Skip to content
Independent perspectives. Global stories.
BREAKING

ਸ਼੍ਰੋਮਣੀ ਕਮੇਟੀ ਸਿੱਖੀ ਦੇ ਪ੍ਰਚਾਰ ਤੇ ਨੌਜਵਾਨਾਂ ਨੂੰ ਰਿਸ਼ਟ-ਪੁਸ਼ਟ ਰੱਖਣ ਲਈ ਖ਼ਾਲਸਾਈ ਖੇਡਾਂ ਕਰਵਾਉਂਦੀ ਰਹੇਗੀ : ਜਥੇਦਾਰ ਅਵਤਾਰ ਸਿੰਘ

Share this story

ਅੰਮ੍ਰਿਤਸਰ, 8 ਦਸੰਬਰ (ਪੀ. ਟੀ.)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਰਨ-ਤਾਰਨ ਵਿਖੇ ਦੂਸਰੇ ਖ਼ਾਲਸਾਈ ਖੇਡ ਉਤਸਵ (ਸਕੂਲਜ਼) ਦਾ ਸ਼ਾਨੋ-ਸ਼ੌਕਤ ਨਾਲ ਆਗਾਜ਼ ਕੀਤਾ।ਖ਼ਾਲਸਾਈ ਖੇਡਾਂ ਦੇ ਮੁੱਖ ਮੁਕਾਬਲਿਆਂ ਦੀ ਸ਼ੁਰੂਆਤ ਤੋਂ ਪਹਿਲਾਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਉਪਰੰਤ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਝੰਡੇ ਦੀ ਰਸਮ ਅਦਾ ਕੀਤੀ ਤੇ ਖੇਡਾਂ ਵਿੱਚ ਭਾਗ ਲੈ ਰਹੇ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਮਾਰਚ ਪਾਸਟ ਕੀਤਾ।ਵੱਖ-ਵੱਖ ਰੰਗਾਂ ਦੀਆਂ ਵਰਦੀਆਂ ਵਿੱਚ ਰੰਗੇ ਇਹ ਖਿਡਾਰੀ ਮਾਰਚ ਪਾਸਟ ਦੌਰਾਨ ਭਰੂਣ ਹੱਤਿਆ, ਨਸ਼ਾਖੋਰੀ, ਪ੍ਰਦੂਸ਼ਣ, ਵਾਤਾਵਰਣ ਦੀ ਸੁਰੱਖਿਆ, ਪਾਣੀ ਦੀ ਸਾਂਭ ਸੰਭਾਲ ਅਤੇ ਗੁਰਸਿੱਖੀ ਸਬੰਧੀ ਜਾਗਰੂਕ ਕਰਦੇ ਬੈਨਰਾਂ ਰਾਹੀਂ ਸਿੱਖਿਅਤ ਕਰ ਰਹੇ ਸਨ। ਖ਼ਾਲਸਾਈ ਖੇਡਾਂ ਸਮੇਂ

ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਖੇਡਾਂ ਸਰੀਰ ਲਈ ਬਹੁਤ ਮਹੱਤਤਾ ਰੱਖਦੀਆਂ ਹਨ ਇਸ ਨਾਲ ਜਿਥੇ ਸਿਹਤ ਤੰਦਰੁਸਤ ਹੁੰਦੀ ਹੈ, ਉਥੇ ਇਨਸਾਨ ਚੰਗੇ ਗੁਣਾਂ ਦਾ ਧਾਰਨੀ ਵੀ ਬਣਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਾਖੋਰੀ ਤੋਂ ਵੀ ਦੂਰ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖੀ ਦੇ ਪ੍ਰਚਾਰ ਤੇ ਨੌਜਵਾਨੀ ਨੂੰ ਰਿਸ਼ਟ-ਪੁਸ਼ਟ ਰੱਖਣ ਲਈ ਖ਼ਾਲਸਾਈ ਖੇਡਾਂ ਕਰਵਾਉਂਦੀ ਰਹੇਗੀ।

WRITTEN BY