ਮੰਨਿਆ ਮੈਂ ਹੀ ਚਲਾਉਂਦਾ ਸੀ ਬੰਗਲੌਰ ’ਚ ਟਵਿੱਟਰ ਅਕਾਊਂਟ
ਬੰਗਲੌਰ, 13 ਦਸੰਬਰ (ਪੀ. ਟੀ.ਲਾਇਵ)- ਬੰਗਲੌਰ ਦੇ ਬਹੁਕੌਮੀ ਕੰਪਨੀ ‘ਚ ਕੰਮ ਕਰਨ ਵਾਲੇ ਮਹਿੰਦੀ ਮਸਰੂਰ ਬਿਸਵਾਸ ਨੇ ਅ¤ਤਵਾਦੀ ਗੁ¤ਟ ਇਸਲਾਮਿਕ ਸਟੇਟ ਦਾ ਟਵਿਟਰ ਅਕਾਊਂਟ ਚਲਾਉਣ ਦੀ ਗ¤ਲ ਕਬੂਲ ਕਰ ਲਈ ਹੈ। ਪੁਲਿਸ ਨੇ ਮਹਿੰਦੀ ਨੂੰ ਗ੍ਰਿਫਤਾਰ ਕਰਕੇ ਉਸ ‘ਤੇ ਰਾਸ਼ਟਰ ਧਰੋਹ ਦਾ ਮਾਮਲਾ ਦਰਜ ਕਰ ਲਿਆ ਹੈ।ਕਰਨਾਟਕਾ ਪੁਲਿਸ ਦੇ ਡੀਜੀਪੀ ਐਲ.ਪਚਾਊ ਨੇ ਪ੍ਰੈ¤ਸ ਕਾਨਫਰੰਸ ਦੌਰਾਨ ਦੱਸਿਆ ਕਿ ਮਹਿੰਦੀ ਮਸਰੂਰ ਬਿਸਵਾਸ ਨੇ ਆਈ.ਐਸ. ਨਾਲ ਜੁੜੇ ਲੋਕਾਂ ਦੀ ਮਦਦ ਕਰਨ ਦੀ ਗ¤ਲ ਕਬੂਲੀ ਹੈ।ਮਹਿੰਦੀ ਦਿਨ ’ਚ ਦਫਤਰ ’ਚ ਕੰਮ ਕਰਦਾ ਸੀ ਅਤੇ ਰਾਤ ’ਚ ਆਈ.ਐਸ.ਆਈ.ਐਸ. ਦੇ ਲਈ ਟਵੀਟ ਕਰਦਾ ਸੀ। ਪੁਲਿਸ ਨੇ ਦ¤ਸਿਆ ਕਿ ਮਹਿੰਦੀ ਨੇ ਆਈ.ਐਸ.ਆਈ.ਐਸ. ਲਈ ਟਵਿਟਰ ਹੈਂਡਲ ਚਲਾਉਣ ਦੀ ਗ¤ਲ ਮੰਨੀ ਲਈ ਹੈ। ਮਹਿੰਦੀ ’ਤੇ ਦੇਸ਼ ਖਿਲਾਫ ਜੰਗ ਛੇੜਨ ਦਾ ਮਾਮਲਾ ਦਰਜ ਕੀਤਾ ਗਿਆ ਹੈ।ਪੁਲਿਸ ਦੇ ਮੁਤਾਬਿਕ ਮਹਿੰਦੀ ਆਈ.ਐਸ.ਆਈ.ਐਸ. ਲਈ ਭਰਤੀ ਕਰਾਉਣ ਲਈ ਮਦਦ ਕਰਦਾ ਸੀ ਅਤੇ ਉਹ 2012 ਤੋਂ ਬੰਗਲੌਰ ਦੀ ਇਕ ਬਹੁਕੌਮੀ ਕੰਪਨੀ ‘ਚ ਕੰਮ ਕਰਦਾ ਸੀ।ਪੁਲਿਸ
ਅਧਿਕਾਰੀ ਦੇ ਦੱਸਣ ਅਨੁਸਾਰ ਮਹਿੰਦੀ ਅਰਬੀ ਦੇ ਟਵੀਟਸ ਨੂੰ ਅੰਗਰੇਜ਼ੀ ਵਿੱਚ ਤਬਦੀਲ ਕਰਦਾ ਸੀ। ਪੁਲਿਸ ਅਨੁਸਾਰ ਉਹ ਲੰਬੇ ਸਮੇਂ ਤੋਂ ਇਸ ਅਕਾਊਂਟ ਨੂੰ ਚਲਾ ਰਿਹਾ ਸੀ। ਮਹਿੰਦੀ ਮੂਲ ਰੂਪ ਵਿੱਚ ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ ਅਖੂਨਾ ਸ਼ੰਮੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਡੀਜੀਪੀ ਨੇ ਦੱਸਿਆ ਕਿ ਬੰਗਲੌਰ ਸਥਿਤ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਮੈਨੁਫੈਕਚਰਿੰਗ ਐਗਜ਼ੈਕਟਿਵ ਦੇ ਰੂਪ ਵਿੱਚ ਕੰਮ ਕਰਨ ਵਾਲੇ ਇਸ ਇੰਜੀਨੀਅਰ ਤਨਖਾਹ ਦੇ ਰੂਪ ਵਿੱਚ ਸਾਲਾਨਾ ਪੈਕੇਜ 5 ਲੱਖ 30 ਹਜ਼ਾਰ ਰੁਪਏ ਮਿਲਦਾ ਸੀ। ਉਹ ਆਈਐਸ ਦੇ ਨਵੇਂ ਲੜਾਕਿਆਂ ਦੇ ਲਈ ਸੂਚਨਾ ਅਤੇ ਪ੍ਰੇਰਨਾ ਦਾ ਸਰੋਤ ਸੀ। ਬਰਤਾਨੀਆ ਦੇ ਇਕ ਖ਼ਬਰ ਚੈਨਲ ਨੇ ਖੁਲਾਸਾ ਕੀਤਾ ਸੀ ਕਿ ਇਸਲਾਮਿਕ ਸਟੇਟ ਦੇ ਟਵਿਟਰ ਅਕਾਊਂਟ ਨੂੰ ਇਕ ਭਾਰਤੀ ਸੰਚਾਲਿਤ ਕਰ ਰਿਹਾ ਹੈ। ਇਸ ਖੁਲਾਸੇ ਤੋਂ ਬਾਅਦ ਖੁਫੀਆ ਏਜੰਸੀਆਂ ਕਾਫੀ ਚੁਕੰਨੀਆਂ ਹੋ ਗਈਆਂ।



