Skip to content
Independent perspectives. Global stories.
BREAKING

ਪੰਜਾਬ ਸਰਕਾਰ ਪੰਚਾਂ ਤੇ ਸਰਪੰਚਾਂ ਨੂੰ ਪਹਿਚਾਣ ਪੱਤਰ ਜਾਰੀ ਕਰੇਗੀ

Share this story

ਮਾਛੀਵਾੜਾ ਸਾਹਿਬ, 30 ਜੁਲਾਈ (ਕਰਮਜੀਤ ਸਿੰਘ ਆਜ਼ਾਦ)-ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਸੁਰਜੀਤ ਸਿੰਘ ਰੱਖੜਾ ਵੱਲੋਂ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਦੇ ਪੰਚਾਂ ਅਤੇ ਸਰਪੰਚਾਂ ਲਈ ਪਹਿਲਕਦਮੀ ਕਰਦਿਆਂ ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਸਰਕਾਰ ਵੱਲੋਂ ਉਨਾਂ ਨੂੰ ਪਹਿਚਾਣ ਪੱਤਰ ਜਾਰੀ ਕੀਤੇ ਜਾ ਰਹੇ ਹਨ।
idforsarpanch
ਨਵੇਂ ਚੁਣੇ ਗਏ ਪੰਚਾਂ ਤੇ ਸਰਪੰਚਾਂ ਦੇ ਪਹਿਚਾਣ ਪੱਤਰ ਬਣਾਉਣ ਦਾ ਕੰਮ ਪਿੰਡਾਂ ਦੇ ਸਬੰਧਤ ਪੰਚਾਇਤ ਸਕੱਤਰਾਂ ਵੱਲੋਂ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ ਤਾਂ ਜੋ ਜ਼ਿਲ੍ਹਾ ਪੱਧਰ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰੱਖੇ ਗਏ ਸਹੁੰ ਚੁੱਕ ਸਮਾਗਮਾਂ ਤੋਂ ਪਹਿਲਾਂ ਪਹਿਲਾਂ ਇਹ ਪਹਿਚਾਣ ਪੱਤਰ ਉਨ੍ਹਾਂ ਨੂੰ ਸੌਂਪ ਦਿੱਤੇ ਜਾਣ। ਪਿੰਡ ਦੇ ਸਰਪੰਚਾਂ ਨੂੰ ਜੋ ਪਹਿਚਾਣ ਪੱਤਰ ਜਾਰੀ ਕੀਤਾ ਜਾ ਰਿਹਾ ਹੈ ਉਹ  ਨੀਲੇ ਰੰਗ ਦਾਂ ਹੈ ਜਦਕਿ ਪੰਚਾਇਤ ਮੈਂਬਰਾਂ ਲਈ ਹਰੇ ਰੰਗ ਦਾ ਹੋਵੇਗਾ ਜਿਸ ਉਪਰ ਪੰਜਾਬ ਸਰਕਾਰ ਦੀ ਮੋਹਰ ਵੀ ਛਪੀ ਹੋਈ ਹੈ। ਬਣਾਏ ਜਾ ਰਹੇ ਸ਼ਨਾਖ਼ਤੀ ਕਾਰਡਾਂ ‘ਤੇ ਸਰਪੰਚ ਦਾ ਨਾਮ, ਪਿੰਡ ਦਾ ਨਾਮ, ਅਹੁਦਾ ਦਾ ਨਾਮ ਅਤੇ ਬਲਾਕ ਪੰਚਾਇਤ ਵਿਕਾਸ ਅਫ਼ਸਰ ਇਸਨੂੰ ਜਾਰੀ ਕਰੇਗਾ।ਪੰਚਾਂ ਅਤੇ ਸਰਪੰਚਾਂ ਦੇ ਪਹਿਚਾਣ ਪੱਤਰ ਤਾਂ ਪਹਿਲਾਂ ਵੀ ਬਣਦੇ ਹਨ ਪਰ ਉਹ ਆਪਣੇ ਤੌਰ ਤੇ ਤਿਆਰ ਕਰਵਾਉਂਦੇ ਸਨ ਤੇ ਪਹਿਲੀ ਵਾਰ ਸਰਕਾਰੀ ਤੌਰ ਤੇ ਪਹਿਚਾਣ ਪੱਤਰ ਜਾਰੀ ਕਰਨ ਨਾਲ ਇਨ੍ਹਾਂ ਨਵੇਂ ਚੁਣੇ ਗਏ ਅਹੁਦੇਦਾਰਾਂ ਵਿਚ ਕਾਫੀ  ਉਤਸ਼ਾਹ ਹੈ ਕਿ ਸਰਕਾਰ ਉਨਾਂ ਨੂੰ ਇਹ ਪਹਿਚਾਣ ਪੱਤਰ ਜਾਰੀ ਕਰ ਰਹੀ ਹੈ।

WRITTEN BY