Skip to content
Independent perspectives. Global stories.
BREAKING

ਆਉਂਦੇ ਖਾਲੀ ਜਾਂਦੇ ਖਾਲੀ, ਹੋਮ ਗਾਰਡਾਂ ਦੀ ਸਰਵਿਸ ਨਿਰਾਲੀ

Share this story

Page-1(1)_18 ਸ੍ਰੀ ਮੁਕਤਸਰ ਸਾਹਿਬ, 8 ਦਸੰਬਰ (ਸੋਨੂੰ ਖੇੜਾ)- ਸ਼ਾਇਦ ਹੀ ਕੋਈ ਅਜਿਹਾ ਸਰਕਾਰੀ ਮਹਿਕਮਾ ਹੋਵੇ ਜਿਸ ਨੂੰ ਜੁਆਇਨ ਕਰਨ ਵੇਲੇ ਵੀ ਕਰਮਚਾਰੀ ਆਰਥਿਕ ਹਾਲਤ ਵਧੀਆ ਹੋਵੇ ਅਤੇ ਸੇਵਾ ਮੁਕਤੀ ਵੇਲੇ ਵੀ ਉਸ ਦੀ ਹਾਲਤ ਖਸਤਾ ਹੀ ਹੋਵੇ, ਪਰੰਤੂ ਇਹ ਕਥਨ ਪੰਜਾਬ ਹੋਮ ਗਾਰਡ ਦੇ ਮੁਲਾਜ਼ਮਾਂ ’ਤੇ ਸਹੀ ਨਹੀਂ ਉਤਰਦਾ। ਆਮ ਕਰਕੇ ਕਮਜ਼ੋਰ ਤਬਕੇ ਨਾਲ ਸਬੰਧ ਰੱਖਣ ਵਾਲੇ ਪੰਜਾਬ ਹੋਮ ਗਾਰਡ ਦੀ ਨੌਕਰੀ ਕਰਨ ਵਾਲੇ ਮੁਲਾਜ਼ਮ ਸਾਰੀ ਜ਼ਿੰਦਗੀ ਜਿੱਥੇ ਸਰਕਾਰੀ ਸਹੂਲਤਾਂ ਅਤੇ ਪੱਕੀ ਮਾਸਿਕ ਤਨਖਾਹ ਨੂੰ ਤਰਸਦੇ ਰਹਿੰਦੇ ਹਨ, ਉਥੇ ਸੇਵਾਮੁਕਤੀ ਵੇਲੇ ਵੀ ਖਾਲੀ ਹੱਥ ਹੀ ਆਪਣੇ ਘਰਾਂ ਨੂੰ ਜਾਂਦੇ ਹਨ। ਇਨ੍ਹਾਂ ਕਰਮਚਾਰੀਆਂ ਨੂੰ ਨਾ ਤਾਂ ਬੱਝਵੀਂ ਪੱਕੀ ਮਹੀਨਾਵਾਰ ਤਨਖਾਹ ਮਿਲਦੀ ਹੈ ਅਤੇ ਨਾ ਹੀ ਕੋਈ ਪੈਨਸ਼ਨ। ਭਾਵੇਂ ਪੰਜਾਬ ਮੰਤਰੀ ਮੰਡਲ ਨੇ ਤਿੰਨ ਕੁ ਸਾਲ ਪਹਿਲਾਂ ਇਨ•ਾਂ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵਾਂਗ ਪੰਜਾਬ ਰੋਡਵੇਜ਼, ਪਨਬਸ ਅਤੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਵਿਚ ਮੁਫ਼ਤ ਸਫਰ ਦੀ ਸਹੂਲਤ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਸੰਬੰਧੀ ਪੱਤਰ ਵੀ ਜਾਰੀ ਕਰ ਦਿੱਤਾ ਸੀ, ਪਰੰਤੂ ਇਹ ਪੱਤ

ਰ ਸਰਕਾਰੀ ਦਫ਼ਤਰਾਂ ਦੀਆਂ ਘੁੰਮਣ-ਘੇਰੀਆਂ ਵਿਚ ਅਜਿਹਾ ਫਸਿਆ ਕਿ ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਆਪਣੇ ਪੱਤਰ ਨੰਬਰ 77254/2013-4 ਟੀ 1 / 158107/ 1 ਮਿਤੀ 6-02-2014 ਦਾ ਸਿਵਲ ਡਿਫੈਂਸ ਵਿਭਾਗ ਨੇ ਇਸ ਦਾ ਅਜੇ ਤੱਕ ਵੀ ਕੋਈ ਜਵਾਬ ਨਹੀਂ ਦਿੱਤਾ ਜਿਸ ਦਾ ਖਾਮਿਆਜ਼ਾ ਹੋਮ ਗਾਰਡ ਦੇ ਜਵਾਨ ਭੁਗਤ ਰਹੇ ਹਨ ਅਤੇ ਅੱਜ ਤੱਕ ਇਹ ਸਹੂਲਤ ਲਾਗੂ ਨਹੀਂ ਕਰਵਾਈ ਜਾ ਸਕੀ। ਐਨਾ ਹੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕਰੀਬ ਇਕ ਸਾਲ ਪਹਿਲਾਂ ਇਨ•ਾਂ ਹੋਮ ਗਾਰਡ ਜਵਾਨਾਂ ਦੀ ਡੇਲੀ ਵਿਚ 240 ਰੁਪਏ ਦਾ ਵਾਧਾ ਕੀਤਾ ਸੀ ਅਤੇ ਬਣਦੀ ਰਾਸ਼ੀ ਰਾਜ ਸਰਕਾਰ ਨੂੰ ਭੇਜ ਵੀ ਦਿੱਤੀ ਸੀ, ਪਰੰਤੂ ਪੰਜਾਬ ਦੇ ਗ੍ਰਹਿ ਵਿਭਾਗ ਨੇ ਅਜੇ ਤੱਕ ਇਸ ਦੀ ਪ੍ਰਵਾਨੀ ਨਹੀਂ ਦਿੱਤੀ। ਪੰਜਾਬ ਸਰਕਾਰ ਦੀ ਇਸ ਮੁਲਾਜ਼ਮ ਮਾਰੂ ਨੀਤੀ ਦੀ ਪੁਰਜ਼ੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ ਬੀ.ਸੀ./ ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਕਿਹਾ ਹੈ ਕਿ ਹੋਮ ਗਾਰਡ ਦੇ ਇਹ ਜਵਾਨ ਆਪਣੀ ਜਾਨ ਜੋਖ਼ਿਮ ਵਿਚ ਪਾ ਕੇ ਥਾਣਿਆਂ, ਬਿਜਲੀ ਘਰਾਂ, ਬੈਂਕਾਂ ਅਤੇ ਹੋਰਨਾਂ ਅਦਾਰਿਆਂ ਵਿਚ ਡਿਊਟੀ ਦਿੰਦੇ ਹਨ ਅਤੇ ਅਕਸਰ ਵੀ.ਆਈ.ਪੀ. ਡਿਊਟੀ ਵੀ ਦਿੰਦੇ ਹਨ। ਐਨਾ ਹੀ ਨਹੀਂ ਕਈ ਵਾਰ ਤਾਂ ਇਨ•ਾਂ ਨੂੰ ਕਮਾਂਡੋ ਦੇ ਰੂਪ ਵਿਚ ਬਾਹਰਲੇ ਰਾਜਾਂ ਦੇ ਬੇਹੱਦ ਸੰਵੇਦਨਸ਼ੀਲ ਇਲਾਕਿਆਂ ਵਿਚ ਚੋਣ ਡਿਊਟੀ ’ਤੇ ਭੇਜਿਆ ਜਾਂਦਾ ਹੈ। ਢੋਸੀਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੋਮ ਗਾਰਡ ਜਵਾਨਾਂ ਨੂੰ ਮੰਤਰੀ ਮੰਡਲ ਦੇ ਫੈਸਲੇ ਅਨੁਸਾਰ ਮੁਫ਼ਤ ਬੱਸ ਸਫਰ ਦੀ ਸਹੂਲਤ ਤੁਰੰਤ ਦਿੱਤੀ ਜਾਵੇ ਅਤੇ ਇਨ•ਾਂ ਨੂੰ ਬਾਕੀ ਸਰਕਾਰੀ ਮੁਲਾਜ਼ਮਾਂ ਵਾਂਗ ਬੱਝਵੀਂ ਮਾਸਿਕ ਤਨਖਾਹ, ਮੈਡੀਕਲ ਭੱਤਾ ਅਤੇ ਪੈਨਸ਼ਨ ਸਮੇਤ ਹੋਰ ਸਹੂਲਤਾਂ ਦਿੱਤੀਆਂ ਜਾਣ।

WRITTEN BY