Skip to content
Independent perspectives. Global stories.
BREAKING

ਠੇਕੇਦਾਰਾਂ ਵੱਲੋਂ ਸ਼ਰਾਬ ਵੇਚਣ ’ਤੇ ਬਿੱਲ ਨਾ ਦੇਣ ਖਿਲਾਫ ਮੁਜ਼ਾਹਰਾ

Share this story

ਸੰਗਰੂਰ, 30 ਨਵੰਬਰ- ਪੁਰਾਣੇ ਬੱਸ ਅੱਡੇ ’ਤੇ ਸਥਿਤ ਇੱਕ ਸ਼ਰਾਬ ਦੇ ਠੇਕੇ ਅੱਗੇ ਜਾਗਦੇ ਪੰਜਾਬੀ ਆਰਗੇਨਾਈਜ਼ੇਸ਼ਨ ਵੱਲੋਂ ਮਹਿੰਗੀ ਸ਼ਰਾਬ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਸੰਸਥਾ ਦੇ ਕਨਵੀਨਰ ਪਰਸ਼ੋਤਮ ਸਿੰਘ ਫੱਗੂਵਾਲਾ ਦੀ  ਅਗਵਾਈ ਹੇਂਠ ਪਹਿਲਾਂ ਬਾਬਾ ਪੀਰ ਦੇ ਕੋਲ ਲੋਕ ਇੱਕਠੇ ਹੋਏ ਜਿੱਥੋਂ ਰੋਸ ਮਾਰਚ ਕਰਦੇ ਹੋਏ ਸ਼ਰਾਬ ਦੇ ਠੇਕੇ ਮੂਹਰੇ ਪਹੁੰਚੇ। ਜਥੇਦਾਰ ਫੱਗੂਵਾਲਾ ਨੇ ਆਖਿਆ ਕਿ ਪੰਜਾਬ ਸਰਕਾਰ ਨਸ਼ਾ ਵਿਰੋਧੀ ਮੁਹਿੰਮ ਦਾ ਸਿਰਫ ਵਿਖਾਵਾ ਕਰ ਰਹੀ ਹੈ ਕਿਉਂਕਿ ਸੂਬੇ ਵਿੱਚ ਸਰਕਾਰ ਦੀ ਸ਼ਹਿ ’ਤੇ ਸ਼ਰਾਬ ਦੇ ਗੈਰ-ਕਾਨੂੰਨੀ ਠੇਕੇ ਅਤੇ ਗੈਰ ਮਿਆਰੀ ਸ਼ਰਾਬ ਵੇਚੀ ਜਾ ਰਹੀ ਹੈ। ਸਰਕਾਰ ਹਾਈ ਕੋਰਟ ਦੇ ਹੁਕਮਾਂ ਦੀ ਵੀ ਉਲੰਘਣਾ ਕਰ ਰਹੀ ਹੈ ਜਿਸ ਦਾ ਸਬੂਤ ਸ਼ਹਿਰ ਵਿਚੋਂ ਲੰਘਦੇ ਨੇੈਸ਼ਨਲ ਹਾਈਵੇ ’ਤੇ ਸ਼ਰੇਆਮ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਸ਼ਰਾਬ ਦੇ ਠੇਕੇ ਹਨ। ਉਨ੍ਹਾਂ ਆਖਿਆ ਕਿ ਵਪਾਰੀਆਂ ਨੂੰ ਬਿੱਲ ਕੱਟ ਕੇ ਸੌਦਾ ਵੇਚਣ ਦੀ ਹਦਾਇਤਾਂ ਕਰਨ ਵਾਲੀ ਪੰਜਾਬ ਸਰਕਾਰ ਦੇ ਇਸ ਨਾਜ਼ਾਇਜ਼ ਕਾਰੋਬਾਰ ਦਾ ਕਰਨ ਵਾਲਿਆਂ ਦੀ ਪਿੱਠ ਥਾਪੜ ਕੇ ਆਖਿਆ ਕਿ ਬੜ੍ਹਾਵਾ ਦੇ ਰਹੀ ਹੈ। ਉਨ੍ਹਾਂ ਆਖਿਆ ਕਿ  ਆਰਟੀਆਈ ਐਕਟ ਰਾਹੀਂ ਇਸ ਸੰਬਧੀ  ਜਾਣਕਾਰੀ ਮਿਲੀ ਹੈ ਕਿ  ਸ਼ਰਾਬ ਦੀ ਬੋਤਲ ਤੇ ਲਿਖਿਆ ਰੇਟ ਕੋਈ ਮਾਇਨੇ ਨਹੀ ਰੱਖਦਾ, ਠੇਕੇਦਾਰ ਜਿਹੜੇ ਭਾਅ ਮਰਜ਼ੀ ਸ਼ਰਾਬ ਵੇਚੇ

ਅਤੇ ਨਾਲ ਹੀ ਇਹ ਵੀ ਖੁਲਾਸ਼ਾ ਹੋਇਆ ਕਿ ਸ਼ਰਾਬ ਦੇ ਬਿੱਲ ਦੀ ਕੋਈ ਜ਼ਰੂਰਤ ਨਹੀਂ । ਇਸ ਨਾਲ ਇਹ ਗੱਲ ਸਾਹਮਣੇ ਆਈ ਕਿ ਸ਼ਰਾਬ ਦੀ ਬੋਤਲ ’ਤੇ ਲਿਖੀ ਕੀਮਤ  ਤੋਂ ਵੱਧ ਭਾਅ ਵਸੂਲ ਕੇ ਟੈਕਸ ਚੋਰੀ ਕੀਤਾ ਜਾ ਰਿਹਾ ਹੈ। ਸਰਕਾਰ ਦੇ ਨੁਮਾਇੰਦੇ ਆਬਕਾਰੀ ਵਿਭਾਗ ਅਤੇ ਠੇਕੇਦਾਰ ਮਿਲ ਕੇ ਸਰਕਾਰ ਨੂੰ ਜਾਣ ਵਾਲੇ ਟੈਕਸਾਂ ਨੁੰ ਰਗੜਾ ਲਾ ਰਹੇ ਹਨ। ਜਥੇਦਾਰ ਫੱਗੂਵਾਲਾ ਨੇ ਆਖਿਆ ਕਿ ਹੁਣ ਲੋਕਾਂ ਦੀ ਹੋਰ ਲੁੱਟ ਖਸੁੱਟ ਸਹਿਣ ਨਹੀ ਕੀਤੀ ਜਾਵੇਗੀ ਜਲਦ ਹੀ ਇਸ ਮਾਮਲੇ ਨੂੰ ਵੱਡੀ ਪੱਧਰ ’ਤੇ ਲਿਜਾਇਆ ਜਾਵੇਗਾ। ਇਸ ਮੌਕੇ ਸਤਿਗੁਰੂ ਸਿੰਘ ਮਾਝੀ ਸੂਬਾ ਪ੍ਰਧਾਨ ਪੇਂਡੂ ਚੌਕੀਦਾਰ ਯੂਨੀਅਨ ,ਮੰਗਲ ਢਿੱਲੋਂ ਪ੍ਰਧਾਨ ਸ਼ਹੀਦ ਭਗਤ ਸਿੰਘ ਯੁੂਥ ਕਲੱਬ ,ਧੰਨਾ ਸਿੰਘ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਿੱਕਰ ਸਿੰਘ ਔਲਖ ਬਲਰਾਜ ਸਿੰਘ ਨੰਦਗੜ੍ਹ ਅਵਤਾਰ ਸਿੰਘ ਆਲੋਅਰਖ ਤੇ ਹੋਰ ਹਾਜ਼ਰ ਸਨ।

WRITTEN BY