ਚੰਡੀਗੜ੍ਹ, 2 ਦਸੰਬਰ (ਪੀ. ਟੀ.)- ਪੰਜਾਬ ਦੇ ਪਰਸੋਨਲ ਵਿਭਾਗ ਵੱਲੋਂ ਸਮਾਜਿਕ ਸੁਰ¤ਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿਚ ਅੱਜ ਸਵੇਰੇ ਦਫਤਰ ਖੁੱਲ੍ਹਣ ਸਾਰ ਹੀ ਮਾਰੇ ਗਏ ਅਚਨਚੇਤ ਛਾਪੇ ਦੌਰਾਨ ਪੰਜ ਸੀਨੀਅਰ ਅਧਿਕਾਰੀ ਅਤੇ 28 ਗਰੁੱਪ ਬੀ, ਸੀ ਅਤੇ ਡੀ ਦੇ ਕਰਮਚਾਰੀ ਗੈਰਹਾਜ਼ਰ ਪਾਏ ਗਏ।ਇਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦ¤ਸਿਆ ਕਿ ਸੂਬੇ ਦੇ ਸਾਰੇ ਸਰਕਾਰੀ ਦਫਤਰਾਂ ਵਿਚ ਅਨੁਸਾਸ਼ਨ ਅਤੇ ਸਮੇਂ ਦੀ ਪਾਬੰਦੀ ਸੁਨਿਸ਼ਚਿਤ ਕਰਨ ਦੇ ਮਕਸਦ ਤਹਿਤ ਹੀ ਸਥਾਨਕ ਸੈਕਟਰ 34 ਸਥਿਤ ਸਮਾਜਿਕ ਸੁਰ¤ਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿਚ ਅਚਨਚੇਤ ਚੈਕਿੰਗ ਕੀਤੀ ਗਈ। ਇਹ ਵਿਸ਼ੇਸ਼ ਚੈਕਿੰਗ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਂਸਲ ਦੀਆਂ ਹਦਾਇਤਾਂ ਉ¤ਤੇ ਗੁਰਪ੍ਰੀਤ ਕੌਰ ਸਪਰਾ, ਸਪੈਸ਼ਲ ਸਕੱਤਰ ਪ੍ਰਸੋਨਲ ਅਤੇ ਸ੍ਰੀ ਮਨਜੀਤ ਸਿੰਘ ਨਾਰੰਗ, ਸਪੈਸ਼ਲ ਸਕੱਤਰ ਆਮ ਰਾਜ ਪ੍ਰਬੰਧ ਅਧਾਰਿਤ ਟੀਮ ਵੱਲੋਂ ਕੀਤੀ ਗਈ। ਇਸ ਦੌਰਾਨ 5 ਅਧਿਕਾਰੀ ਜਿਨ੍ਹਾਂ ਵਿਚ 2 ਡਿਪਟੀ ਡਾਇਰੈਕਟਰ, ਇਕ ਡੀ.ਸੀ.ਐਫ.ਏ. ਅਤੇ 2 ਸੀ.ਡੀ.ਪੀ.ਓ ਗੈਰਹਾਜ਼ਰ ਪਾਏ ਗਏ ਜਦਕਿ 28 ਹੋਰ ਕਰਮਚਾਰੀ ਅਚਨਚੇਤ ਚੈਕਿੰਗ ਦੌਰਾਨ ਗੈਰਹਾਜ਼ਰ ਸਨ।
ਬੁਲਾਰੇ ਨੇ ਦ¤ਸਿਆ ਕਿ ਕਈ ਵਾਰ ਸਮੇਂ ਦੀ ਪਾਬੰਦੀ ਦੇ ਹੁਕਮ ਜਾਰੀ ਹੋਣ ਦੇ ਬਾਵਜੂਦ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਵਰਤੀ ਜਾ ਰਹੀ ਅਣਗਹਿਲੀ ਦੇ ਚ¤ਲਦਿਆਂ ਗੈਰਹਾਜ਼ਰ ਪਾਏ ਗਏ ਸਾਰੇ ਮੁਲਾਜ਼ਮਾਂ ਨੂੰ ਕਾਰਣ ਦੱਸੋ ਨੋਟਿਸ ਜਾਰੀ ਕਰਨ ਲਈ ਵਿਭਾਗ ਮੁਖੀ ਨੂੰ ਹਦਾਇਤਾਂ ਜਾਰੀ ਕਰ ਦਿ¤ਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸੰਤੁਸ਼ਟਜਨਕ ਉ¤ਤਰ ਨਾ ਮਿਲਿਆ ਤਾਂ ਇਨ੍ਹਾਂ ਮੁਲਾਜ਼ਮਾਂ ਵਿਰੁੱਧ ਨਿਯਮਾਂ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਅਜਿਹੇ ਛਾਪੇ ਭਵਿੱਖ ਵਿਚ ਵੀ ਜਾਰੀ ਰਹਿਣਗੇ ਅਤੇ ਕੰਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੈਰਹਾਜ਼ਰੀ ਸਹਿਣ ਨਹੀਂ ਕੀਤੀ ਜਾਵੇਗੀ।



