ਮੋਗਾ, 5 ਦਸੰਬਰ (ਰੋਹਿਤ ਸ਼ਰਮਾ)- ਕਾਰ ਸੇਵਾ ਸੰਪ੍ਰਦਾਇ ਸ੍ਰੀਮਾਨ ਸੰਤ ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ, ਸੰਤ ਬਾਬਾ ਸਾਧੂ ਸਿੰਘ ਜੀ, ਸੰਤ ਬਾਬਾ ਝੰਡਾ ਸਿੰਘ ਜੀ, ਸੰਤ ਬਾਬਾ ਖੜਕ ਸਿੰਘ ਜੀ ਤੋਂ ਵਰੋਸਾਏ ਸੰਤ ਬਾਬਾ ਚਰਨ ਸਿੰਘ ਜੀ ਬੀੜ ਬਾਬਾ ਬੁੱਢਾ ਸਾਹਿਬ ਕਾਰ ਸੇਵਾ ਵਾਲੇ, ਜਿਨ੍ਹਾਂ ਨੇ ‘ਪੰਥ ਵੱਸੇ ਮੈਂ ਉਜੜਾਂ’ ਦੇ ਗੁਰਮਤਿ ਆਦਰਸ਼ ਦੇ ਧਾਰਨੀ ਹੋ, ਆਪਣਾ ਤਨ-ਮਨ-ਧਨ ‘ਗੁਰੂ ਪੰਥ ਸੇਵਾ ਲੇਖੇ’ ਲਾਇਆ ਅਜਿਹੇ ਸੇਵਾ, ਸਿਮਰਨ ਤੇ ਕੁਰਬਾਨੀ ਦੀ ਗੁਰਮਤਿ ਜੀਵਨ ਜੁਗਤ ਦਾ ਸਾਕਾਰ ਰੂਪ, ਨਿਰਮਲ ਆਚਾਰੀ, ਸਤਿ ਬਿਉਹਾਰੀ, ਉੱਜਲ ਦੀਦਾਰੀ, ਮਹਾਨ ਪਰਉਪਕਾਰੀ, ਫਖ਼ਰ ਏ ਕੌਮ, ਕਥਨੀ ਤੇ ਕਰਨੀ ਦੇ ਪੂਰੇ, ਬਚਨਾਂ ਦੇ ਸੂਰੇ, ਸਿੱਖ ਪੰਥ ਦੇ ਮਹਾਨ ਸ਼ਹੀਦ, ਸੱਚਖੰਡਿਵਾਸੀ, ਬ੍ਰਹਮ ਗਿਆਨੀ ‘ਸ੍ਰੀਮਾਨ ਸੰਤ ਬਾਬਾ ਚਰਨ ਸਿੰਘ ਜੀ ਦੀ ਮਿੱਠੀ, ਪਿਆਰੀ ਪਵਿੱਤਰ ਯਾਦ ਵਿੱਚ ਉਨ੍ਹਾਂ ਦੇ ਉਤ੍ਰਾਧਿਕਾਰੀ ਸੰਤ ਬਾਬਾ ਗੁਰਨਾਮ ਸਿੰਘ ਡਰੋਲੀ ਭਾਈ ਜੀ ਦੀ ਅਗਵਾਈ ਹੇਠ ‘ਮਹਾਨ ਯਾਦਗਾਰੀ ਸਮਾਗਮ’ 7 ਦਸੰਬਰ 2014 (22 ਮੱਘਰ), ਦਿਨ ਐਤਵਾਰ ਸਵੇਰੇ 9.00 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਸਿਮਰਨਸਰ ਪਾ. ਛੇਵੀਂ, ਸੱਤਵੀਂ, ਨੌਵੀਂ ਡਰੋਲੀ ਭਾਈ,
ਜ਼ਿਲ੍ਹਾ ਮੋਗਾ ਵਿਖੇ ਹੋਣਗੇ, ਜਿੱਥੇ ਤਖਤ ਸਾਹਿਬਾਨ ਦੇ ਜਥੇਦਾਰ, ਸਿੰਘ ਸਾਹਿਬਾਨ, ਸੰਤ ਮਹਾਂਪੁਰਸ਼, ਰਾਗੀ, ਵਿਦਵਾਨ, ਕਵੀਸ਼ਰ ਅਤੇ ਢਾਡੀ ਜਥੇ ‘ਬਾਬਾ ਜੀ’ ਨੂੰ ਸਤਿਸੰਗ ਪ੍ਰੇਮ ਅਤੇ ਸ਼ਰਧਾ ਦੇ ਫੁੱਲ ਭੇਟਾ ਕਰਨਗੇ ਸੰਗਤਾਂ ਸਤਿਸੰਗਤ ਦਾ ਲਾਹਾ ਲੈਣ ਦੀ ਬੇਨਤੀ ਹੈ।



