Skip to content
Independent perspectives. Global stories.
BREAKING

ਸ਼੍ਰੋਮਣੀ ਕਮੇਟੀ ਵੱਲੋਂ ਖ਼ਾਲਸਾਈ ਖੇਡਾਂ ਅੱਜ ਤੋਂ

Share this story

Page-1_22 ਅੰਮ੍ਰਿਤਸਰ 6 ਦਸੰਬਰ (ਪੀ. ਟੀ.)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪ੍ਰਬੰਧ ਵਾਲੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਖ਼ਾਲਸਾਈ ਖੇਡਾਂ ਮਹਾਰਾਜਾ ਰਣਜੀਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਤਰਨ-ਤਾਰਨ ਵਿਖੇ 8 ਦਸੰਬਰ ਤੋਂ 10 ਦਸੰਬਰ ਤੀਕ ਕਰਵਾਈਆਂ ਜਾ ਰਹੀਆਂ ਹਨ। ਇਥੋਂ ਜਾਰੀ ਪ੍ਰੈ¤ਸ ਨੋਟ ‘ਚ ਜਾਣਕਾਰੀ ਦੇਂਦਿਆਂ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪ੍ਰਬੰਧ ਵਾਲੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਖ਼ਾਲਸਾਈ ਖੇਡਾਂ 8 ਦਸੰਬਰ ਤੋਂ 10 ਦਸੰਬਰ ਤੀਕ ਮਹਾਰਾਜਾ ਰਣਜੀਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਤਰਨ-ਤਾਰਨ ਵਿਖੇ ਕਰਵਾਈਆਂ ਜਾ ਰਹੀਆਂ ਹਨ। ਜਿਨ੍ਹਾਂ ਦੀ ਸ਼ੁਰੂਆਤ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ. ਹਰਮੀਤ ਸਿੰਘ ਸੰਧੂ ਸੰਸਦੀ ਸਕੱਤਰ ਪੰਜਾਬ ਕਰਨਗੇ। ਉਨ੍ਹਾਂ ਦੱਸਿਆ ਕਿ ਖ਼ਾਲਸਾਈ ਖੇਡਾਂ ‘ਚ ਹਾਕੀ (ਲੜਕੇ-ਲੜਕੀਆਂ), ਫੁੱਟਬਾਲ (ਲੜਕੇ), ਬੈਡਮਿੰਟਨ (ਲੜਕੇ-

ਲੜਕੀਆਂ), ਗੱਤਕਾ (ਲੜਕੇ-ਲੜਕੀਆਂ), ਵਾਲੀਬਾਲ (ਲੜਕੇ), ਖੋ-ਖੋ (ਲੜਕੀਆਂ), ਦੌੜ 100,200,400,800,1500,3000 ਮੀਟਰ, ਲੌਂਗ ਜੰਪ ਅਤੇ ਸ਼ਾਟਪੁਟ ਆਦਿ ਈਵੈਂਟ ਹੋਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਾਲਸਾਈ ਖੇਡਾਂ ‘ਚ ਪੰਜਾਬ ਭਰ ਤੋਂ ਸ਼੍ਰੋਮਣੀ ਕਮੇਟੀ ਦੇ 47 ਸਕੂਲਾਂ ਵਿੱਚੋਂ 18 ਸੀਨੀਅਰ ਸੈਕੰਡਰੀ ਸਕੂਲ ਭਾਗ ਲੈ ਰਹੇ ਹਨ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ 39 ਹਾਈ ਸਕੂਲਾਂ ਦੀਆਂ ਸਾਲਾਨਾ ਖੇਡਾਂ ਮਾਤਾ ਗੁਜਰੀ ਪਬਲਿਕ ਸਕੂਲ ਥੇਹੜੀ ਸਾਹਿਬ (ਮੁਕਤਸਰ) ਵਿਖੇ ਹੋਈਆਂ ਹਨ। ਉਨ੍ਹਾਂ ਖ਼ੇਡਾਂ ’ਚ ਜਿਹੜੇ ਖਿਡਾਰੀ/ਸਕੂਲ ਪਹਿਲੇ, ਦੂਜੇ ਤੇ ਤੀਜੇ ਦਰਜੇ ’ਤੇ ਆਏ ਹਨ ਉਨ•ਾਂ ਨੂੰ ਵੀ ਇਨ੍ਹਾਂ ਖ਼ਾਲਸਾਈ ਖੇਡਾਂ ਦੇ ਜੇਤੂ ਖਿਡਾਰੀ/ਸਕੂਲਾਂ ਦੇ ਨਾਲ ਹੀ ਸਨਮਾਨਿਤ ਕੀਤਾ ਜਾਵੇਗਾ।

WRITTEN BY