Skip to content
Independent perspectives. Global stories.
BREAKING

ਡਾ. ਅੰਬੇਦਕਰ ਦੀ ਰਿਹਾਇਸ਼ ਨੂੰ ਕੌਮੀ ਯਾਦਗਾਰ ਦਾ ਦਰਜਾ ਦੇਣ ਦੀ ਮੰਗ

Share this story

Page-1_21  ਚੰਡੀਗੜ੍ਹ, 5 ਦਸੰਬਰ (ਪੀ. ਟੀ.)- ਪੰਜਾਬ ਦੇ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਕੇ ਮੰਗ ਕੀਤੀ ਹੈ ਕਿ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੀ ਰਿਹਾਇਸ਼ 26, ਅਲੀਪੁਰ ਰੋਡ-1, ਦਿੱਲੀ ਨੂੰ ਰਾਜਘਾਟ ਵਾਂਗ ਕੌਮੀ ਯਾਦਗਾਰ ਦਾ ਦਰਜਾ ਦਿੱਤਾ ਜਾਵੇ।ਇੱਥੋਂ ਲਿਖੇ ਇਕ ਪੱਤਰ ਰਾਹੀਂ ਸ. ਬਾਦਲ ਨੇ ਕਿਹਾ ਕਿ ਪੰਜਾਬ ਵਿਚ ਸਭ ਤੋਂ ਵੱਧ ਅਨੁਸੂਚਿਤ ਜਾਤੀ ਦੀ ਵਸੋਂ ਹੈ ਜਿਸ ਵਲੋਂ ਬਾਬਾ ਸਾਹਿਬ ਦੀ 26 ਅਲੀਪੁਰ ਰੋਡ-1, ਦਿੱਲੀ ਵਿਖੇ ਸਥਿਤ ਰਿਹਾਇਸ਼ ਨੂੰ ਰਾਜਘਾਟ ਸਮਾਧੀ ਐਕਟ 1951 ਤਹਿਤ ਕੌਮੀ ਯਾਦਗਾਰ ਦਾ ਦਰਜਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਮੰਤਰਾਲੇ ਵਲੋਂ ਅਕਤੂਬਰ 1992 ਵਿਚ ਬਾਬਾ ਸਾਹਿਬ ਦੀ ਰਿਹਾਇਸ਼ ਨੂੰ ਕੌਮੀ ਯਾਦਗਾਰ ਵਜੋਂ ਵਿਕਸਤ ਕਰਨ ਲਈ ਥਾਂ ਐਕਵਾਇਰ ਕਰਨ ਦਾ ਫੈਸਲਾ ਲਿਆ ਗਿਆ ਸੀ ਪਰ ਜ਼ਮੀਨੀ ਪੱਧਰ ’ਤੇ ਇਸ ਸਬੰਧੀ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ।ਸ. ਬਾਦਲ

ਨੇ ਕਿਹਾ ਕਿ ਹੁਣ ਕੇਂਦਰ ਵਿਚ ਐਨ.ਡੀ.ਏ. ਦੀ ਸਰਕਾਰ ਹੈ ਜਿਸਨੇ ਅਨੁਸੂਚਿਤ ਜਾਤੀ ਦੇ ਹੱਕਾਂ ਦੀ ਹਮੇਸ਼ਾਂ ਰਾਖੀ ਕੀਤੀ ਹੈ ਤੇ ਇਹੀ ਸਮਾਂ ਹੈ ਜਦ ਬਾਬਾ ਸਾਹਿਬ ਦੀ ਰਿਹਾਇਸ਼ ਨੂੰ ਰਾਜਘਾਟ ਦੇ ਵਾਂਗ ਕੌਮੀ ਯਾਦਗਾਰ ਦਾ ਦਰਜਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ ਸਮਾਧੀ ਨੂੰ ਰਾਜਘਾਟ ਸਮਾਧੀ ਐਕਟ 1951 ਤਹਿਤ ਵਿਸ਼ੇਸ਼ ਦਰਜਾ ਦਿੱਤਾ ਹੋਇਆ ਹੈ ਤੇ ਇਸੇ ਦੀ ਤਰਜ ’ਤੇ ਬਾਬਾ ਸਾਹਿਬ ਦੀ ਰਿਹਾਇਸ਼ ਨੂੰ ਵੀ ਕੌਮੀ ਯਾਦਗਾਰ ਦਾ ਦਰਜਾ ਦਿੱਤਾ ਜਾਵੇ।

WRITTEN BY