ਨਵੀਂ ਦਿੱਲੀ, 5 ਦਸੰਬਰ (ਪੀ. ਟੀ.)- ਕਈ ਦਿਨਾਂ ਤੋਂ ਜਾਰੀ ਸੰਸਦ ਦੇ ਗਤੀਰੋਧ ਨੂੰ ਖਤਮ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ‘ਚ ਵੀ ਅੱਜ ਸੰਸਦ ਨਿਰੰਜਨ ਜਿਓਤੀ ਦੇ ਮਸਲੇ ‘ਤੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਨਿਰੰਜਨ ਜਿਓਤੀ ਨੇ ਆਪਣੇ ਬਿਆਨ ਨੂੰ ਲੈ ਕੇ ਮਾਫੀ ਮੰਗ ਲਈ ਹੈ ਅਤੇ ਸਦਨ ਦੇ ਨੇਤਾਵਾਂ ਦਾ ਇਹ ਫਰਜ਼ ਬਣਦਾ ਹੈ ਕਿ ਉਨ੍ਹਾਂ ਨੂੰ ਮਾਫ ਕਰ ਦੇਣ। ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਸਾਧਵੀ ਦੇ ਬਿਆਨ ਦੀ ਨਿੰਦਾ ਵੀ ਕੀਤੀ ਹੈ। ਮੋਦੀ ਨੇ ਕਿਹਾ ਕਿ ਨਿਰੰਜਨ ਜਿਓਤੀ ਨਵੀਂ ਹੈ ਅਤੇ ਸਦਨ ‘ਚ ਪਹਿਲੀ ਵਾਰ ਆਈ ਹੈ। ਉਨ੍ਹਾਂ ਦੀ ਸਮਾਜਿਕ ਪਿੱਠ ਭੂਮੀ ਪੇਂਡੂ ਹੈ। ਉਨ੍ਹਾਂ ਨੇ ਮਾਫੀ ਮੰਗ ਲਈ ਹੈ, ਇਸ ਲਈ ਉਨ੍ਹਾਂ ਨੂੰ ਮਾਫ ਕਰ ਦਿੱਤਾ ਜਾਵੇ ਅਤੇ ਸਦਨ ਦੀ ਕਾਰਵਾਈ ਚਲਣ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸਖਤੀ ਨਾਲ ਇਸ ਮਸਲੇ ‘ਤੇ ਕਿਹਾ ਕਿ ਅਜਿਹੀ ਭਾਸ਼ਾ ਦਾ ਇਸਤੇਮਾਲ ਨਾ ਹੋਵੇ।
ਲੋਕ ਸਭਾ ’ਚ ਮੋਦੀ ਨੇ ਵਿਵਾਦ ਛੱਡ ਕੇ ਦੇਸ਼ ਹਿਤ ’ਚ ਕੰਮ ਕਰਨ ਨੂੰ ਕਿਹਾ



