Skip to content
Independent perspectives. Global stories.
BREAKING

ਡਰੋਲੀ ਭਾਈ ਵਿਖੇ ਸੰਤ ਬਾਬਾ ਚਰਨ ਸਿੰਘ ਜੀ ਯਾਦਗਾਰੀ ਸਮਾਗਮ ਹੋਇਆ

Share this story

ਸੰਤ ਜੀ ਸ਼ਾਨਾਮੱਤੇ ਕੌਮੀ ਸ਼ਹੀਦ ਹਨ : ਸਿੰਘ ਸਾਹਿਬ
Page-1(1)_28 ਮੋਗਾ, 8 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਇੱਥੋਂ 15 ਕਿ: ਮੀ: ਦੂਰ ਇਤਿਹਾਸਕ ਨਗਰ ਡਰੋਲੀ ਭਾਈ ਦੇ ਗੁਰਦੁਆਰਾ ਸਿਮਰਨਸਰ ਪਾਤਸ਼ਾਹੀ ਛੇਵੀਂ, ਸੱਤਵੀਂ, ਨੌਂਵੀਂ ਵਿਖੇ ਸੰਤ ਬਾਬਾ ਖੜਕ ਸਿੰਘ ਜੀ ਤੋਂ ਵਰੋਸਾਏ ਸੰਤ ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਪਵਿੱਤਰ ਯਾਦ ’ਚ ਵਿਸ਼ਾਲ ਯਾਦਗਾਰੀ ਸ਼ਹੀਦੀ ਸਮਾਗਮ ਹੋਏ । ਜਿਥੇ ਲੱਖਾਂ ਦੇ ਠਾਠਾਂ ਮਾਰਦੇ ਇਕੱਠ ਨੇ ‘ਬਾਬਾ ਜੀ’ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ । ਇਨ੍ਹਾਂ ਸਮਾਗਮਾਂ ’ਚ ਵਿਸ਼ੇਸ਼ ਤੌਰ ’ਤੇ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ: ਗੁਰਬਚਨ ਸਿੰਘ ਜੀ ਨੇ ਆਖਿਆ ਕਿ 40 ਤੋਂ ਵੱਧ ਗੁਰਧਾਮਾਂ ਤੇ ਵਿੱਦਿਅਕ ਸੰਸਥਾਵਾਂ ਦੀ ਕਾਰ ਸੇਵਾ ਕਰਾਉਣ ਵਾਲੇ ਸੰਤ ਬਾਬਾ ਚਰਨ ਸਿੰਘ ਜੀ ਸ਼ਾਨਾਮੱਤੇ ਕੌਮੀ ਸ਼ਹੀਦ ਹਨ ਜਿਨ੍ਹਾਂ ਨੇ ਜਾਬਰ ਹਕੂਮਤਾਂ ਸਾਹਵੇਂ ਨਾ ਝੁਕਦਿਆਂ ਸ਼ਹਾਦਤ ਪ੍ਰਾਪਤ ਕਰਕੇ ਕੌਮੀ ਸਵੈਮਾਣ ਬੁਲੰਦ ਕੀਤਾ । ਉਨ੍ਹਾਂ ਕਿਹਾ ਕਿ ਪਰਉਪਕਾਰੀ ਅਤੇ ਸਰਬੱਤ ਦਾ ਭਲਾ ਮੰਨਣ ਵਾਲੀ ਸ਼ਖ਼ਸੀਅਤ ਸੰਤ ਬਾਬਾ ਚਰਨ ਸਿੰਘ ਜੀ

ਨੂੰ ਹਕੂਮਤ ਦੇ ਜ਼ਾਲਮੀ ਪੰਜਿਆਂ ਨੇ ਸਰੀਰਕ ਤੌਰ ’ਤੇ ਤਾਂ ਭਾਵੇਂ ਸਾਥੋਂ ਖੋਹ ਲਿਆ ਹੈ, ਪ੍ਰੰਤੂ ਅਧਿਆਤਮਕ ਤੌਰ ’ਤੇ ਸਦਾ ਜ਼ਿੰਦਾ ਸੰਤ ਜੀ ਦੇ ਉਤ੍ਰਾਧਿਕਾਰੀ ਡਾ. ਸੰਤ ਬਾਬਾ ਗੁਰਨਾਮ ਸਿੰਘ ਜੀ ਉਨ੍ਹਾਂ ਦੇ ਪਦ ਚਿੰਨ੍ਹਾਂ ’ਤੇ ਚੱਲਦਿਆਂ ਪੰਥ ਤੇ ਸਮੁੱਚੇ ਸਮਾਜ ਨੂੰ ਸਿਹਤਮੰਦ ਰਹਿਨੁਮਾਈ ਦੇ ਰਹੇ ਹਨ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿ: ਜੋਗਿੰਦਰ ਸਿੰਘ ਜੀ ਵੇਦਾਂਤੀ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਹੈ¤ਡ ਗ੍ਰੰਥੀ ਸਿੰਘ ਸਾਹਿਬ ਗਿ: ਜਗਤਾਰ ਸਿੰਘ ਜੀ ਨੇ ਵੀ ਸੰਤ ਬਾਬਾ ਚਰਨ ਸਿੰਘ ਜੀ ਨਾਲ ਆਪਣੀਆਂ ਭਾਵਪੂਰਕ ਸਾਂਝਾਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਖਾੜਕੂ ਧਿਰਾਂ ਦੀ ਮਾਂ ਵਜੋਂ ਜਾਣੇ ਜਾਂਦੇ  ਬਾਬਾ ਜੀ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਹਰ ਸਿੱਖ ਅਮ੍ਰਿਤਧਾਰੀ ਤੇ ਨਿਤਨੇਮੀ ਬਣ ਕੇ ਸਿੱਖੀ ਵਿਰਸੇ ਦੀ ਸੰਭਾਲ ਲਈ ਯੋਗਦਾਨ ਪਾਵੇ । ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਤੇ ਸਿੰਘ ਸਾਹਿਬ ਗਿ: ਰਘਬੀਰ ਸਿੰਘ ਜੀ ਨੇ ਵੀ ਆਪਣੇ ਸੰਬੋਧਨ ਵਿੱਚ ਆਖਿਆ ਕਿ ਕਿਸੇ ਸ਼ਹੀਦੀ ਸਮਾਗਮ ’ਚ ਲੱਖਾਂ ਸੰਗਤਾਂ ਦਾ ਇਹ ਰਿਕਾਰਡਤੋੜ ਇਕੱਠ ਸਾਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਜੋ ਸੰਤ ਬਾਬਾ ਚਰਨ ਸਿੰਘ ਜੀ ਦੀ ਸਿਮਰਨ, ਕੁਰਬਾਨੀ ਤੇ ਸੇਵਾ ਘਾਲਣਾ ਦੀ ਤੇ ਉਤ੍ਰਾਧਿਕਾਰੀ ਡਾ. ਸੰਤ ਬਾਬਾ ਗੁਰਨਾਮ ਸਿੰਘ ਜੀ ਦੇ ਭਰਪੂਰ ਸੰਗਤ ਪਿਆਰ ਦੀ ਮੂੰਹ ਬੋਲਦੀ ਤਸਵੀਰ ਹੈ। ਗਿ: ਜੋਗਾ ਸਿੰਘ ਜੋਗੀ ਦੇ ਕਵੀਸ਼ਰੀ ਜਥੇ ਤੇ ਗਿ: ਬਲਦੇਵ ਸਿੰਘ ਐਮ. ਏ., ਗਿ: ਗੁਰਮੇਜ ਸਿੰਘ ਬਾਦਲ, ਗਿ: ਸ਼ਵਿੰਦਰ ਸਿੰਘ ਭੰਗੂ, ਗਿ: ਹਰਪਾਲ ਸਿੰਘ ਢੰਡ, ਗਿ: ਕੁਲਵੰਤ ਸਿੰਘ ਪੰਡੋਰੀ, ਗਿ: ਕੇਵਲ ਸਿੰਘ ਕੋਮਲ ਦੇ ਢਾਡੀ ਜਥਿਆਂ ਨੇ ਵੀ ਸੰਤ ਬਾਬਾ ਚਰਨ ਸਿੰਘ ਜੀ ਦੇ ਪਾਵਨ ਜੀਵਨ ’ਤੇ ਵਿਚਾਰਾਂ, ਕਵੀਸ਼ਰੀ ਤੇ ਢਾਡੀ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ’ਤੇ ਪ੍ਰਿੰਸੀਪਲ ਸੁਖਵੰਤ ਸਿੰਘ ਜਵੱਦੀ ਅਤੇ ਪ੍ਰੋਫੈਸਰ ਰਾਜਵਰਿੰਦਰ ਸਿੰਘ ਬਠਿੰਡਾ ਦੇ ਜੱਥੇ ਵੱਲੋਂ ਰਾਗ ਅਧਾਰਿਤ ਗੁਰਸ਼ਬਦ ਕੀਰਤਨ ਕੀਤਾ ਗਿਆ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਸੰਤ ਹਰੀ ਸਿੰਘ ਨਾਨਕਸਰ ਜ਼ੀਰਾ, ਸੰਤ ਜੋਗਿੰਦਰ ਸਿੰਘ ਅਨੰਦਪੁਰ ਸਾਹਿਬ, ਸੰਤ ਸਰਦਾਰਾ ਸਿੰਘ ਛਾਪੜੀ ਸਾਹਿਬ, ਬਾਬਾ ਪ੍ਰਤਾਪ ਸਿੰਘ ਲੰਗੇਆਣਾ, ਬਾਬਾ ਬਲਦੇਵ ਸਿੰਘ ਜੋਗੇਵਾਲਾ, ਬਾਬਾ ਮਹਿੰਦਰ ਸਿੰਘ ਜਨੇਰ, ਬਾਬਾ ਸੁਖਦੇਵ ਸਿੰਘ ਗੁਪਤਸਰ, ਬਾਬਾ ਜੋਗਿੰਦਰ ਸਿੰਘ ਲਾਲੂਵਾਲਾ, ਗੜਵਈ ਨਛੱਤਰ ਸਿੰਘ ਨਿੱਕੂ ਭੁਰੇ, ਜ: ਹਰੀ ਸਿੰਘ ਜ਼ੀਰਾ, ਜ: ਤੀਰਥ ਸਿੰਘ ਮਾਹਲਾਂ, ਨਿਧੜਕ ਸਿੰਘ ਬਰਾੜ, ਜ: ਗੁਰਮੇਲ ਸਿੰਘ ਸੰਗਤਪੁਰਾ, ਜ: ਤਰਸੇਮ ਸਿੰਘ ਰੱਤੀਆਂ, ਜ: ਲਖਬੀਰ ਸਿੰਘ ਅਰਾਈਆਂ ਵਾਲਾ, ਜਗਤਾਰ ਸਿੰਘ ਰਾਜੇਆਣਾ, ਚੰਦ ਸਿੰਘ ਵੈਰੋਕੇ, ਸਰਪੰਚ ਰਤਨ ਸਿੰਘ ਪੰਡੋਰੀ ਰੁਮਾਣਾ, ਕੈਪਟਨ ਹਰਚਰਨ ਸਿੰਘ ਰੋਡੇ, ਡਾ. ਸਤੀਸ਼ ਕੌੜਾ, ਡਾ. ਸਤੀਸ਼ ਕੁਮਾਰ ਕੋਛੜ ਆਦਿ ਨੇ ਵੀ ਆਪਣੀ ਹਾਜ਼ਰੀ ਭਰੀ ।  ਇਸੇ ਦੌਰਾਨ ਗਿ: ਜੋਗਾ ਸਿੰਘ ਜੋਗੀ ਦੇ ਜਥੇ ਵੱਲੋਂ ਸੰਤ ਬਾਬਾ ਚਰਨ ਸਿੰਘ ਜੀ ਦੇ ਜੀਵਨ ਪ੍ਰਸੰਗ ਦੀ ਰਿਕਾਰਡ ਕੀਤੀ ਆਡੀਓ ਸੀ. ਡੀ. ਵੀ ਸਿੰਘ ਸਾਹਿਬ ਗਿ: ਗੁਰਬਚਨ ਸਿੰਘ ਵੱਲੋਂ ਰਿਲੀਜ਼ ਕੀਤੀ ਗਈ। ਗੁਰੂ ਕੇ ਲੰਗਰ ਅਤੁੱਟ ਵਰਤੇ। ਇਸ ਦੌਰਾਨ 15 ਰੋਜ਼ਾ ਮੁਫ਼ਤ ਡਾਕਟਰੀ ਕੈਂਪ ’ਚ 16000 ਤੋਂ ਵੱਧ ਮਰੀਜ਼ਾਂ ਦਾ ਨਿਰੀਖਣ ਹੋਇਆ। ਇਸ ਯਾਦਗਾਰੀ ਸਮਾਗਮ ਵਿੱਚ ਵਿਸ਼ੇਸ਼ ਗੱਲ ਇਹ ਰਹੀ ਕਿ ਰਾਜ ਦੇ ਕੋਨੇ-ਕੋਨੇ ਤੋਂ ਪੁੱਜੀਆਂ ਲੱਖਾਂ ਸੰਗਤਾਂ ਨੇ ਆਪਣੇ ਆਪ ਸਵੈ ਜ਼ਾਬਤਾ ਬਣਾਈ ਰੱਖਿਆ ਤੇ ਪੂਰੇ ਸਮਾਗਮ ਨੂੰ ਸ਼ਾਂਤ ਚਿੱਤ ਬੈਠ ਕੇ ਸੁਣਿਆ । ਇਸ ਮੌਕੇ ਉਤ੍ਰਾਧਿਕਾਰੀ ਡਾ. ਸੰਤ ਬਾਬਾ ਗੁਰਨਾਮ ਸਿੰਘ ਜੀ ਕਾਰ ਸੇਵਾ ਡਰੋਲੀ ਭਾਈ ਨੇ ਉਕਤ ਸ਼ਖ਼ਸੀਅਤਾਂ ਨੂੰ ਸਿਰੋਪਾਓ ਬਖ਼ਸ਼ਿਸ਼ ਕੀਤੇ ਅਤੇ ਸੰਤ ਬਾਬਾ ਚਰਨ ਸਿੰਘ ਜੀ ਦੀ ਯਾਦਗਾਰੀ ਤਸਵੀਰ ਨਾਲ ਸਨਮਾਨਿਤ ਕੀਤਾ। ਉਕਤ ਤੋਂ ਇਲਾਵਾ ਲੱਖਾਂ ਦੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਦਾ ਵੀ ਧੰਨਵਾਦ ਕੀਤਾ।

WRITTEN BY