Skip to content
Independent perspectives. Global stories.
BREAKING

ਕਾਲੇ ਧਨ ਸਬੰਧੀ ਸਬੂਤ ਲੈ ਕੇ ਆਉ ਹਵਾ ’ਚ ਤਲਵਾਰਾਂ ਨਾ ਚਲਾਉ : ਸਵਿਟਜ਼ਰਲੈਂਡ

Share this story

Page-1_19 ਮੁੰਬਈ, 7 ਦਸੰਬਰ (ਪੀ. ਟੀ.)-ਹੁਣ ਜਦੋਂ ਭਾਰਤ ਵਿਦੇਸ਼ਾਂ ਵਿਚ ਕਥਿਤ ਰੂਪ ‘ਚ ਜਮ੍ਹਾਂ ਕਾਲੇ ਧਨ ਦੀ ਪੈਰਵੀ ਕਰ ਰਿਹਾ ਹੈ ਤਾਂ ਸਵਿਟਜ਼ਰਲੈਂਡ ਨੇ ਕਿਹਾ ਕਿ ਉਹ ਬਿਨਾਂ ਕਿਸੇ ਸਬੂਤ ਦੇ ਕੋਈ ਬੇਨਤੀ ਸਵੀਕਾਰ ਨਹੀਂ ਕਰੇਗਾ ਅਤੇ ਭਾਰਤੀ ਅਧਿਕਾਰੀ ਆਪਣੀ ਸੁਤੰਤਰ ਜਾਂਚ ਕੀਤੇ ਬਿਨਾਂ ਨੂੰ ਸਵਿਟਜ਼ਰਲੈਂਡ ਵਿਚ ਬੈਕਾਂ ਨੂੰ ਸਾਰੇ ਭਾਰਤੀ ਖਾਤਾ ਧਾਰਕਾਂ ਦੇ ਨਾਂਅ ਦ¤ਸਣ ਲਈ ਨਹੀਂ ਕਹਿ ਸਕਦੇ। ਭਾਰਤ ਵਿਚ ਸਵਿਟਜ਼ਰਲੈਂਡ ਦੇ ਰਾਜਦੂਤ ਲਿਨਸ ਵਾਨ ਕੈਸਲਮੁਰ ਨੇ ਇਹ ਵੀ ਕਿਹਾ ਕਿ ਪਿਛਲੀਆਂ ਗ¤ਲਾਂ ਨੂੰ ਅਧੂਰਾ ਨਹੀਂ ਛ¤ਡਿਆ ਜਾਵੇਗਾ ਅਤੇ ਵਾਅਦਾ ਕੀਤਾ ਕਿ ਜਦੋਂ ਟੈਕਸ ਘੁਟਾਲੇ ਦੇ ਕੁਝ ਸਬੂਤ ਮੁਹ¤ਈਆ ਕੀਤੇ ਜਾਣ ਤਾਂ ਉਨ੍ਹਾਂ ਦਾ ਦੇਸ਼ ਪੂਰੀ ਸਹਾਇਤਾ ਕਰੇਗਾ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਸਵਿਸ ਬੈਂਕਾਂ ਵਿਚ ਜਮ੍ਹਾਂ

ਸਾਰਾ ਪੈਸਾ ਸ਼ਾਇਦ ਟੈਕਸ ਵਾਲਾ ਪੈਸਾ ਨਾ ਹੋਵੇ ਕਿਉਂਕਿ ਜਦੋਂ ਵ¤ਖ ਵ¤ਖ ਵਸੀਲਿਆਂ ਤੋਂ ਪੈਸਾ ਇਧਰ ਉਧਰ ਜਾਂਦਾ ਹੈ ਤਾਂ ਸਵਿਟਰਜ਼ਰਲੈਂਡ ਕਈ ਦਹਾਕਿਆਂ ਤੋਂ ਇਸ ਦੀ ਵ¤ਡੀ ਮੰਜ਼ਿਲ ਰਿਹਾ ਹੈ। ਸਵਿਟਜ਼ਰਲੈਂਡ ਦੇ ਰਾਜਦੂਤ ਨੇ ਕਿਹਾ ਕਿ ਸਵਿਸ ਅਧਿਕਾਰੀ ਖਾਤਾਂ ਧਾਰਕਾਂ ਦੀ ਚੋਰੀ ਕੀਤੀ ਸੂਚੀ ਦੇ ਆਧਾਰ ‘ਤੇ ਸਹਿਯੋਗ ਨਹੀਂ ਕਰ ਸਕਦਾ ਅਤੇ ਇਸ ਲਈ ਭਾਰਤੀ ਏਜੰਸੀਆਂ ਨੂੰ ਸੁਤੰਤਰ ਜਾਂਚ ਦੀ ਲੋੜ ਹੈ ਅਤੇ ਟੈਕਸ ਘੁਟਾਲੇ ਦੇ ਘ¤ਟੋ ਘ¤ਟ ਮੁਢਲੇ ਸਬੂਤ ਹੋਣੇ ਚਾਹੀਦੇ ਹਨ। ਸ੍ਰੀ ਕੈਸਲਮਰ ਇਥੇ ਇਕ ਪੁਰਸਕਾਰ ਵੰਡ ਸਮਾਰੋਹ ਵਿਚ ਸ਼ਾਮਿਲ ਹੋਣ ਆਏ ਸਨ ਜਿਥੇ ਸਨਅਤਕਾਰ ਅਜ਼ੀਮ ਪ੍ਰੇਮਜੀ ਨੂੰ ਪ੍ਰੇਰਣਾਦਾਇਕ ਅਤੇ ਸਮਾਜਿਕ ਜ਼ਿੰਮੇਵਾਰੀ ਲੀਡਰਸ਼ਿਪ ਲਈ ਸਵਿਸ ਸਨਮਾਨ ਦਿ¤ਤਾ ਗਿਆ।

WRITTEN BY