ਬਰਨਾਲਾ, 9 ਦਸੰਬਰ (ਹਰਵਿੰਦਰ ਕੌਰ)- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਚਲਾਏ ਗਏ ਸਫਾਈ ਅਭਿਆਨ ਦੇ ਚੱਲਦੇ ਸੀ.ਬੀ.ਐਸ.ਈ. ਬੋਰਡ ਦੀ ਤਰਫੋਂ ਸਕੂਲਾਂ ਵਿੱਚ ਮਹਾਤਮਾ ਗਾਂਧੀ ਸਵੱਛ ਭਾਰਤ ਮੁਹਿੰਮ ਚਲਾਈ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਹਰ ਰੋਜ਼ ਇੱਕ ਨਵੇਂ ਵਿਸ਼ੇ ‘ਤੇ ਲੇਖ ਲਿਖਣਾ ਸੀ। ਜਾਣਕਾਰੀ ਦਿੰਦੇ ਸਕੂਲ ਦੇ ਪੀ.ਆਰ.ਓ ਪੁਸ਼ਪਾ ਮਿੱਤਲ ਨੇ ਦੱਸਿਆ ਕਿ ਸਕਾਲਰ ਆਰਜੂ ਅਤੇ ਦੀਪਾਂਸ਼ੂ ਨੇ ਮੈਡਮ ਮਾਨਸੀ ਦੀ ਦੇਖ ਰੇਖ ਵਿੱਚ ਬਸ ਸਟੈਂਡ, ਰੇਲਵੇ ਸਟੇਸ਼ਨ ਅਤੇ ਪਬਲਿਕ ਥਾਵਾਂ ਨੂੰ ਕਿਵੇਂ ਸਾਫ਼ ਰੱਖਿਆ ਜਾ ਸਕਦਾ ਹੈ ਤੇ ਲੇਖ ਲਿਖਿਆ ਅਤੇ ਜੋ ਕਿ ਪਹਿਲੇ 10 ਲੇਖਾਂ ਵਿੱਚੋਂ ਚੁਣਿਆ ਗਿਆ। ਸੀ.ਬੀ.ਐਸ.ਈ. ਦੀ ਤਰਫੋਂ ਬੱਚਿਆ ਨੂੰ ‘ਸਰਟੀਫਿਕੇਟ ਆਫ਼ ਐਕਸੇਲੈਂਸ’ ਅਤੇ 2500 ਰੁਪਏ ਨਕਦ ਪੁਰਸਕਾਰ ਦੇ ਰੂਪ ਵਿੱਚ ਦਿੱਤੇ ਗਏ। ਪ੍ਰਾਰਥਨਾ ਸਭਾ ਵਿੱਚ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਪੂਰੇ ਭਾਰਤ ਦੇ ਸਕੂਲਾਂ ਵਿੱਚ ਇਨਾਮ ਜਿੱਤਣ ਦੇ ਲਈ ਪ੍ਰੋ.ਦਰਸ਼ਨ ਕੁਮਾਰ, ਡਾਇਰੈਕਟਰ ਮਿ.ਵਰੁਣ ਭਾਰਤੀ, ਅਕੈਡਮਿਕ ਡਾਇਰੈਕਟਰ ਡਾ.ਰਜਨੀ ਭਾਰਤੀ ਅਤੇ ਪ੍ਰਿੰਸੀਪਲ ਨਵਨੀਤ ਠਾਕੁਰ ਨੇ ਵਧਾਈ ਦਿੱਤੀ।



