Skip to content
Independent perspectives. Global stories.
BREAKING

ਵੱਡੀਆਂ ਚੁਣੌਤੀਆਂ, ਔਖੇ ਸਵਾਲ ਕੀ ਚਾਹੁੰਦਾ ਹੈ ਪੰਜਾਬ

Share this story

ਪੰਜਾਬ ਦੀ ਮੌਜੂਦਾ ਹਾਲਤ ਦੇ ਕਾਰਨ ਸਿਆਸੀ ਹਨ ਅਤੇ ਇਸਦਾ ਹੱਲ ਵੀ ਸਿਆਸੀ ਹੈ। ਪੰਜਾਬ ਦੀਆਂ ਮੁਸ਼ਕਿਲਾਂ ਦੇ ਬੀਜ ਇਸ ਦੀ ਧਰਤੀ ਵਿੱਚ ਹੀ ਪਏ ਹਨ। ਬੇਸ਼ੱਕ ਪੰਜਾਬ, ਭਾਰਤੀ ਆਰਥਿਕਤਾ ਤੇ ਸਿਆਸਤ ਨਾਲ ਜੁੜ ਕੇ ਕੌਮਾਂਤਰੀ ਵਿੱਤੀ ਪ੍ਰਬੰਧ, ਸਿਆਸਤ ਤੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਬਣ ਚੁੱਕਿਆ ਹੈ। ਅਜੋਕੇ ਸਮੇਂ ਵਿੱਚ ਪੰਜਾਬ ਦੇ ਵੱਡੇ ਮਸਲਿਆਂ ਦਾ ਹੱਲ ਕੁੱਲ ਦੇਸ਼ਾਂ ਦੇ ਲੋਕਾਂ ਦੀ ਹੋਣੀ ਨਾਲ ਵੀ ਜੁੜਿਆ ਹੋਇਆ ਹੈ। ਪੰਜਾਬੀਆਂ ਦੇ ਵਿਲੱਖਣ ਵਿਰਸੇ, ਸੱਭਿਆਚਾਰ, ਭਾਸ਼ਾ, ਪੌਣ-ਪਾਣੀਆਂ ਤੇ ਧਰਮ ਨੂੰ ਬਚਾਉਣ ਦੀਆਂ ਅਸੀਂ ਕਿੰਨੀਆਂ ਵੀ ਕੋਸ਼ਿਸ਼ਾਂ ਕਰ ਲਈਏ, ਸੰਸਾਰੀਕਰਨ ਦੇ ਇਸ ਯੁੱਗ ਵਿੱਚ ਇਕੱਲਾ ਪੰਜਾਬ ਆਪਣੀਆਂ ਸਮੱਸਿਆਵਾਂ ਦੇ ਆਰਜ਼ੀ ਜਾਂ ਅੰਸ਼ਕ ਹੱਲ ਤਾਂ ਕੱਢ ਸਕਦਾ ਹੈ ਪਰ ਕਿਸੇ ਵੱਡੀ ਫ਼ੈਸਲਾਕੁੰਨ ਤਬਦੀਲੀ ਦਾ ਲਖਾਇਕ ਨਹੀਂ ਹੋ ਸਕਦਾ।ਪੰਜਾਬ ਨੂੰ ਮੌਜੂਦਾ ਸੰਕਟ ’ਚੋਂ ਕੱਢਣ ਲਈ ਇੱਕ ਨਵੇਂ ਸਿਆਸੀ ਪ੍ਰਬੰਧ ਅਤੇ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੈ।

1995 ਵਿੱਚ ਸਮੈਕ ਦੀ ਵਰਤੋਂ ਕਰਨ ਵਾਲੇ 3 ਫੀਸਦੀ ਨਸ਼ੱਈ ਸਨ

1998 ਵਿੱਚ 16 ਫੀਸਦੀ  ਅਤੇ ਇਸ ਵੇਲੇ 65 ਫੀਸਦੀ

ਸਮਾਜਿਕ ਨਿਘਾਰ

ਭੁੱਲ ਗਈ ਵਿਰਾਸਤ
ਪੰਜਾਬ ਦਾ ਦੂਜਾ ਮੱਸਲਾ ਹੈ ਸਮਾਜਕ ਨਿਘਾਰ । ਸਾਡੇ ਸਮਾਜ ਦਾ ਇਹ ਕੌੜਾ ਸੱਚ ਹੈ ਕਿ ਔਰਤਾਂ ਭਿਆਨਕ ਅਸੁਰੱਖਿਆ ਦੇ ਮਾਹੌਲ ਦਾ ਸਾਹਮਣਾ ਕਰ ਰਹੀਆਂ ਹਨ। ਔਰਤਾਂ ਖਿਲਾਫ਼ ਹੋ ਰਹੇ ਘਿਣੌਣੇ ਅਪਰਾਧਾਂ ਨੇ ਦਿਲ ਹਲੂਣ ਦਿੱਤੇ ਹਨ। ਇਹ ਗੱਲ ਬੇਹੱਦ ਸ਼ਰਮਸਾਰ ਕਰਨ ਵਾਲੀ ਅਤੇ ਸਮਾਜਿਕ ਢਾਂਚੇ ਦੀ ਨਿੱਘਰੀ ਹੋਈ ਵਿਵਸਥਾ ਅਤੇ ਦੇਸ਼ ਦੇ ਕਾਨੂੰਨੀ ਅਤੇ ਰਾਜਸੀ ਢਾਂਚੇ ਦੇ ਨਿੰਕਮੇਪਣ ਦਾ ਪ੍ਰਤੱਖ ਪ੍ਰਮਾਣ ਹੈ।ਸਾਡੇ ਨਿੱਘਰੇ ਹੋਏ ਸਮਾਜ ਦੀ ਇਹ ਹੀ ਤਲਖ ਸਚਾਈ ਹੈ। ਭਾਰਤ ਦਾ ਔਰਤਾਂ ਖਿਲਾਫ਼ ਹੋ ਰਹੇ ਘਿਣੌਣੇ ਅਪਰਾਧਾਂ ਵਿਚ ਦੁਨੀਆ ਵਿਚ ਤੀਜਾ ਸਥਾਨ ਹੈ। ਇਹੋ-ਜਿਹੀਆਂ ਘਟਨਾਵਾਂ ਵਿਚ ਲਗਾਤਾਰ ਵਾਧੇ ਦੇ ਇਕ ਤੋਂ ਵਧੇਰੇ ਕਾਰਨ ਹਨ।ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਵਿਚ ਨੈਤਿਕ ਕਦਰਾਂ ਕੀਮਤਾਂ ਦਾ ਜਨਾਜਾ ਨਿਕਲ ਚੁੱਕਿਆ ਹੈ। ਜਿਹੜੀਆਂ ਚਿੱਟੇ ਦਿਨ ਵਾਂਗ ਸਭ ਦੇ ਸਾਹਮਣੇ ਹਨ। ਸਭ ਤੋਂ ਵੱਡਾ ਕਾਰਨ ਸਮਾਜਿਕ ਸੋਚ ਦਾ ਹੈ।ਅਧਿਆਪਕ ਵਰਗ ਜਿਹੜਾ ਸਮਾਜ ਵਿਚ ਪ੍ਰੇਰਨਾ ਦਾ ਸਰੋਤ ਮੰਨਿਆ ਜਾਂਦਾ ਹੈ, ਜੇ ਉਹ ਵੀ ਇਹੋ ਜਿਹੇ ਘਿਨੌਣੇ ਅਪਰਾਧ ਬਾਰੇ ਸੰਜੀਦਾ ਨਹੀਂ ਤਾਂ ਲੜਕੀਆਂ/ਔਰਤਾਂ ਦੇ ਹੱਕਾਂ ਪ੍ਰਤੀ ਕੌਣ ਸੁਚੇਤ ਹੋਵੇਗਾ? ਧਾਰਮਿਕ ਆਗੂ ਅਤੇ ਰਾਜਸੀ ਨੇਤਾਵਾਂ ਦੇ ਬਿਆਨ ਕਈ ਇਸ ਹੱਦ ਤੱਕ ਬੇਹੂਦਾ ਹੁੰਦੇ ਹਨ ਕਿ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਔਰਤਾਂ ਲਈ ਉਨ੍ਹਾਂ ਦੇ ਮਨ ਵਿਚ ਕੋਈ ਥਾਂ ਨਹੀਂ ਹੈ। ਸਾਡੇ ਦੇਸ਼ ਵਿਚ ਇਸ ਘਿਨੌਣੇ ਅਪਰਾਧ ਨੂੰ ਰੋਕਣ ਲਈ ਸਾਨੂੰ ਵੱਖ-ਵੱਖ ਤਰ੍ਹਾਂ ਦੇ ਕਦਮ ਚੁੱਕਣੇ ਚਾਹੀਦੇ ਹਨ। ਫ਼ੌਰੀ ਤੌਰ ਉੱਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।ਪੁਲਿਸ ਅਤੇ ਪ੍ਰਸ਼ਾਸਨ ਨੂੰ ਫ਼ੌਰੀ ਤੌਰ ਉੱਤੇ ਉੱਥੇ ਪਹੁੰਚ ਕੇ ਪੀੜਤ ਦੀ ਬਣਦੀ ਸਹਾਇਤਾ ਕਰਕੇ ਉਸ ਨੂੰ ਇਨਸਾਫ਼ ਦਿਵਾਉਣ ਵਿਚ ਮਦਦ ਕਰਨੀ ਚਾਹੀਦੀ ਹੈ। ਨਿਆਂ-ਪ੍ਰਣਾਲੀ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਅਤੇ ਜਲਦੀ ਤੋਂ ਜਲਦੀ ਸਜ਼ਾ ਦੇਵੇ ਤਾਂ ਕਿ ਇਸ ਘਿਨਾਉਣੇ ਅਪਰਾਧ ਨੂੰ ਠੱਲ੍ਹ ਪੈ ਸਕੇ। ਪੁਲਿਸ ਅਤੇ ਨਿਆਂ-ਪ੍ਰਣਾਲੀ ਨੂੰ ਚੁਸਤ-ਦਰੁਸਤ ਬਣਾਉਣ ਲਈ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ ਅਤੇ ਨਿਆਂ-ਪ੍ਰਣਾਲੀ ਅਤੇ ਪੁਲਿਸ ਕਰਮਚਾਰੀਆਂ ਦੀ ਗਿਣਤੀ ਵਿਚ ਵਾਧਾ ਵਧਦੀ ਆਬਾਦੀ ਦੇ ਅਨੁਪਾਤਕ ਹੋਣਾ ਚਾਹੀਦਾ ਹੈ। ਰਾਜਸੀ ਨੇਤਾਵਾਂ ਅਤੇ ਧਾਰਮਿਕ ਆਗੂਆਂ ਨੂੰ ਚਾਹੀਦਾ ਹੈ ਕਿ ਸਮਾਜ ਨੂੰ ਚੰਗੀ ਸਿੱਖਿਆ ਦੇਣ ਅਤੇ ਬੇਲੋੜੀ ਅਤੇ ਘਟੀਆ ਬਿਆਨਬਾਜ਼ੀ ਤੋਂ ਗੁਰੇਜ਼ ਕਰਨ। ਇਸ ਦੇ ਨਾਲ-ਨਾਲ ਆਮ ਜਨਤਾ ਅਤੇ ਪੜ੍ਹੇ-ਲਿਖੇ ਵਰਗ ਨੂੰ ਚਾਹੀਦਾ ਹੈ ਕਿ ਇਹੋ-ਜਿਹੇ ਨੀਵੀਂ ਪੱਧਰ ਦੀ ਸੋਚ ਰੱਖਣ ਵਾਲੇ ਵਿਅਕਤੀਆਂ ਨੂੰ ਨੇਤਾ ਦੇ ਤੌਰ ਉੱਤੇ ਚੁਣਨ ਤੋਂ ਗੁਰੇਜ਼ ਕਰਨ ਅਤੇ ਸੁਲਝੇ ਹੋਏ ਲੋਕਾਂ ਨੂੰ ਆਪਣੇ ਪ੍ਰਤੀਨਿਧੀ ਬਣਾਉਣ ਤਾਂ ਕਿ ਉਹ ਆਉਣ ਵਾਲੇ ਸਮੇਂ ਵਿਚ ਹਰ ਵਿਅਕਤੀ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾ ਸਕਣ। ਪੜ੍ਹੇ-ਲਿਖੇ ਅਤੇ ਜਾਗਰੂਕ ਲੋਕਾਂ ਨੂੰ ਅੱਗੇ ਆ ਕੇ ਸਮਾਜ ਦੇ ਪਛੜੇ ਵਰਗ ਦੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।ਹਰ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਭਾਵੇਂ ਉਹ ਧਾਰਮਿਕ ਆਗੂ, ਰਾਜਸੀ ਨੇਤਾ, ਪਿੰਡ ਜਾਂ ਜਾਤੀ ਦਾ ਮੁਖੀ, ਪੁਲੀਸ ਅਧਿਕਾਰੀ, ਅਧਿਆਪਕ, ਨਿਆਂ ਪ੍ਰਣਾਲੀ ਦਾ ਕਰਮਚਾਰੀ ਜਾਂ ਇਕ ਆਮ ਨਾਗਰਿਕ ਹੋਵੇ, ਕਿਉਂਕਿ ਜੇ ਹਰ ਇਕ ਵਿਅਕਤੀ ਆਪਣੀ ਜ਼ਿੰਮੇਵਾਰੀ ਸਮਝੇਗਾ ਤਾਂ ਹੀ ਅਸੀਂ ਆਪਣੀਆਂ ਲੜਕੀਆਂ ਅਤੇ ਔਰਤਾਂ ਲਈ ਸੱਭਿਅਕ ਅਤੇ ਸੁਰੱਖਿਅਤ ਮਾਹੌਲ ਸਿਰਜ ਸਕਾਂਗੇ।

WRITTEN BY