Skip to content
Independent perspectives. Global stories.
BREAKING

ਖੇਡਾਂ ਹੀ ਨੌਜਵਾਨਾ ਨੂੰ ਨਸ਼ਿਆਂ ਤੋਂ ਦੂਰ ਰਖ ਸਕਦੀਆਂ ਹਨ : ਪਰਮਿੰਦਰ ਭਲਵਾਨ

Share this story

Page-1_31 ਪਟਿਆਲਾ, 15 ਦਸੰਬਰ (ਗੁਰਜੀਤ ਸਿੰਘ, ਅਮਨਦੀਪ ਸਿੰਘ) ਰਾਣੀ ਝਾਂਸੀ ਮਹਿਲਾ ਸ਼ਕਤੀ ਕੱਲਬ, ਸ਼ਹੀਦ ਭਗਤ ਸਿੰਘ ਯੂਥ ਸਪੋਟਰਸ ਕਲੱਬ ਪਸਿਆਣਾਂ ,ਵੈਲਫੇਅਰ ਯੁੂਥ ਕਲੱਬ ਦੀਪ ਨਗਰ , ਯੂਥ ਕਲੱਬ ਬਾਦਸ਼ਾਹਪੁਰ ਅਤੇ ਯੂਥ ਫਡਰੇਸ਼ਨ ਆਫ ਇੰਡੀਆ ਵਲੋ ਨਹਿਰੂ ਯੁਵਾ  ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਵਾਲੀਵਾਲ ਟੂਰਨਾਮੈਂਟ ਪਟਿਆਲਾ ਵਿਖੇ ਕਰਵਾਇਆ ਗਿਆ , ਜਿਸ ਵਿਚ ਇਨਾਮ ਵੰਡ ਸਮੋਰਹ ਦੇ ਮੁਖ ਮਹਿਮਾਨ ਪਰਮਿੰਦਰ ਭਲਵਾਨ ਪ੍ਰਧਾਨ ਯੂਥ ਫੈਡਰੇਸ਼ ਆਫ ਇੰਡੀਆ  ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਉਦਘਾਟਨ ਨੰਬਰਦਾਰ ਸਾਧੂ ਸਿੰਘ ਨੇ ਕੀਤਾ। ਪ੍ਰੋਗਰਾਮ ਦੀ ਪ੍ਰਧਾਨਗੀ ਪਰਮਜੀਤ ਸਿੰਘ ਬਾਦਸ਼ਾਹਪੁਰ ਅਤੇ ਅਵਤਾਰ ਭਾਂਨਰਾ ਮੈਬਰ ਸਲਾਹਕਾਰ ਕਮੇਟੀ ਨਹਿਰੂ ਯੁਵਾ ਕੇਂਦਰ ਨੇ ਕੀਤੀ।ਵਿਸ਼ੇਸ਼ ਮਹਿਮਾਨ ਮੱਖਣ ਰੋਗਲਾ, ਜਗਤਾਰ ਸਿੰਘ ਬਾਦਸ਼ਾਹਪੁਰ ,ਸ਼ਾਮ ਸਿੰਘ, ਦਲਬੀਰ ਸਿੰਘ, ਕਾਕਾ ਸਿਧੂਵਾਲ , ਜ਼ਸਵਿੰਦਰ ਪਸਿਆਣਾ, ਬਿਲਾ ਸਿਧੂਵਾਲ ਰਾਜੂ ਨਲੀਨਾ ਗੁਰਧਿਆਨ ਢਿੱਲੋਂ ਲੱਕੀ ਹਰਦਾਸਪੁਰ, ਕਿਰਨਦੀਪ ਕੋਰ ਨੇ ਸ਼ਿਰਕਤ ਕੀਤੀ।

ਇਸ ਮੋਕੇ ਕਲੱਬ ਪ੍ਰਧਾਨ ਕਿਰਨਦੀਪ ਕੋਰ ਨੇ ਸਾਰੇ ਮਹਿਮਾਨਾ ਨੂੰ ਜੀ ਆਇਆ ਕਿਹਾ ਅਤੇ ਦੱਸਿਆ ਕਿ ਇਸ ਟੂਰਨਾਂਮੈਂਟ ਵਿਚ ਵਾਲੀਵਾਲ ਦੀਆ 20 ਦੇ ਕਰੀਬ ਟੀਮਾ ਨੇ ਭਾਂਗ ਲਿਆ । ਇਸ ਮੋਕੇ ਪਰਮਿੰਦਰ ਭਲਵਾਨ ਨੇ ਖਿਡਾਰੀਆ ਨੂੰ ਸਰਟੀਫਿਕੇਟ ਅਤੇ ਮੋਮੈਟੋ ਦੇਣ ਉਪਰੰਤ ਸੰਬੋਧਨ ਕਰਦਿਆ ਕਿਹਾ ਕਿ ਖੇਡਾ ਹੀ ਨਿਰੋਏ ਸਮਾਜ ਦੀ ਸਿਰਜਣਾ ਕਰ ਸਕਦੀਆ ਹਨ। ਕਿਉਕਿ ਨੋਜਵਾਨਾ ਨੂੰ ਖੇਡਾਂ ਨਸ਼ਿਆ ਅਤੇ ਸਮਾਜਿਕ ਕੁਰਤੀਆ ਵਿਰੂਧ ਲਾਮਬੰਦ ਕਰ ਸਕਦੀਆ ਹਨ। ਇਸ ਲਈ ਯੂਥ ਕਲੱਬਾਂ ਵੱਧ ਤੋ ਵਧ ਖਿਡਾਰੀਆ ਲਈ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ। ਇਸ ਮੋਕੇ ਜ਼ਸਵਿੰਦਰ ਕਾਠ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਮਨਜੀਤ ਸਿੰਘ, ਭੋਲਾ ਸਿੰਘ, ਜੋਗਿੰਦਰ ਸਿੰਘ ਫੋਰਮੈਨ, ਚਰਨਜੀਤ ਚੰਨਾ ਨੇ ਸਹਿਯੋਗ ਦਿੱਤਾ।

WRITTEN BY