Skip to content
Independent perspectives. Global stories.
BREAKING

ਜੇ ਮੰਗਾਂ ਨਾ ਮੰਨੀਆਂ ਤਾਂ ਹੋਵੇਗੀ ਆਰ-ਪਾਰ ਦੀ ਲੜਾਈ : ਏ.ਆਈ.ਟੀ ਯੂਨੀਅਨ ਪੰਜਾਬ

Share this story

ਬਠਿੰਡਾ, 30 ਜੁਲਾਈ (ਗੁਰਦੀਪ ਮਾਨ) :-ਸਥਾਨਕ ਟੀਚਰਜ ਹੋਮ ਬਠਿੰਡਾ ਵਿਖੇ ਸੂਬਾ ਪ੍ਰਧਾਨ ਸਵਰਨਾ ਦੇਵੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਪੰਜਾਬ ਦੇ ਸਮੂਹ ਜਿਲ੍ਹਿਆ ਦੇ ਜਿਲ੍ਹਾ ਪ੍ਰਧਾਨਾ ਨੇ ਸਮੂਲੀਅਤ ਕੀਤੀ ਇਸ ਮੀਟਿੰਗ ਵਿਚ ਯੂਨੀਅਨ ਵਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਅਸੀ ਸਮੂਹ ਯੂਨੀਅਨ 2007 ਤੋਂ ਏ.ਆਈ.ਟੀ ਵਲੰਟੀਅਰਜ ਦੇ ਤੌਰ ਤੇ ਸਕੂਲਾਂ ਵਿਚ ਆਏ ਸੀ ਉਸ ਵੇਲੇ ਸਾਡੇ ਤੇ ਕੋਈ ਲਾਗੂ ਨਹੀ ਸੀ। ਸਾਨੂੰ ਤਜਰਬੇ ਦੇ ਅਧਾਰ ਤੇ ਹੀ ਨੌਕਰੀ ਦਿੱਤੀ ਜਾਵੇ ਅਤੇ ਸਾਡੇ ਤਜਰਬੇ ਨੂੰ ਮੰਨ ਕੇ ਸਾਡੇ ਤੋਂ ਏ.ਆਈ.ਟੀ ਟੈਸਟ ਦੀ ਸੂਰਤ ਨੂੰ ਰੱਦ ਕੀਤਾ ਜਾਵੇ ਸੂਬਾ ਪ੍ਰਧਾਨ ਸਵਰਨਾ ਦੇਵੀ ਨੇ ਆਪਣੈ ਸੰਬੋਧਨ ਵਿਚ ਕਿਹਾ ਕਿ ਸਾਡੇ ਤਜਰਬੇ ਦੇ ਆਧਾਰ ਤੇ ਸਾਨੂੰ ਨੌਕਰੀ ਦਿੱਤੀ ਜਾਵੇ ਅਤੇ ਨੌਕਰੀ ਲੈਣ ਲਈ  ਏ.ਆਈ.ਟੀ ਦੀ ਸਰਤ ਰੱਦ ਕੀਤੀ ਜਾਵੇ ਜੇਕਰ ਸਰਕਾਰ ਨੇ ਸਾਡੀ ਇਹ ਮੰਗ ਪ੍ਰਵਾਨ ਨਾ ਕੀਤੀ ਤਾਂ ਸਮੂਹ ਯੂਨੀਅਨ ਵਲੋਂ ਆਰ ਪਾਰ ਦੀ ਲੜ੍ਹਾਈ ਲੜੀ ਜਾਵੇਗੀ। ਇਸ ਸੰਬੰਧੀ ਉਹਨਾਂ ਨੇ ਕਿਹਾ ਕਿ ਸਾਡੀ ਯੂਨੀਅਨ ਵਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਜ਼ਿਲ੍ਹਾ ਵਾਰ ਮੀਟਿੰਗ ਕੀਤੀਆਂ ਜਾ ਰਹੀਆਂ ਹਨ। ਇਸ ਮੀਟਿੰਗ ਵਿਚ ਯੂਨੀਅਨ ਦੇ ਮੈਂਬਰਾਂ ਵਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਡੀ ਟੀਚਿੰਗ ਪ੍ਰੈਕਟਿਸ਼ ਪੰਜਾਹ ਲੈਕਚਰ ਹੋਣ ਤੋਂ ਤਰੁੰਤ ਬਾਅਦ ਸਕੂਲਾਂ ਵਿਚ ਲਗਾਈ ਜਾਵੇ। ਏ.ਆਈ.ਟੀ ਸੈਸ਼ਨ 2010-2012 ਦਾ ਰਜਲਟ 2011-2013 ਦਾ ਰਜ਼ਲਟ ਤੀਜੇ ਸਮੈਸ਼ਟਰ ਦਾ ਰਜਲਟ ਜਲਦੀ ਤੋਂ ਜਲਦੀ ਦਿੱਤਾ ਜਾਵੇ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਦਿਉਣ ਦੇ ਸਮੂਹ  ਏ.ਆਈ.ਟੀ ਸਿਖਿਆਰਥੀਆਂ ਵਲੋਂ ਮਾਨਯੋਗ ਸਿੱਖਿਆ ਮੰਤਰੀ ਸ੍ਰ: ਸਿੰਕਦਰ ਸਿੰਘ ਮਲੂਕਾ ਤੋਂ ਪੁਰਜੋਰ ਮੰਗ ਕੀਤੀ ਕਿ ਡਾਇਟ ਦਿਉਣ ਦੇ ਲੈਕਚਰਾਰਾਂ ਦੀ ਕੋਈ ਅਦਲਾ-ਬਦਲੀ ਨਾ ਕੀਤੀ ਜਾਵੇ ਕਿਉÎਕਿ ਡਾਇਟ ਦਿਉਣ ਦੇ ਸਮੂਹ ਲੈਕਚਰਾਰ ਬਹੁਤ ਹੀ ਤਜਰਬੇਕਾਰ ਅਤੇ ਮਿਹਨਤੀ ਹਨ ਸਾਰੇ ਸਿਖਿਆਰਥੀ ਇਹਨਾਂ ਤੋਂ ਸਤੁੰਸ਼ਟ ਹਨ ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਯੂਨੀਅਨ ਦੇ ਪੰਜਾਬ ਸਕੱਤਰ ਜਸਕਰਨ ਸਿੰਘ ਗਹਿਰੀ ਬੁੱਟਰ , ਚਰਨਜੀਤ ਕੌਰ ਸੰਗਰੂਰ ਦੀਪਕ ਫਰੀਦਕੋਟ , ਸ਼ਾਤੀ ਮੁਕਤਸਰ , ਕੁਲਵਿੰਦਰ ਹੁਸ਼ਿਆਰਪੁਰ ,ਹਰਮੀਤ ਗੁਰਦਾਸਪੁਰ,ਰਜਨਦੀਪ ਕੌਰ ਅੰਿਮ੍ਰਤਸਰ , ਬਿੱਟੂ ਸਿੰਘ ਮਾਨਸਾ , ਬਲਵੰਤ ਫਿਰੋਜ਼ਪੁਰ, ਸੁਨੀਤਾ ਬਤਰਾ ਲੁਧਿਆਣਾ , ਨਿਸ਼ਾਂਤ ਕਪੂਰਥਲਾ, ਮਮਤਾ ਜਲੰਧਰ ਆਦਿ ਜਿਲ੍ਹਾ ਪ੍ਰਧਾਨਾਂ ਨੇ ਮੀਟਿੰਗ ਵਿਚ ਹਿੱਸਾ ਲਿਆ।

WRITTEN BY