Skip to content
Independent perspectives. Global stories.
BREAKING

ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਕਰਦੀ ਹੈ ਅਕਾਲੀ-ਭਾਜਪਾ ਸਰਕਾਰ : ਬੀਬੀ ਪੂਨਮ ਕਾਂਗੜਾ

Share this story

ਸੰਗਰੂਰ, 16 ਦਸੰਬਰ (ਹਰਜੀਤ ਸਿੰਘ ਹਸਨਪੁਰੀ)- ਕੜਾਕੇ ਦੀ ਠੰਢ  ਗਰਮ ਹੋਏ ਕਾਂਗਰਸੀਆਂ ਨੇ ਬੀਤੇ ਦਿਨੀਂ ਮੁੱਖ ਮੰਤਰੀ  ਪੰਜਾਬ ਦੀ ਚੰਡੀਗੜ੍ਹ ਵਿਖੇ ਸਰਕਾਰੀ  ਰਿਹਾਇਸ਼ ਅੱਗੇ  ਬੇਰੁਜ਼ਗਾਰੀ  ਤੋਂ ਤੰਗ ਆ ਕੇ ਨੌਜਵਾਨ ਲੜਕੀ ਵੱਲੋਂ  ਕੀਤੀ  ਆਤਮਦਾਹ ਦੀ ਕੋਸ਼ਿਸ਼ ਦੇ ਰੋਸ ਵਜੋਂ ਅਕਾਲੀ ਭਾਜਪਾ ਵਿਰੁੱਧ ਜਮ ਕੇ  ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ  ਜਿਸ ਦੀ ਅਗਵਾਈ  ਕਰ ਰਹੇ  ਪੰਜਾਬ ਯੂਥ ਕਾਂਗਰਸ ਦੇ ਪੰਜਾਬ ਜਨਰਲ ਸਕੱਤਰ ਬੀਬੀ ਪੂਨਮ ਕਾਂਗੜਾ ਨੇ ਅਕਾਲੀ ਭਾਜਪਾ  ਗੱਠਜੋੜ ’ਤੇ ਵਿਸ਼ਵਾਸ਼ਘਾਤ  ਦਾ ਦੋਸ਼  ਲਗਾਉਂਦਿਆਂ  ਕਿਹਾ ਕ ਚੋਣਾਂ ਸਮੇਂ ਨੋੌਜਵਾਨਾਂ  ਨੂੰ ਵੱਡੇ ਪੱਧਰ ’ਤੇ  ਨੌਕਰੀਆਂ ਦੇਣ ਦੇ ਦਾਅਵੇ ਕਰਨ ਵਾਲੀ  ਬਾਦਲ ਸਰਕਾਰ ਅੱਜ ਉਨ੍ਹਾਂ ਵਾਅਦਿਆਂ ਤੋਂ ਪੂਰੀ ਤਰ੍ਹਾਂ ਭੱਜ ਚੁੱਕੀ ਹੈ। ਬੇਰੁਜ਼ਗਾਰ ਬੱਚੇ-ਬੱਚੀਆਂ ਦੀ ਗੱਲ ਸੁਣਨ ਲਈ ਵੀ ਮੁੱਖ ਮੰਤਰੀ  ਕੋਲ ਸਮਾਂ ਨਹੀਂ ਹੈ ਜਿਸ ਤੋਂ ਤੰਗ ਆ ਕੇ  ਨੋੌਜਵਾਨ  ਅੱਜ ਖੁਦਕੁਸ਼ੀ  ਕਰਨ ਲਈ ਮਜ਼ਬੂਰ  ਹੋ ਰਹੇ ਹਨ।

ਜ਼ੋ ਬਾਦਲ ਸਰਕਾਰ ਦੇ ਮੂੰਹ ’ਤੇ  ਜ਼ੋ ਤਮਾਚਾ ਹੈ। ਬੀਬੀ  ਕਾਂਗੜਾ ਨੇ ਡਿਪਟੀ ਮੁੱਖ ਮੰਤਰੀ  ਸੁਖਬੀਰ  ਸਿੰਘ ਬਾਦਲ  ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਅੰਦਰ ਕਾਨੂੰਨ  ਨਾਮ ਦੀ  ਕੋਈ ਚੀਜ਼ ਨਹੀਂ ਹੈ। ਸ਼ਰੇਆਮ  ਮਾਸੂਮ ਲੜਕੀਆਂ ਦੀ ਇੱਜ਼ਤ ਨਾਲ  ਖਿਲਵਾੜ ਕਰਕੇ  ਉਨ੍ਹਾਂ ਦੀ ਹੱਤਿਆ ਕੀਤੀ ਜਾ ਰਹੀ ਹੈ। ਅਜਿਹੀਆਂ  ਵਾਰਦਾਤਾਂ  ਨੂੰ ਰੋਕਣ ਲਈ  ਪੰਜਾਬ ਸਰਕਾਰ  ਅਸਮਰੱਥ ਨਜ਼ਰ ਆ ਰਹੀ ਹੈ। ਬੀਬੀ ਕਾਂਗੜਾ ਨੇ ਕਿਹਾ ਕਿ ਉਹ ਬਾਦਲਾਂ ਦੇ ਰਾਜ ਵਿੱਚ  ਖੇਤ ਸੁਰੱਖਿਆ ਲਈ ਬਣੀ ਵਾੜ੍ਹ ਹੀ ਖੇਤਾਂ ਨੂੰ ਖਾ ਰਹੀ ਹੈੇ। 
ਇਸ ਤਾਨਾਸ਼ਾਹੀ  ਰਾਜ ਤੋਂ ਛੁਟਕਾਰਾ  ਪਾਉਣ ਲਈ  ਸੂਬੇ ਦੇ ਸਮੁੱਚੇ ਲੋਕ ਅਗਾਮੀ  ਚੋਣਾਂ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਬੀਬੀ ਕਾਂਗੜਾ ਨੇ ਪੰਜਾਬ ਸਰਕਾਰ  ਤੋਂ ਮੰਗ ਕੀਤੀ ਕਿ ਆਤਮਦਾਹ ਦੀ ਕੋਸ਼ਿਸ਼ ਕਰਨ ਵਾਲੀ ਬੇਸਹਾਰਾ ਗੁਰਸਿੱਖ ਲੜਕੀ  ਗੁਰਪ੍ਰੀਤ ਕੌਰ ਨੂੰ ਤੁਰੰਤ  ਸਰਕਾਰੀ ਨੌਕਰੀ ’ਤੇ ਲਗਾਇਆ ਜਾਵੇ  ਅਤੇ ਉਸ ਦੇ ਇਲਾਜ਼ ਦਾ ਸਾਰਾ ਖਰਚਾ ਸਰਕਾਰ ਖੁਦ ਕਰੇ।
ਇਸ ਮੌਕੇ  ਸਪੋਰਟਸ ਐਂਡ  ਕਲਚਰਲ ਸੈ¤ਲ  ਕਾਂਗਰਸ ਦੇ ਸੂਬਾ ਸੀਨੀਅਰ ਵਾਈਸ ਚੇਅਰਮੈਨ  ਦਰਸ਼ਨ ਸਿੰਘ ਕਾਂਗੜਾ ,ਕਾਂਗਰਸ ਸੇਵਾ ਦਲ ਦੇ ਸੂਬਾ ਸਕੱਤਰ ਲਖਮੀਰ ਸਿੰਘ ਸੇਖੋਂ, ਵਿਨੋਦ ਕੌਹਰੀਆਂ,ਦਰਬਾਰਾ ਸਿੰਘ ,ਜਗਦੇਵ ਸਿੰਘ ,ਗੁਰਦੇਵ ਸਿੰਘ ,ਰਾਜਬੀਰ ਸਿੰਘ, ਜ਼ਸਵੀਰ ਕੌਰ, ਗੁਰਚਰਨ ਸਿੰਘ,ਮਹਿੰਦਰ ਸਿੰਘ ,ਇਕਬਾਲ ਸਿੰਘ,ਕੁਲਵਿੰਦਰ ਸਿੰਘ ,ਰਾਜਨ ਕਾਂਗੜਾ ,ਲਾਭ ਸਿੰਘ ਆਦਿ ਨੇ ਅਕਾਲੀ ਭਾਜਪਾ ’ਤੇ  ਤਿੱਖੇ ਹਮਲੇ ਕੀਤੇ।

WRITTEN BY