Skip to content
Independent perspectives. Global stories.
BREAKING

ਯੂਰਪ ਦੇ ਸਬੋਰਗਾ ਦੇਸ਼ ਵੱਲੋਂ ਸ. ਸੁਰਿੰਦਰਪਾਲ ਸਿੰਘ ਓਬਰਾਏ ਭਾਰਤ ਦੇ ਕੌਂਸਲੇਟ ਜਨਰਲ ਨਿਯੁਕਤ

Share this story

ਪਟਿਆਲਾ, 4 ਦਸੰਬਰ (ਪੀ. ਟੀ.)- ਦੁਬਈ ਦੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਸ. ਸੁਰਿੰਦਰਪਾਲ ਸਿੰਘ ਓਬਰਾਏ ਨੂੰ ਯੂਰਪ ਦੇ ਸਬੋਰਗਾ ਦੇਸ਼ ਵੱਲੋਂ ਭਾਰਤ ਦਾ ਕੌਂਸਲੇਟ ਜਨਰਲ ਨਿਯੁਕਤ ਕੀਤਾ ਗਿਆ ਹੈ। ਅਜਿਹਾ ਇਹ ਪਹਿਲਾ ਮੌਕਾ ਹੈ ਕਿ ਕਿਸੇ ਇੱਕ ਸਿੱਖ ਨੂੰ ਯੂਰਪ ਦੇ ਦੇਸ਼ ਵੱਲੋਂ ਬਹੁਤ ਹੀ ਉ¤ਚਾ ਮਾਣ ਦਿੱਤਾ ਗਿਆ ਹੋਵੇ। ਸ. ਓਬਰਾਏ ਕਿਸੇ ਵੀ ਯੂਰਪੀਅਨ ਦੇਸ਼ ਵੱਲੋਂ ਪਹਿਲੇ ਸਿੱਖ ਰਾਜਦੂਤ ਨਿਯੁਕਤ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਸੇ ਸਾਲ ਸ. ਓਬਰਾਏ ਨੂੰ ਹਾਊਸ ਆਫ ਲਾਰਡ ਵਿਖੇ ਸਿੱਖ ਆਫ ਯੀਅਰ ਐਵਾਰਡ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਦਸਿਆ ਗਿਆ ਹੈ ਕਿ ਬੀਤੇ ਦਿਨੀਂ ਸਬੋਰਗਾ ’ਚ ਕਾਉਂਸਲਰ ਕਾ¤ਰਪਸ ਆਫ ਪ੍ਰਿੰਸੀਪੈਲਿਟੀ ਆਫ ਸਬੋਰਗਾ ਦੇ ਪ੍ਰਿੰਸ ਮਾਰਸੈਲ ਵੱਲੋਂ ਸ. ਸੁਰਿੰਦਰਪਾਲ ਸਿੰਘ ਓਬਰਾਏ ਦੀ ਭਾਰਤ ਵਿ¤ਚ ਸਬੋਰਗਾ ਦੇ ਕੌਂਸਲੇਟ ਜਨਰਲ ਦੀ ਨਿਯੁਕਤੀ ਦਾ ਆਦੇਸ਼ ਜਾਰੀ ਕੀਤਾ।ਟਰੱਸਟ ਤੋਂ ਜਾਰੀ ਇੱਕ ਬਿਆਨ ਵਿਚ ਇਹ ਵੀ ਕਿਹਾ ਹੈ ਕਿ ਸਬੋਰਗਾ ਦੇ ਪ੍ਰਿੰਸ ਵੱਲੋਂ ਸ. ਓਬਰਾਏ ਨੂੰ ਦੋ ਪਾਸਪੋਰਟ ਵੀ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚ ਸਬੋਰਗਾ ਦੇਸ਼ ਦੇ ਪਾਸਪੋਰਟ ਤੋਂ ਇਲਾਵਾ-ਕਲੱਬ ਡਿਪਲੋਮੈਟ- ਸੀ.ਡੀ.  ਪਾਸਪੋਰਟ ਵੀ ਜਾਰੀ

ਕੀਤਾ ਗਿਆ ਹੈ। ਇਸ ਸੀ.ਡੀ. ਪਾਸਪੋਰਟ ਦੀ ਅੰਤਰਾਸ਼ਟਰੀ ਪੱਧਰ ’ਤੇ ਬੜੀ ਵੱਡੀ ਮਾਨਤਾ ਹੈ। ਇਸ ਤਾਜਪੋਸ਼ੀ ਸਮਾਗਮ ਵਿੱਚ ਭਾਰਤ ਵੱਲੋਂ ਵਿਸ਼ੇਸ਼ ਡੈਲੀਗੇਸ਼ਨ, ਜਿਸ ਵਿੱਚ ਸਰਵਸ੍ਰੀ ਅਮੀਸ਼ ਅਰੋੜਾ, ਐਚ.ਵੀ. ਜੈਨ ਅਤੇ ਕੰਵਰਜੀਤ ਸਿੰਘ ਕੋਛੜ ਤੋਂ ਇਲਾਵਾ ਸਰਬੀਆ ਅਤੇ ਹੰਗਰੀ ਵਿ¤ਚ ਸਬੋਰਗਾ ਦੇ ਕੰਸੋਲੇਟ ਜਨਰਲ ਜਾਲਟਨ ਕਬਾ¤ਈ, ਫਰਾਂਸ ਵਿ¤ਚ ਕੰਸੋਲੇਟ ਸ੍ਰੀ ਬੈਰੋਨ ਟ੍ਰਿਕੁਐਟ, ਸਬੋਰਗਾ ਦੇ ਮੰਤਰੀ ਪ੍ਰੋ. ਮਾਰਸੈਲ ਵੈਲੇਂਟਿਨ, ਨੀਨਾ ਮੈਨੇਗਾਟੋ, ਸੈਰਾ ਮਾਰੀਆ ਕਰਮੇਲਾ, ਕਾਰਾਸੇਲ ਮਾਓਰੋ, ਜਾਨੀ ਡੇਨੀਅਲ ਅਤੇ ਫੈਲਬੋ ਡੋਮੈਨਿਕੋ ਅਤੇ ਪ੍ਰਾਇਅਰਸ ਆਦਿ ਕਈ ਡਿਪਲੋਮੈਟਿਕ ਪ੍ਰਤੀਨਿਧ ਹਾਜ਼ਰ ਸਨ।ਪਿੰ੍ਰਸ ਮਾਰਸੈਲੋ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਸ੍ਰੀ ਓਬਰਾਏ ਦੀ ਦੂਰ-ਅੰਦੇਸ਼ੀ, ਦਿਆਨਤਦਾਰੀ ਅਤੇ ਮਨੁ¤ਖਤਾ ਦੀ ਤਰ¤ਕੀ ਲਈ ਕੋਸ਼ਿਸ਼ਾਂ ਨਾਲ ਉਨ੍ਹਾਂ ਦੇ ਦੇਸ਼ ਦੀ ਅੰਤਰਰਾਸ਼ਟਰੀ ਨਕਸ਼ੇ ’ਤੇ ਇਕ ਸ਼ਾਨਦਾਰ ਤਸਵੀਰ ਉਭਰ ਕੇ ਸਾਹਮਣੇ ਆਵੇਗੀ। ਮੇਅਰ ਐਨਰੀਕੋ ਇਲੈਰਿਉਜੀ ਨੇ ਸ. ਓਬਰਾਏ ਨੂੰ ਸਨਮਾਨ ਪ¤ਤਰ ਪੇਸ਼ ਕਰਦਿਆਂ ਕਿਹਾ ਕਿ ਸ. ਓਬਰਾਏ ਨੇ ਆਪਣੇ ਪੱਲਿਓਂ ਕਰੋੜਾਂ ਰੁਪਏ ਦੀ ‘ਬਲ¤ਡ ਮਨੀ’ ਦੇ ਕੇ 17 ਭਾਰਤੀਆਂ ਨੂੰ ਫਾਂਸੀ ਦੇ ਫੰਦੇ ਤੋਂ ਛੁਡਾ ਕੇ ਉਨ੍ਹਾਂ ਦੇ ਮਾਪਿਆਂ ਦੇ ਵਿਹੜੇ ਖੁਸ਼ੀ ਲਿਆਂਦੀ। ਸ. ਓਬਰਾਏ ਨੂੰ ਅਣਗਿਣਤ ਸਮਾਜਿਕ, ਧਾਰਮਿਕ, ਵਿਸ਼ਵਵਿਆਪੀ ਸੰਸਥਾਵਾਂ ਵੱਲੋਂ ਰਾਸ਼ਟਰੀ/ਅੰਤਰਰਾਸ਼ਟਰੀ ਪ¤ਧਰੀ ਸਨਮਾਨਾਂ ਨਾਲ ਨਿਵਾਜ਼ਿਆ ਗਿਆ ਹੈ।ਫ੍ਰੋਸੈਂਸਕੋ ਮਾਰੀਆ ਬੈਡਿਸਟਾ ਵੈਰਾਂਡੋ ਨੇ ‘ਮਾਸਟਰ ਆ¤ਫ ਸੈਰੇਮਨੀ’ ਦੀ ਭੂਮਿਕਾ ਬਾਖੂਬੀ ਨਿਭਾਈ।

WRITTEN BY