Skip to content
Independent perspectives. Global stories.
BREAKING

ਕਸ਼ਮੀਰ ’ਚ ਤੀਜੇ ਗੇੜ ਦੀਆਂ ਚੋਣਾਂ ਲਈ ਵੋਟਾਂ ਅੱਜ

Share this story

ਮੁੱਖ ਮੰਤਰੀ ਸਮੇਤ 144 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ
Page-1(1)_10 ਸ੍ਰੀਨਗਰ, 8 ਦਸੰਬਰ (ਪੀ. ਟੀ. ਲਾਇਵ)- ਜੰਮੂ-ਕਸ਼ਮੀਰ ਦੇ ਮੁ¤ਖ ਮੰਤਰੀ ਉਮਰ ਅਬਦੁ¤ਲਾ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਤਿੰਨ ਸਾਥੀਆਂ ਸਮੇਤ 144 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਮੰਗਲਵਾਰ ਨੂੰ ਹੋਣ ਵਾਲੇ ਮਤਦਾਨ ’ਚ ਤੈਅ ਹੋਵੇਗਾ।ਤੀਸਰੇ ਪੜਾਅ ਦੇ ਤਹਿਤ ਬਡਗਾਮ, ਪੁਲਵਾਮਾ ਤੇ ਬਾਰਾਮੂਲਾ ਜ਼ਿਲ੍ਹਿਆਂ ਦੀਆਂ 16 ਸੀਟਾਂ ’ਤੇ ਕ¤ਲ੍ਹ ਮਤਦਾਨ ਹੋਣਾ ਹੈ। ਘਾਟੀ ’ਚ ਸ਼ੁ¤ਕਰਵਾਰ ਨੂੰ ਹੋਈ ਹਿੰਸਾ ਨੂੰ ਵੇਖਦੇ ਹੋਏ ਸਾਰੇ ਤਿੰਨ ਜ਼ਿਲ੍ਹਿਆਂ ’ਚ ਸੁਰ¤ਖਿਆ ਵਿਵਸਥਾ ਕੜੀ ਕਰ ਦਿ¤ਤੀ ਗਈ ਹੈ। ਚਾਰ ਹਮਲਿਆਂ ’ਚ 11 ਸੁਰ¤ਖਿਆ ਕਰਮੀਆਂ ਤੇ ਅ¤ਠ ਅ¤ਤਵਾਦੀਆਂ ਸਮੇਤ 21 ਲੋਕ ਮਾਰੇ ਗਏ ਸਨ। ਸਭ ਦੀਆਂ ਨਜ਼ਰਾਂ ਉੜੀ ਤੇ ਤਰਾਲ ਵਿਧਾਨਸਭਾ ਸੀਟਾਂ ’ਤੇ ਲ¤ਗੀਆਂ

ਹੋਈਆਂ ਹਨ, ਜਿ¤ਥੇ ਚੋਣ ਤੋਂ ਪਹਿਲਾਂ ਅ¤ਤਵਾਦੀਆਂ ਨੇ ਹਿੰਸਾ ਕੀਤੀ ਹੈ। ਰਾਜ ’ਚ ਪਹਿਲੇ ਦੋ ਪੜਾਅ ਦੇ ਮਤਦਾਨ ’ਚ ਵੱਖਵਾਦੀਆਂ ਤੇ ਅ¤ਤਵਾਦੀ ਸੰਗਠਨਾਂ ਦੇ ਬਾਈਕਾਟ ਦੇ ਐਲਾਨ ਨੂੰ ਦਰਕਿਨਾਰ ਕਰਦੇ ਹੋਏ ਮਤਦਾਤਾ ਵ¤ਡੀ ਗਿਣਤੀ ’ਚ ਬਾਹਰ ਨਿਕਲੇ ਤੇ ਰਿਕਾਰਡ 70 ਫ਼ੀਸਦੀ ਮਤਦਾਨ ਹੋਇਆ। ਤੀਸਰੇ ਦੌਰ ਦੇ ਮਤਦਾਨ ’ਚ ਮੁ¤ਖ ਮੰਤਰੀ ਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਤਿੰਨ ਸਾਥੀਆਂ ਤੇ 10 ਹੋਰ ਮੌਜੂਦਾ ਵਿਧਾਇਕਾਂ ਸਮੇਤ ਕੁਲ 144 ਉਮੀਦਵਾਰ ਮੈਦਾਨ ’ਚ ਹਨ। ਖੇਤਰ ’ਚ 1,781 ਮਤਦਾਨ ਕੇਂਦਰ ਬਣਾਏ ਗਏ ਹਨ। ਝਾਰਖੰਡ ਵਿੱਚ ਵੀ ਤੀਜੇ ਗੇੜ ਦੀਆਂ ਚੋਣਾਂ ਲਈ ਮੰਗਲਵਾਰ ਨੂੰ ਵੋਟਾਂ ਪਾਈਆਂ ਜਾਣਗੀਆਂ। ਇਨ੍ਹਾਂ ਚੋਣਾਂ ਵਿੱਚ ਮੁੱਖ ਮੁਕਾਬਲਾ ਭਾਰਤੀ ਜਨਤਾ ਪਾਰਟੀ ਅਤੇ ਝਾਰਖੰਡ ਮੁਕਤੀ ਮੋਰਚਾ ਵਿਚਾਲੇ ਹੈ। ਹੋਰ ਪਾਰਟੀਆਂ ਕਾਂਗਰਸ, ਬਾਬੂਲਾਲ ਮਰਾਂਡੀ ਦਾ ਝਾਰਖੰਡ ਵਿਕਾਸ ਮੋਰਚਾ ਅਤੇ ਲਾਲੂ ਪ੍ਰਸਾਦ ਯਾਦਵ ਦਾ ਰਾਸ਼ਟਰੀ ਜਨਤਾ ਦਲ ਆਪਣੀ-ਆਪਣੀ ਹੋਂਦ ਬਚਾਈ ਰੱਖਣ ਲਈ ਚੋਣ ਮੈਦਾਨ ਵਿੱਚ ਹੈ। ਕਾਂਗਰਸ ਦੇ ਕੋਲ ਝਾਰਖੰਡ ਵਿੱਚ ਨਾਂ ਤਾਂ ਕੋਈ ਅਹਿਮ ਉਮੀਦਵਾਰ ਹੈ, ਨਾ ਪ੍ਰਚਾਰਕ ਅਤੇ ਨਾ ਹੀ ਸਾਧਨ-ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਇਸ ਕੌਮੀ ਪਾਰਟੀ ਨੂੰ ਰਾਜ ਵਿੱਚ ਚੋਣਾਂ ਤੋਂ ਪਹਿਲਾਂ ਹੀ ਆਤਮਸਮਰਪਣ ਕਰ ਦਿੱਤਾ ਹੈ।

WRITTEN BY