Skip to content
Independent perspectives. Global stories.
BREAKING

ਪਾਕਿ ਵ¤ਲੋਂ ਫਿਰ ਜੰਗਬੰਦੀ ਦੀ ਉਲੰਘਣਾ

Share this story

ਜੰਮੂ, 30 ਨਵੰਬਰ (ਪੀ. ਟੀ.)-ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ ’ਚ ਸਰਹ¤ਦ ’ਤੇ ਭਾਰਤ ਵਾਲੇ ਪਾਸੇ ਬੀ.ਐਸ.ਐਫ. ਵਲੋਂ ਕੀਤੇ ਜਾ ਰਹੇ ਨਿਰਮਾਣ ’ਤੇ ਇਤਰਾਜ਼ ਕਰਨ ਤੋਂ ਬਾਅਦ ਪਾਕਿਸਤਾਨੀ ਰੇਂਜਰਾਂ ਨੇ ਅ¤ਜ ਭਾਰਤੀ ਚੌਕੀਆਂ ’ਤੇ ਗੋਲਾਬਾਰੀ ਕੀਤੀ ਜਿਸ ਦਾ ਬੀ.ਐਸ.ਐਫ. ਵ¤ਲੋਂ ਵੀ ਢੁਕਵਾਂ ਜਵਾਬ ਦਿ¤ਤਾ ਗਿਆ। ਇਸ ਗੋਲਾਬਾਰੀ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਬੀ.ਐਸ.ਐਫ. ਦੇ ਇਕ ਸੀਨੀਅਰ ਅਧਿਕਾਰੀ ਨੇ ਦ¤ਸਿਆ ਕਿ ਪਾਕਿਸਤਾਨ ਰੇਂਜਰਾਂ ਨੇ ਭਾਰਤੀ ਚੌਕੀਆਂ ‘ਤੇ ਛੋਟੇ ਹਥਿਆਰਾਂ ਨਾਲ ਕਰੀਬ 25 ਰਾਊਂਡ ਗੋਲਾਬਾਰੀ ਕੀਤੀ। ਅਧਿਕਾਰੀ ਨੇ ਦ¤ਸਿਆ ਕਿ ਪਾਕਿਸਤਾਨ ਵ¤ਲੋਂ ਗੋਲਾਬਾਰੀ ਸਵੇਰੇ 11 ਵਜੇ ਸ਼ੁਰੂ ਹੋਈ ਜੋ ਕਿ 12.45 ਵਜੇ ਤ¤ਕ ਚ¤ਲਦੀ ਰਹੀ, ਜਿਸ ਦਾ ਭਾਰਤ ਵ¤ਲੋਂ ਵੀ ਢੁਕਵਾਂ ਜਵਾਬ ਦਿ¤ਤਾ ਗਿਆ ਹਾਲਾਂਕਿ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਦ¤ਸਿਆ ਕਿ ਪਾਕਿਸਤਾਨ ਵ¤ਲੋਂ ਸਰਹ¤ਦ ‘ਤੇ ਭਾਰਤ ਵਾਲੇ ਪਾਸੇ ਚ¤ਲ ਰਹੇ ਨਿਰਮਾਣ ਕੰਮ ’ਤੇ ਇਤਰਾਜ਼ ਕਰਨ ਤੋਂ ਬਾਅਦ ਗੋਲਾਬਾਰੀ ਕੀਤੀ ਗਈ।

WRITTEN BY