ਰਾਮਪੁਰਾ ਫੂਲ, 12 ਦਸੰਬਰ (ਜੋਸਫ ਬਾਂਸਲ)- ਸਥਾਨਕ ਨਗਰ ਕੌਂਸਲ ਦੇ ਸਫਾਈ ਸੇਵਕਾਂ ਵੱਲੋਂ ਤਨਖਾਹਾਂ ਨਾ ਦਿੱਤੇ ਜਾਣ ਕਾਰਨ ਅੱਜ ਸ਼ਹਿਰ ਦੇ ਬਜਾਰਾਂ ’ਚ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਦੌਰਾਨ ਸਫਾਈ ਸੇਵਕਾਂ ਨੇ ਪ੍ਰਸਾਸ਼ਨ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ। ਇਸ ਦੌਰਾਨ ਸਫਾਈ ਸੇਵਕਾਂ ਵੱਲੋਂ ਨਗਰ ਕੌਂਸਲ ਦਫਤਰ ਵਿਖੇ ਮਰੇ ਜਾਨਵਰਾਂ ਦੇ ਅੰਗ ਸੁੱਟ ਕੇ ਦਫਤਰੀ ਕੰਮ ਵੀ ਬੰਦ ਕਰਵਾ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਸਫਾਈ ਸੇਵਕਾਂ ਦੀਆਂ ਤਨਖਾਹਾਂ ਦਾ ਮਸਲਾ ਪਿਛਲੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ । ਪਿਛਲੇ ਮਹੀਨੇ ਵੀ ਸਫਾਈ ਸੇਵਕਾਂ ਦੀ ਕਈ ਦਿਨ ਚੱਲੀ ਹੜਤਾਲ ਨੂੰ ਸਮਾਪਤ ਕਰਨ ਲਈ ਐਸ.ਡੀ.ਐਮ. ਸਕੱਤਰ ਸਿੰਘ ਬੱਲ ਨੇ ਸਫਾਈ ਸੇਵਕਾਂ ਨੂੰ ਇੱਕ ਮਹੀਨੇ ਦੀ ਤਨਖਾਹ ਦੇਣ ਦੇ ਨਾਲ ਹੀ ਭਰੋਸਾ ਦਿੱਤਾ ਸੀ ਕਿ ਬਕਾਇਆ ਤਨਖਾਹ 25 ਨਵੰਬਰ ਤੱਕ ਦੇ ਦਿੱਤੀ ਜਾਵੇਗੀ। ਪਰ ਤਨਖਾਹ ਨਾ ਮਿਲਣ ਕਾਰਨ ਸਫਾਈ ਸੇਵਕ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਅਣਮਿਥੇ ਸਮੇਂ ਲਈ ਹੜਤਾਲ ’ਤੇ ਚੱਲਦਿਆਂ ਨਗਰ ਕੌਂਸਲ ’ਚ ਧਰਨਾ ਦਿੱਤਾ ਜਾ ਰਿਹਾ ਹੈ। ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ’ਚ ਗੰਦਗੀ ਦੇ ਢੇਰ ਲੱਗ ਗਏ ਹਨ। ਜਿਸ ਕਾਰਨ ਸ਼ਹਿਰ ਵਿੱਚ ਕਈ ਪ੍ਰਕਾਰ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ। ਬਜਾਰਾਂ ’ਚ ਲੱਗੇ ਗੰਦਗੀ ਦੇ ਢੇਰਾਂ ਵਿੱਚੋਂ
ਮਾਰਦੀ ਬਦਬੂ ਕਾਰਨ ਰਾਹਗੀਰਾਂ ਦਾ ¦ਗਣਾ ਮੁਹਾਲ ਹੋ ਗਿਆ ਹੈ। ਸਫਾਈ ਯੂਨੀਅਨ ਦੇ ਪ੍ਰਧਾਨ ਬਿੱਟੂ ਕੁਮਾਰ ਨੇ ਦੱਸਿਆ ਕਿ ਨਗਰ ਕੌਂਸਲ ਵੱਲ ਉਨ•ਾਂ ਦੀ ਪਿਛਲੇ ਤਿੰਨ ਮਹੀਨਿਆਂ ਦੀ ਤਨਖਾਹ ਬਕਾਇਆ ਖੜ•ੀ ਹੈ। ਉਨ•ਾਂ ਨੂੰ 5 ਸਾਲਾਂ ਤੋਂ ਵਰਦੀਆਂ ਨਹੀਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਐਸ.ਡੀ.ਐਮ. ਫੂਲ ਸਕੱਤਰ ਸਿੰਘ ਬੱਲ ਨੇ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀਆ ਤਨਖਾਹਾ 25 ਨਵੰਬਰ ਤੱਕ ਦੇ ਦਿੱਤੀਆਂ ਜਾਣਗੀਆਂ ਪਰ ਉਕਤ ਤਰੀਕ ਨੂੰ ਤਨਖਾਹ ਦੇਣ ਦੀ ਬਜਾਏ ਲਾਰੇ ਹੀ ਲੱਗਾਏ ਜਾ ਰਹੇ ਹਨ। ਤਨਖਾਹਾਂ ਨਾ ਮਿਲਣ ਕਾਰਨ ਉਨ•ਾਂ ਨੂੰ ਕਾਫੀ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਿਸ ਕਾਰਨ ਮਜਬੂਰਨ ਉਨ•ਾਂ ਨੂੰ ਹੜਤਾਲ ’ਤੇ ਜਾਣਾ ਪਿਆ। ਬਿਟੂ ਕੁਮਾਰ ਨੇ ਕਿਹਾ ਕਿ ਜੇ ਉਨ•ਾਂ ਦੀਆਂ ਤਨਖਾਹਾਂ ਜਲਦ ਨਾ ਦਿੱਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ ਕਰਦਿਆਂ ਐਸ.ਡੀ.ਐਮ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਫਾਈ ਸੇਵਕ ਯੂਨੀਅਨ ਦੇ ਚੇਅਰਮੈਨ ਸੇਮੀ ਕੁਮਾਰ, ਜਨਰਲ ਸੈਕਟਰੀ ਦੀਪਕ ਕੁਮਾਰ, ਖਜ਼ਾਨਚੀ ਮੋਠੂ ਰਾਮ, ਵਾਈਸ ਪ੍ਰਧਾਨ ਦੀਪਕ ਆਦਿ ਵੀ ਹਾਜਰ ਸਨ। ਇਸ ਸਬੰਧੀ ਐਸ.ਡੀ.ਐਮ. ਸਕੱਤਰ ਸਿੰਘ ਬੱਲ ਨੇ ਕਿਹਾ ਕਿ ਸਫਾਈ ਸੇਵਕਾਂ ਦੀ ਹੜਤਾਲ ਬਿਲਕੁਲ ਬੇਲੋੜੀ ਹੈ। ਪ੍ਰਸ਼ਸਨ ਵੱਲੋਂ ਕੀਤੇ ਵਾਅਦੇ ਮੁਤਾਬਿਕ ਇਨ•ਾਂ ਨੂੰ ਤਨਖਾਹਾਂ ਦੇ ਦਿੱਤੀਆਂ ਗਈਆਂ ਸਨ ਤੇ ਬਾਕੀ ਦੀਆਂ ਤਨਖਾਹਾਂ ਵੀ ਯੋਜਨਾਂਬੰਦ ਤਰੀਕੇ ਨਾਲ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਫਾਈ ਸੇਵਕਾਂ ਦੀ ਇਹ ਹੜਤਾਲ ਵਾਜਿਬ ਨਹੀਂ ਹੈ।



