Skip to content
Independent perspectives. Global stories.
BREAKING

ਰਾਹੁਲ ਦੀ ਅਗਵਾਈ ’ਚ ਕਾਂਗਰਸ ਨੇਤਾਵਾਂ ਦਾ ਸੰਸਦ ਕੰਪਲੈਕਸ ’ਚ ਧਰਨਾ

Share this story

Page-1_03 ਨਵੀਂ ਦਿੱਲੀ, 5 ਦਸੰਬਰ (ਪੀ. ਟੀ.)- ਕਾਂਗਰਸ ਪਾਰਟੀ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਸੰਸਦ ਮੈਂਬਰਾਂ ਨੇ ਮੂੰਹ ‘ਤੇ ਕਾਲੀ ਪੱਟੀ ਬੰਨ੍ਹ ਕੇ ਅੱਜ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਗੌਰਤਲਬ ਹੈ ਕਿ ਸਾਧਵੀ ਨਿਰੰਜਨ ਜਿਓਤੀ ਦੇ ਵਿਵਾਦਗ੍ਰਸਤ ਬਿਆਨ ਦੇ ਮੁੱਦੇ ’ਤੇ ਰਾਹੁਲ ਦੀ ਅਗਵਾਈ ‘ਚ ਕਾਂਗਰਸ ਨੇਤਾਵਾਂ ਨੇ ਕਾਲੀ ਪੱਟੀ ਬੰਨ੍ਹ ਕੇ ਸੰਸਦ ਭਵਨ ਕੰਪਲੈਕਸ ‘ਚ ਧਰਨਾ ਦਿੱਤਾ। ਹਾਲਾਂਕਿ ਪ੍ਰਦਰਸ਼ਨ ਨੂੰ ਕਿਸੇ ਦੇ ਵਿਰੋਧ ‘ਚ ਨਹੀਂ ਦੱਸਿਆ ਜਾ ਰਿਹਾ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਵਿਰੋਧ ਸਾਧਵੀ ਦੇ ਵਿਵਾਦਗ੍ਰਸਤ ਬਿਆਨ ਨੂੰ ਲੈ ਕੇ ਸੀ। ਰਾਹੁਲ ਗਾਂਧੀ ਨੇ ਸਰਕਾਰ ਖਿਲਾਫ ਸਦਨ ’ਚ ਆਪਣੀ ਗੱਲ ਨਾ ਰੱਖਣ ਦੇਣ ਦਾ ਦੋਸ਼ ਲਗਾਇਆ। ਰਾਹੁਲ ਨੇ ਕਿਹਾ ਕਿ ਸਦਨ ‘ਚ

ਲੋਕਤੰਤਰ ਪ੍ਰਕਿਰਿਆ ਦਾ ਪਾਲਨ ਨਹੀਂ ਹੋ ਰਿਹਾ ਹੈ। ਰਾਹੁਲ ਗਾਂਧੀ ਨਾਲ ਕਾਂਗਰਸ ਤੇ ਟੀ.ਐਮ.ਸੀ. ਸੰਸਦ ਮੈਂਬਰਾਂ ਨੇ ਵੀ ਵਿਰੋਧ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਮੁਸਲਿਮ ਲੀਗ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਵੀ ਇਸ ਪ੍ਰਦਰਸ਼ਨ ‘ਚ ਹਿੱਸਾ ਲਿਆ।

WRITTEN BY