Skip to content
Independent perspectives. Global stories.
BREAKING

ਸਾਰਕ ਮੁਲਕਾਂ ਵੱਲੋਂ ਦਹਿਸਤਗਰਦੀ ਵਿਰੁੱਧ ਤਾਂ ਭੜਾਸ ਜ਼ਰੂਰ ਕੱਢਿਆ ਗਿਆ, ਪਰ ‘‘ਸਰਕਾਰੀ ਦਹਿਸਤਗਰਦੀੂ ਬਾਰੇ ਕੁਝ ਨਾ ਕਹਿਣਾ ਮਨੁੱਖਤਾ ਵਿਰੋਧੀ : ਮਾਨ

Share this story

ਫ਼ਤਹਿਗੜ੍ਹ ਸਾਹਿਬ, 30 ਨਵੰਬਰ (ਪੀ. ਟੀ.)- ‘‘ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਖੇ ਸਾਰਕ ਮੁਲਕਾਂ ਭਾਰਤ, ਪਾਕਿਸਤਾਨ, ਅਫ਼ਗਾਨੀਸਤਾਨ, ਮਾਲਦੀਵ, ਭੁਟਾਨ, ਬੰਗਲਾਦੇਸ਼ ਅਤੇ ਨੇਪਾਲ ਆਦਿ ਮੁਲਕਾਂ ਦੀ ਹੋਈ ਇਕੱਤਰਤਾ ਵਿਚ ਏਸੀਆ ਖਿੱਤੇ ਅਤੇ ਸਮੁੱਚੇ ਸੰਸਾਰ ਵਿਚ ਵੱਧਦੀ ਜਾ ਰਹੀ ਦਹਿਸਤਗਰਦੀ ਉਤੇ ਤਾਂ ਗਹਿਰੀ ਚਿੰਤਾ ਪ੍ਰਗਟ ਕੀਤੀ ਗਈ, ਪਰ ਵੱਖ-ਵੱਖ ਮੁਲਕਾਂ ਵਿਚ ਵੱਧਣ ਵਾਲੀਆਂ ਦਹਿਸਤਗਰਦੀ ਕਾਰਵਾਈਆ ਦੇ ਅਸਲ ਕਾਰਨਾਂ ਨੂੰ ਨਜ਼ਰ ਅੰਦਾਜ ਕਰਕੇ ‘‘ਸਰਕਾਰੀ ਦਹਿਸਤਗਰਦੀੂ ਜੋ ਕਿ ਕਿਸੇ ਮੁਲਕ ਦੇ ਹੁਕਮਰਾਨਾਂ ਵੱਲੋ ਉਥੋ ਦੇ ਨਿਵਾਸੀਆਂ ਉਤੇ ਕੀਤੀ ਜਾਂਦੀ ਹੈ, ਉਸ ਬਾਰੇ ਕਿਸੇ ਵੀ ਮੁਲਕ ਵੱਲੋ ਕੋਈ ਗੱਲ ਨਾ ਕਰਨ ਦੇ ਅਮਲ ਮਨੁੱਖਤਾ ਵਿਰੋਧੀ ਅਤੇ ਸੰਜ਼ੀਦਗੀ ਦੀ ਘਾਟ ਨੂੰ ਦਰਸਾਉਣ ਵਾਲੇ ਹਨ ।ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਾਰਕ ਮੁਲਕਾਂ ਦੀ ਹੋਈ ਮੀਟਿੰਗ ਵਿਚ ਦਹਿਸਤਗਰਦੀ ਵਿਰੁੱਧ ਵਿਚਾਰ ਪ੍ਰਗਟਾਉਣ ਬਾਰੇ ਕਿਹਾ ਕਿ ਦਹਿਸਤਗਰਦੀ ਆਮ ਸੰਗਠਨਾਂ ਵੱਲੋ ਹੋਵੇ ਜਾਂ ਸਰਕਾਰ ਵੱਲੋ ਦੋਵੇ ਕਿਸਮ ਦੀ ਦਹਿਸਤਗਰਦੀ ਅਮਨ-ਚੈਨ, ਇਨਸਾਨੀਅਤ ਕਦਰਾ-ਕੀਮਤਾ ਅਤੇ ਮਨੁੱਖਤਾ ਦਾ ਘਾਣ ਕਰਨ ਵਾਲੀ ਹੁੰਦੀ ਹੈ । ਜਿਥੇ ਵੀ ਕੌਮਾਂਤਰੀ ਪੱਧਰ ਤੇ ਜਾਂ ਮੁਲਕੀ ਪੱਧਰ ਤੇ ‘‘ਦਹਿਸਤਗਰਦੀ

ੂ ਦੇ ਗੰਭੀਰ ਵਿਸ਼ੇ ਤੇ ਗੱਲਬਾਤ ਹੋਵੇ, ਉਥੇ ਦੋਵੇ ਕਿਸਮ ਦੀਆਂ ਦਹਿਸਤਗਰਦੀਆ ਦੀ ਗੱਲ ਉਤੇ ਵਿਚਾਰ ਹੋਣੀ ਚਾਹੀਦੀ ਹੈ । ਜੇਕਰ ਜਹਾਦੀ ਦਹਿਸਤਗਰਦੀ ਦੀ ਇਕੱਲੇ ਤੌਰ ਤੇ ਗੱਲ ਕੀਤੀ ਜਾਵੇ ਤਾਂ ਕੋਈ ਵੀ ਮੁਲਕ ਜਾਂ ਹੁਕਮਰਾਨ ਜਾਂ ਕੁਝ ਹੁਕਮਰਾਨਾਂ ਦਾ ਸੰਗ੍ਰਹਿ ਦਹਿਸਤਗਰਦੀ ਨੂੰ ਉਸ ਸਮੇਂ ਤੱਕ ਪੂਰਨ ਤੌਰ ਤੇ ਖ਼ਤਮ ਨਹੀਂ ਕਰ ਸਕਦੇ, ਜਦੋ ਤੱਕ ਹੁਕਮਰਾਨ ‘‘ਸਰਕਾਰੀ ਦਹਿਸਤਗਰਦੀੂ ਦੀ ਗੱਲ ਨੂੰ ਵੀ ਪ੍ਰਵਾਨ ਨਹੀਂ ਕਰਦੇ । ਕਿਉਂਕਿ ਕਿਸੇ ਵੀ ਮਾੜੇ ਐਕਸਨ ਉਤੇ ਰੀਐਕਸਨ ਹੋਣਾ ਕੁਦਰਤੀ ਹੁੰਦਾ ਹੈ । ਦਹਿਸਤਗਰਦੀ ਪਣਪਨ ਦੇ ਕਾਰਨਾਂ ਨੂੰ ਸਮਝਕੇ ਉਹਨਾਂ ਨੂੰ ਦੂਰ ਕਰਕੇ ਹੀ ਦਹਿਸਤਗਰਦੀ ਦਾ ਖਾਤਮਾ ਕੀਤਾ ਜਾ ਸਕਦਾ ਹੈ, ਜੋ ਕਿ ਹੋਣਾ ਵੀ ਚਾਹੀਦਾ ਹੈ । ਲੇਕਿਨ ਜੋਰ-ਜ਼ਬਰ ਜਾਂ ਗੋਲੀ ਅਤੇ ਸਿਆਸੀ ਤਾਕਤ ਦੇ ਜੋਰ ਉਤੇ ਨਿਰਦੋਸ਼ ਲੋਕਾਂ ਨੂੰ ਖ਼ਤਮ ਕਰਨ ਜਾਂ ਸਰਕਾਰੀ ਦਹਿਸਤਗਰਦੀ ਪੈਦਾ ਕਰਕੇ ਕਿਸੇ ਕੌਮ, ਫਿਰਕੇ, ਮੁਲਕ ਆਦਿ ਨੂੰ ਦਬਾਉਣ ਦੇ ਅਮਲਾਂ ਨਾਲ ਕਤਈ ਵੀ ਦਹਿਸਤਗਰਦੀ ਦੀ ਜੜ੍ਹ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ।

WRITTEN BY