ਚੰਡੀਗੜ੍ਹ, 2 ਦਸੰਬਰ (ਪੀ. ਟੀ.)- ਪੰਜਾਬ ਸਰਕਾਰ ਵਲੋ ਸਾਲ 2014-15 ਦੌਰਾਨ ਪਨਬਸ ਲਈ ਨਵੀਆਂ 305 ਸਧਾਰਨ ਬੱਸਾਂ ਦੀ ਖਰੀਦ ਕੀਤੀ ਜਾ ਰਹੀ ਹੈ ਜਿਸ ਨਾਲ ਰੋਡਵੇਜ ਦੇ ਕਾਫਲੇ ਵਿਚ 1912 ਬੱਸਾਂ ਦਾ ਇਕ ਕਾਰਵਾਂ ਨਜਰ ਆਵੇਗਾ ਜੋ ਕਿ ਪਹਿਲਾ 1607 ਦਾ ਸੀ। ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਨੇ ਦੱਸਿਆ ਕਿ 305 ਸਧਾਰਣ ਬੱਸਾਂ ਦੇ ਲਈ ਚੈਸੀਆਂ ਦੀ ਖਰੀਦ ਦਾ ਕੰਮ ਸੁਰੂ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ਵਿਚੋਂ 105 ਬੱਸਾਂ 210 ਤੇ 218 ਵੀਲਬੇਸ ਅਤੇ 200 ਬੱਸਾਂ 203 ਅਤੇ 205 ਵੀਲਬੇਸ ਹੋਣਗੀਆਂ।
ਮੰਤਰੀ ਨੇ ਦੱਸਿਆ ਕਿ ਪਨਬਸ ਬੱਸਾਂ ਦੀਆਂ ਬੱਸ ਬਾਡੀਆਂ ਲਗਾਉਣ ਲਈ ਪਨਬਸ ਵੱਲੋਂ ਪਿਛਲੇ ਸਮੇਂ ਵਿੱਚ ਬੱਸ ਬਾਡੀਆਂ ਪ੍ਰਾਈਵੇਟ ਬਾਡੀ ਬਿਲਡਰਾਂ ਤੋਂ ਲਗਵਾਉਣ ਲਈ ਬੱਸ ਬਾਡੀਆਂ ਦੇ ਟੈਂਡਰ ਕਾਲ ਕੀਤੇ ਜਾਂਦੇ ਸਨ। ਜਿਸ ਅਨੁਸਾਰ ਉਸੇ ਹੀ ਤਰਜ਼ ਤੇ ਹੁਣ ਵੀ ਪਨਬਸ ਦੀਆਂ 305 ਸਧਾਰਣ ਬੱਸਾਂ ਨੂੰ ਬੱਸ ਬਾਡੀਆਂ ਲਗਾਉਣ ਲਈ ਟੈਂਡਰ ਕਾਲ ਕੀਤੇ ਗਏ ਹਨ। ਪ੍ਰੰਤੂ ਪਨਬਸ ਦੀਆਂ ਬੱਸ ਬਾਡੀਆਂ ਦੀ ਕੁਆਲਿਟੀ ਵਧੀਆਂ ਬਣਾਉਣ ਲਈ ਅਤੇ ਜਨਤਾ ਨੂੰ ਅਰਾਮ ਦਾਇਕ ਸਫਰ ਸਹੂਲਤ ਪ੍ਰਦਾਨ ਕਰਨ ਲਈ ਹਰਿਆਣਾ ਟਰਾਂਸੋਪਰਟ ਤੋਂ ਬੱਸ ਬਾਡੀਆਂ ਲਗਵਾਉਣ ਦਾ ਫੈਸਲਾ ਲਿਆ ਗਿਆ ਹੈ।
ਜਿਸ ਅਨੁਸਾਰ ਦਫਤਰ ਦੇ ਵੱਲੋਂ ਗਠਿਤ ਕੀਤੀ ਗਈ ਟੈਕਨੀਕਲ ਅਧਿਕਾਰੀਆਂ ਦੀ ਕਮੇਟੀ ਵੱਲੋਂ ਗੁੜਗਾਉਂ ਵਿਖੇ ਹਰਿਆਣਾ ਰੋਡਵੇਜ਼ ਇੰਜੀਨੀਰਿੰਗ ਕਾਰਪੋਰੇਸ਼ਨ ਦੀ ਵਰਕਸ਼ਾਪ ਦੀ ਇੰਸਪੈਕਸ਼ਨ ਕੀਤੀ ਗਈ ਹੈ। ਜਿਸ ਅਨੁਸਾਰ ਕਮੇਟੀ ਵੱਲੋਂ ਰਿਪੋਰਟ ਦਿੱਤੀ ਗਈ ਹੈ ਕਿ ਇਹ ਬਾਡੀ ਫੈਬਰੀਕੇਸ਼ਨ ਸੈਲ 1987 ਤੋਂ ਚੱਲ ਰਿਹਾ ਹੈ।
ਮੰਤਰੀ ਨੇ ਦੱਸਿਆ ਕਿਹਾ ਕਿ ਹਰਿਆਣਾ ਟਰਾਂਸਪੋਰਟ ਪਾਸ 27 ਸਾਲ ਦਾ ਐਸ਼ਟੀਬੱਸਾਂ ਬਣਾਉਣ ਦਾ ਤਜ਼ਰਬਾ ਹੈ ਤੇ ਇਨ੍ਹਾਂ ਨੇ ਬੱਸ ਬਾਡੀਆਂ ਦੀਆਂ ਬਹੁਤ ਸਾਰੀਆਂ ਫਿਟਿੰਗਜ਼ ਐਸ਼ਟੀਦੀ ਲੋੜ ਦੇ ਹਿਸਾਬ ਨਾਲ ਵਿਕਸਤ ਕਰ ਲਈਆਂ ਹਨ ਤਾਂ ਜੋ ਮੁਰੰਮਤ ਦਾ ਕੰਮ ਘੱਟ ਤੋਂ ਘੱਟ ਕਰਨਾ ਪਵੇ।



