ਚੰਡੀਗੜ੍ਹ, 16 ਦਸੰਬਰ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਕਿਹਾ ਕਿ ਰਾਜ ਵਿਚ ਯੂਰਿਆ ਤੇ ਡੀ.ਏ.ਪੀ. ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ । ਕਿਸਾਨਾਂ ਨੂੰ ਚਿੰਤਾ ਕਰਨ ਦੀ ਲੋਂੜ ਨਹੀਂ ਹੈ , ਸਰਕਾਰ ਇਸ ’ਤੇ ਗੰਭੀਰ ਹੈ ਅਤੇ ਖਾਦਾਂ ਦੀ ਸਪਲਾਈ ਸਮੇਂ ’ਤੇ ਯਕੀਨੀ ਕਰਨ ਲਈ ਤੁਰੰਤ ਲੋਂੜੀਦੇ ਕਦਮ ਚੁੱਕੇ ਜਾ ਰਹੇ ਹਨ। ਮੁੱਖ ਮੰਤਰੀ ਨੇ ਅੱਜ ਰਾਜ ਵਿਚ ਖਾਦਾਂ ਦੀ ਸਥਿਤੀ ’ਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਇਕ ਸਮੀਖਿਆ ਮੀਟਿੰਗ ਕੀਤੀ । ਬੈਠਕ ਵਿਚ ਮੁੱਖ ਮੰਤਰੀ ਨੇ ਕੇਂਦਰੀ ਰੇਲ ਰਾਜ ਮੰਤਰੀ ਮਨੋਜ ਸਿਨਹਾ ਨਾਲ ਸੰਪਰਕ ਕੀਤਾ ਅਤੇ ਹਰਿਆਣਾ ਲਈ ਘੱਟ ਤੋਂ ਘੱਟ 5 ਰੇਲ ਰੈਕਸ ਰੋਜਾਨਾ ਮੁਹੱਇਆ ਕਰਵਾਉਣ ਦੀ ਅਪੀਲ ਕੀਤੀ । ਮੁੱਖ ਮੰਤਰੀ ਨੇ ਕੇਂਦਰੀ ਖਾਦ ਮੰਤਰੀ ਅਨੰਦ ਕੁਮਾਰ ਨਾਲ ਵੀ ਹਰਿਆਣਾ ਲਈ ਯੂਰਿਆ ਦੀ ਉਪਲੱਬਧਤਾ ਵਧਾਉਣ ਦੀ ਅਪੀਲ ਕੀਤੀ । ਮੁੱਖ ਮੰਤਰੀ ਨੇ ਖਾਦ ਵੰਡ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਗਰਾਨੀ ਕਰਨ ਦੇ ਆਦੇਸ਼
ਦਿੱਤੇ। ਮੀਟਿੰਗ ਵਿਚ ਮੁੱਖ ਮੰਤਰੀ ਨੇ ਆਦੇਸ਼ ਦਿੱਤੇ ਕਿ ਹਰੇਕ ਜਿਲੇ ਵਿਚ ਡਿਪਟੀ ਡਾਇਰੈਕਟਰ ਖੇਤੀਬਾੜੀ ਤੇ ਹੈਫੇਡ ਮੈਨੇਜਰ ਆਪਸ ਤਾਲਮੇਲ ਕਰਕੇ ਡਿਪਟੀ ਕਮਿਸ਼ਨਰ ਦੇ ਦਿਸ਼ਾ-ਆਦੇਸ਼ ਵਿਚ ਖਾਦਾਂ ਦੀ ਉਪਲੱਬਧਤਾ ਦੇ ਬਾਰੇ ਵਿਚ ਰੋਜਾਨਾ ਮੀਟਿੰਗ ਕਰਨ । ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਸਹੀ ਮਾਤਰਾ ਵਿਚ ਖਾਦ ਉਪਲੱਬਧ ਕਰਵਾਉਣ ਵਿਚ ਕੋਈ ਕਮੀ ਨਹੀਂ ਆਉਣੀ ਚਾਹੀਦੀ। ਮੀਟਿੰਗ ਵਿਚ ਮੁੱਖ ਮੰਤਰੀ ਨੂੰ ਇਸ ਗੱਲ ਤੋਂ ਜਾਣੂੰ ਕਰਵਾਇਆ ਕਿ ਦਸੰਬਰ ਮਹੀਨੇ ਲਈ ਯੂਰੀਆ ਦਾ ਹਰਿਆਣਾ ਨੂੰ ਕੁਲ ਵੰਡ 3,24,700 ਮੀਟਿੰਕ ਟਨ ਹੋਈ ਹੈ,। ਜਿਸ ਵਿਚੋਂ 16 ਦਸੰਬਰ ਤਕ 1,37,588 ਮੀਟ੍ਰਿਕ ਟਨ ਦੀ ਸਪਲਾਈ ਹੋ ਚੁੱਕੀ ਹੈ । ਜਦੋਂ ਕਿ 17 ਦਸੰਬਰ ਨੂੰ 6,090 ਮੀਟ੍ਰਿਕ ਟਨ ਅਤੇ 18 ਦਸੰਬਰ ਨੂੰ 11,814 ਮੀਟ੍ਰਿਕ ਟਨ ਪੁੱਜਣ ਦੀ ਸੰਭਾਵਨਾ ਹੈ । ਇਸੇ ਤਰ੍ਹਾਂ, ਅਗਲੇ ਹਫਤੇ ਰਿਵਾੜੀ, ਨਾਰਨੌਲ, ਮੇਵਾਤ, ਕੈਥਲ, ਹਿਸਾਰ ਅਤੇ ਸੋਨੀਪਤ ਲਈ ਇੰਡਿਅਨ ਪੋਟਾਸ਼ ਲਿਮਟਿਡ, ਕੌਮੀਹ ਫਰਟੀਲਾਇਜਰ ਲਿਮਟਿਡ, ਇਫਕੋ, ਆਰ.ਸੀ.ਐਫ., ਸੀ.ਐਫ.ਸੀ.ਐਲ. 52,330 ਮੀਟ੍ਰਿਕ ਟਨ ਦੇ ਰੈਕਸ ਪੁੱਜਣ ਦੀ ਸੰਭਾਵਨਾ ਹੈ।



