Skip to content
Independent perspectives. Global stories.
BREAKING

ਨਵੀਂ ਸਨਅਤੀ ਨੀਤੀ ਵਪਾਰੀਆਂ ਤੇ ਨਿਵੇਸ਼ਕਾਂ ਲਈ ਖਿੱਚ ਦਾ ਕੇਂਦਰ ਬਣੀ : ਸੁਖਬੀਰ ਬਾਦਲ

Share this story

ਲੁਧਿਆਣਾ, 12 ਦਸੰਬਰ (ਪੀ. ਟੀ.)-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਦਾਅਵੇ ਨਾਲ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਨਵੀਂ ਸਨਅਤੀ ਅਤੇ ਨਿਵੇਸ਼ ਨੀਤੀ ਨਾਲ ਸੂਬੇ ਵਿੱਚ ਨਾ ਕੇਵਲ ਸਨਅਤ ਵਧ ਫੁੱਲ ਰਹੀ ਹੈ, ਸਗੋਂ ਨਵੀਂ ਬੁਲੰਦੀਆਂ ਵੱਲ ਵਧ ਰਹੀ ਹੈ ਤੇ ਸਨਅਤਕਾਰਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਨਾ ਕੇਵਲ ਕਈ ਵੱਡੀਆਂ ਤੇ ਬਾਹਰੀ ਸਨਅਤਾਂ ਸੂਬੇ ਵਿੱਚ ਲੱਗ ਰਹੀਆਂ ਹਨ, ਸਗੋਂ ਵਾਧਾ ਵੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵਰਧਮਾਨ ਗਰੁੱਪ ਵੱਲੋਂ ਲਗਾਈ ਗਈ ਨਵੀਂ ਸਟੀਲ ਫੈਕਟਰੀ ਪੰਜਾਬ ਦੇ ਸਨਅਤੀ ਵਿਕਾਸ ਨੂੰ ਬਰਦਾਸ਼ਤ ਨਾ ਕਰਨ ਵਾਲਿਆਂ ਲਈ ਕਰਾਰੀ ਚੋਟ ਹੈ। ਇਹ ਪੰਜਾਬ ਸਰਕਾਰ ਦੀਆਂ ਸਨਅਤ ਪੱਖੀ ਨੀਤੀਆਂ ਹੀ ਹਨ ਕਿ ਵਰਧਮਾਨ ਗਰੁੱਪ ਵੱਲੋਂ 200 ਕਰੋੜ ਰੁਪਏ ਦੀ ਲਾਗਤ ਨਾਲ ਆਪਣੀ ਸਟੀਲ ਫੈਕਟਰੀ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਅੱਜ ਸਥਾਨਕ ਫੋਕਲ ਪੁਆਇੰਟ ਸਥਿਤ ਵਰਧਮਾਨ ਦੇ ‘ਸਟੇਟ ਆਫ਼ ਆਰਟ ਸਟੀਲ ਪਲਾਂਟ’ ਦਾ ਉਦਘਾਟਨ ਕਰਨ ਤੋਂ ਬਾਅਦ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਉਹ ਸੂਬਾ ਹੈ ਜਿਸ ਨੇ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ ਦਾ ਗਠਨ ਕਰਕੇ ‘ਇੱਕੋ ਖਿੜਕੀ ’ਤੇ ਸਾਰੀਆਂ ਕਲੀਅਰੈਂਸ’ ਦੀ ਨੀਤੀ ਧਾਰਨ ਕੀਤੀ ਹੈ, ਜਿਸ ਕਾਰਨ ਕਾਗਜ਼ਾਂ ਪੱਤਰਾਂ ਦਾ ਕੰਮ ਮਹਿਜ਼ ਇੱਕ ਮਹੀਨੇ ਵਿੱਚ ਨਿਬੇੜਿਆ ਜਾ ਰਿਹਾ ਹੈ।

WRITTEN BY