Skip to content
Independent perspectives. Global stories.
BREAKING

ਰਸੋਈ ਗੈਸ ਦੇ ਖਪਤਕਾਰ ਆਧਾਰ ਕਾਰਡ ਅਤੇ ਬੈਂਕ ਖਾਤੇ ਦੀ ਕਾਪੀ ਸਬੰਧਤ ਗੈਸ ਡਿਸਟ੍ਰੀਬਿਊਟਰ ਨੂੰ ਜਲਦੀ ਮੁਹੱਈਆ ਕਰਵਾਉਣ : ਅਜਮੇਰ ਸਿੰਘ

Share this story

ਮੋਗਾ 15 ਦਸੰਬਰ (ਰੋਹਿਤ ਸ਼ਰਮਾ)- ਘਰੇਲੂ ਰਸੋਈ ਗੈਸ ਦੇ ਖਪਤਕਾਰ ਆਪਣੇ ਆਧਾਰ ਕਾਰਡ ਅਤੇ ਬੈਂਕ ਖਾਤੇ ਦੀ ਕਾਪੀ ਆਪਣੇ ਸਬੰਧਤ ਗੈਸ ਡਿਸਟ੍ਰੀਬਿਊਟਰ ਨੂੰ ਜਲਦੀ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਤਾਂ ਜੋ ਭਾਰਤ ਸਰਕਾਰ ਵੱਲੋਂ ‘ਡਾਇਰੈਕਟ ਬੈਨੀਫ਼ਿਟ ਟ੍ਰਾਂਸਫ਼ਰ‘ ਸਕੀਮ ਤਹਿਤ ਮਿਲਣ ਵਾਲੀ ਘਰੇਲੂ ਗੈਸ ਸਬਸਿਡੀ ਸਿੱਧੇ ਹੀ ਖਪਤਕਾਰਾਂ ਦੇ ਬੈਂਕ ਖਾਤਿਆਂ ‘ਚ ਟ੍ਰਾਂਸਫ਼ਰ ਹੋ ਸਕੇ। ਇਹ ਅਪੀਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਜਮੇਰ ਸਿੰਘ ਨੇ ਅੱਜ ਜ਼ਿਲ੍ਹੇ ਦੇ ਗੈਸ ਏਜੰਸੀ ਡਿਸਟ੍ਰੀਬਿਊਟਰਾਂ ਅਤੇ ਸਮੂਹ ਬੈਕਾਂ ਦੇ ਜ਼ਿਲ੍ਹਾ ਕੋ-ਆਰਡੀਨੇਟਰਾਂ ਨਾਲ ਘਰੇਲੂ ਰਸੋਈ ਗੈਸ ਦੇ ਖਪਤਕਾਰਾਂ ਨੂੰ ਸਬਸਿਡੀ ਮੁਹੱਈਆ ਕਰਵਾਉਣ ਲਈ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤੀ।    ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਹੜੇ ਖਪਤਕਾਰ ਆਪਣੇ ਆਧਾਰ ਕਾਰਡ ਅਤੇ ਬੈਂਕ ਖਾਤੇ ਦੀ ਕਾਪੀ ਜਲਦੀ ਹੀ ਆਪਣੇ ਗੈਸ ਡਿਸਟ੍ਰੀਬਿਊਟਰਾਂ ਪਾਸ ਜਮਾਂ ਨਹੀਂ ਕਰਵਾਉਣਗੇ

, ਉਹ ਭਾਰਤ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਘਰੇਲੂ ਰਸੋਈ ਗੈਸ ਸਬਸਿਡੀ ਤੋਂ ਵਾਂਝੇ ਰਹਿ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਗਾ ‘ਚ ਖਪਤਕਾਰਾਂ ਨੂੰ ਘਰੇਲੂ ਰਸੋਈ ਗੈਸ ਸਬਸਿਡੀ 1 ਜਨਵਰੀ, 2015 ਤੋਂ ਸਿੱਧੇ ਤੌਰ ‘ਤੇ ਖਪਤਕਾਰਾਂ ਦੇ ਬੈਂਕ ਖਾਤਿਆਂ ‘ਚ ਟ੍ਰਾਂਸਫ਼ਰ ਕੀਤੀ ਜਾ ਰਹੀ ਹੈ। ਉਨ੍ਹਾਂ ਮੀਟਿੰਗ ‘ਚ ਹਾਜ਼ਰ ਸਮੂਹ ਅਧਿਕਾਰੀਆਂ ਅਤੇ ਨੁਮਾਇੰਦਿਆਂ ਨੁੰ ਹਦਾਇਤ ਕੀਤੀ ਕਿ ਉਹ ਘਰੇਲੂ ਰਸੋਈ ਗੈਸ ਖਪਤਕਾਰਾਂ ਨੂੰ ਗੈਸ ਸਬਸਿਡੀ ਸਿੱਧੇ ਬੈਂਕ ਖਾਤਿਆਂ ‘ਚ ਟ੍ਰਾਂਸਫ਼ਰ ਕਰਵਾਉਣ ਹਿੱਤ ਉਤਸ਼ਾਹਿਤ ਕਰਨ ਤਾਂ ਜੋ ਕਿਸੇ ਵੀ ਖਪਤਕਾਰ ਨੂੰ ਸਬਸਿਡੀ ਪ੍ਰਾਪਤ ਕਰਨ ਸਬੰਧੀ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਮੀਟਿੰਗ ’ਚ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਮੈਡਮ ਰਜ਼ਨੀਸ ਕੁਮਾਰੀ, ਲੀਡ ਜ਼ਿਲਾ ਮੈਨੇਜਰ ਦਵਿੰਦਰ ਕੁਮਾਰ, ਜ਼ਿਲ੍ਹਾ ਕੋ-ਆਰਡੀਨੇਟਰ ਗੈਸ ਕੰਪਨੀ ਆਸ਼ਿਸ਼ ਸਿੰਘ, ਟੈਰੀਟਰੀ ਮੈਨੇਜਰ ਭਾਰਤ ਗੈਸ ਰਾਜੇਸ਼ ਕੁਮਾਰ, ਸੇਲਜ ਅਫ਼ਸਰ ਭਾਰਤ ਗੈਸ ਦਲੀਪ ਕੁਮਾਰ ਮੀਨਾ, ਸੇਲਜ ਅਫ਼ਸਰ ਇੰਡੇਨ ਗੈਸ ਐਸ.ਕੇ.ਚਾਵਲਾ, ਪ੍ਰਧਾਨ ਐਲ.ਪੀ.ਜੀ ਡਿਸਟ੍ਰੀਬਿਊਟਰ ਮੋਗਾ ਅਵਿਨਾਸ਼ ਚੰਦਰ, ਸਹਾਇਕ ਪ੍ਰੋਜੈਕਟ ਅਫ਼ਸਰ ਰਾਮ ਪ੍ਰਵੇਸ਼ ਚੌਧਰੀ, ਐਨ.ਜੀ.ਓ ਐਸ.ਕੇ ਬਾਂਸਲ, ਸਮੂਹ ਗੈਸ ਏਜੰਸੀਆਂ ਦੇ ਨੁਮਾਇੰਦੇ ਅਤੇ ਸਮੂਹ ਬੈਂਕਾਂ ਦੇ ਜ਼ਿਲਾ ਕੋ-ਆਰਡੀਨੇਟਰ ਮੌਜੂਦ ਸਨ।

WRITTEN BY