ਮੌਕੇ ਤੇ ਬੀਤੇ ਦਿਨੀਂ ਪਿਸ਼ਾਵਰ ਵਿਚ ਤਾਲਿਬਾਨ ਵਲੋਂ ਇਕ ਸਕੂਲ ਵਿੱਚ ਕੀਤੀ ਅੱਤਵਾਦੀ ਕਾਰਵਾਈ

ਦੀ ਨਿੰਦਾ ਕੀਤੀ। ਡਾ. ਜਸਪਾਲ ਸਿੰਘ ਨੇ ਯੂਨੀਵਰਸਿਟੀ ਵਿਖੇ ਇਕ ਵਿਸੇਸੇ ਸੈੱਲ ਕਾਇਮ ਕਰਨ ਦਾ ਐਲਾਨ ਕੀਤਾ ਜਿਸ ਵਿਚ ਕੇਂਦਰ ਸਰਕਾਰ ਵਲੋਂ ਘੱਟ ਗਿਣਤੀਆਂ ਲਈ ਦਿੱਤੇ ਜਾ ਰਹੇ ਸਕਾਲਰਸ਼ਿਪ ਲੈਣ ਲਈ ਫਾਰਮ ਭਰੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸੈਲ ਯੂਨੀਵਰਸਿਟੀ ਤੋਂ ਇਲਾਵਾ ਯੂਨੀਵਰਸਿਟੀ ਨਾਲ ਸਬੰਧਤ 275 ਕਾਲਜਾਂ ਦੇ ਘੱਟ ਗਿਣਤੀਆਂ ਬੱਚਿਆਂ ਲਈ ਵੀ ਕੰਮ ਕਰੇਗਾ। ਇਸ ਮੌਕੇ ’ਤੇ ਬੋਲਦੇ ਹੋਏ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਸ੍ਰ. ਐਸ.ਪੀ. ਸਿੰਘ ਓਬਰਾਏ ਵਲਂੋ ਟਰੱਸਟ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਚਾਨਣਾ ਪਾਇਆ । ਉਨ੍ਹਾਂ ਦੱਸਿਆ ਕਿ ਟਰੱਸਟ ਵਲੋਂ ਵਿਸ਼ੇਸੇ ਬੱਚਿਆਂ ਲਈ ਪਟਿਆਲੇ ਜਿਲੇ ਵਿੱਚ ਇਕ ਵਿਸ਼ੇਸ਼  ਯੂਨੀਵਰਸਿਟੀ ਬਣਾਈ ਜਾ ਰਹੀ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵਲੋਂ ਨੂਰਪੁਰਬੇਦੀ ਵਿਖੇ ਕੈਂਸਰ ਪੀੜਤਾਂ ਲਈ 100 ਘਰ ਬਣਾਏ ਜਾ ਰਹੇ ਹਨ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾ. ਜਗਤਾਰ ਸਿੰਘ ਮੁਲਤਾਨੀ, ਡਾ. ਜਗਜੀਤ ਕੌਰ, ਡਾ. ਮਦਨ ਲਾਲ ਹਸੀਜਾ, ਸ੍ਰ. ਜੱਸਾ ਸਿੰਘ ਸੰਧੂ, ਸ੍ਰ. ਸੁਰਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ । ਇਸ ਸਮਾਗਮ ਤੇ ਪੈਰਾ ਓਲੰਪਿਅਨ ਚਿ ਮੈਡਲ ਜਿੱਤ ਕੇ ਆਏ ਵਿਸ਼ੇਸ਼ ਬੱਚਿਆਂ ਦਾ ਸਨਮਾਨ ਕੀਤਾ ਗਿਆ? ਸਨਮਾਨ ਵਿਚ ਗੋਲਡ ਮੈਡਲ, ਸਿਲਵਰ ਮੈਡਲ ਤੇ ਬਰੋਨਜ਼ ਮੈਡਲ ਲੈਣ ਵਾਲੇ ਬੱਚਿਆਂ ਨੂੰ ਕ੍ਰਮਵਾਰ 11000 ਰੁਪਏ, 7500 ਰੁਪਏ ਤੇ 5000 ਰੁ. ਨਕਦ ਵੀ ਦਿੱਤੇ ਗਏ ।
ਸਰਬੱਤ ਦਾ ਭਲਾ ਟਰੱਸਟ ਵਲੋਂ ਇਕ ਲੇਖ ਲਿਖਣ ਦਾ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਦੇ ਜੇਤੂ ਬੱਚਿਆਂ ਨੂੰ ਵੀ ਇਨਾਮ ਦਿੱਤੇ ਗਏ ।

WRITTEN BY