Skip to content
Independent perspectives. Global stories.
BREAKING

ਨਸ਼ੇ ਦੇ ਖਾਤਮੇ ਲਈ ਅਧਿਆਪਕ ਅਤੇ ਮਾਪੇ ਸਹਿਯੋਗੀ ਬਣਨ : ਡੀ.ਐਸ.ਪੀ.

Share this story

ਬੁਢਲਾਡਾ 11 ਦਸੰਬਰ (ਅਮਨ ਮਹਿਤਾ/ਅਮਿਤ ਜਿੰਦਲ) ਨਸ਼ੇ ਦੀ ਲਾਹਨਤ ਨੂੰ ਜੜ੍ਹੋਂ ਖਤਮ ਕਰਨ ਲਈ ਅਧਿਆਪਕ, ਮਾਪੇ ਪੁਲਿਸ ਦੇ ਸਹਿਯੋਗੀ ਬਣਨ। ਇਹ ਸ਼ਬਦ ਅੱਜ ਇੱਥੇ ਸਥਾਨਕ ਲੜਕਿਆਂ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੱਚਿਆਂ ਅਤੇ ਸਟਾਫ ਨੂੰ ਸੰਬੋਧਨ ਕਰਦਿਆਂ ਡੀ.ਐਸ.ਪੀ. ਰਾਜਵੀਰ ਸਿੰਘ ਬੋਪਾਰਾਏ ਨੇ ਕਹੇ। ਉਨ੍ਹਾਂ ਨਸ਼ੇ ਖਿਲਾਫ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਨਸ਼ਾ ਇਨਸਾਨ ਦੇ ਸ਼ਰੀਰ ਨੂੰ ਹੀ ਨਹੀਂ ਉਸਦੇ ਬੋਧਿਕ ਵਿਕਾਸ ਵਿੱਚ ਵੀ ਅੜਚਨਾਂ ਲਗਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦਾ ਆਦੀ ਸਮਾਜ ਤੋਂ ਬੁਰੀ ਤਰ੍ਹਾਂ ਕੱਟ ਜਾਂਦਾ ਹੈ ਸਮਾਜ ਉਸਤੋਂ ਘ੍ਰਿਰਨਾ ਕਰਦਾ ਹੈ। ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਨਸ਼ਾ ਕਰਦਾ ਜਾਂ ਵੇਚਦਾ ਨਜਰ ਆਉਂਦਾ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਇਸ ਮੌਕੇ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਬੱਚਿਆਂ ਨੂੰ ਟੀ.ਬੀ ਅਤੇ ਕੋਹੜ ਦੀ ਨਾਮੁਰਾਦ ਬਿਮਾਰੀ ਦੇ ਲੱਛਣਾਂ ਸੰਬੰਧੀ ਵਿਸਥਾਰ ਜਾਣਕਾਰੀ ਦਿੱਤੀ। ਇਸ ਮੌਕੇ ਦੇ ਪ੍ਰਿੰਸੀਪਲ ਵਿਜੈ ਕੁਮਾਰ ਨੇ ਪੁਲਿਸ ਪ੍ਰਸ਼ਾਸ਼ਨ ਭਰੋਸਾ ਦਿੱਤਾ ਕਿ ਉਹ ਨਸ਼ੇ ਦੀ ਲਾਹਨਤ ਨੂੰ ਖਤਮ ਕਰਨ ਲਈ ਪੂਰਨ ਤੌਰ ਤੇ ਸਹਿਯੋਗ ਦੇਣਗੇ। ਇਸ ਮੌਕੇ ਸਿਟੀ ਪੁਲਿਸ ਦੇ ਐਸ.ਐਚ.ਓ. ਇੰਸਪੈਕਟਰ ਜਸਵੀਰ ਸਿੰਘ, ਸੁਵਿਧਾ ਇੰਚਾਰਜ ਰਾਮ ਸਿੰਘ, ਮੱਖਣ ਸਿੰਘ ਡੀ.ਪੀ. ਆਦਿ ਨੇ ਵੀ ਸੰਬੋਧਨ ਕੀਤਾ।

WRITTEN BY