ਫ਼ਿਲਮ ਸਨਅਤ ਨੇ ਪੁਲਿਸ ਦਾ ਅਕਸ ਖ਼ਰਾਬ ਕੀਤਾ
ਗੁਹਾਟੀ, 30 ਨਵੰਬਰ (ਪੀ. ਟੀ. ਲਾਇਵ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ¤ਜ ਸਮਾਰਟ ਪੁਲਿਸ ਦੀ ਧਾਰਨਾ ਉ¤ਪਰ ਜ਼ੋਰ ਦਿੰਦਿਆਂ ਕਿਹਾ ਹੈ ਕਿ ਫ਼ਿਲਮ ਸਨਅਤ ਨੇ ਪੁਲਿਸ ਦਾ ਅਕਸ ਖ਼ਰਾਬ ਕੀਤਾ ਹੈ। ਖ਼ੁਫ਼ੀਆ ਵਿਭਾਗ ਵ¤ਲੋਂ ਆਯੋਜਿਤ ਪੁਲਿਸ ਮੁਖੀਆਂ ਦੀ ਸਾਲਾਨਾ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ‘‘ਫ਼ਿਲਮ ਸਨਅਤ ਨੇ ਆਮ ਲੋਕਾਂ ਦੇ ਮੰਨਾਂ ਵਿਚ ਪੁਲਿਸ ਫੋਰਸ ਦਾ ਬਹੁਤ ਹੀ ਮਾੜਾ ਅਕਸ ਬਣਾ ਦਿ¤ਤਾ ਹੈ ਤੇ ਮੈਂ ਉਨ੍ਹਾਂ ਨੂੰ ਪੁ¤ਛਣਾ ਚਾਹੁੰਦਾ ਹਾਂ ਕਿ ਅਜਿਹਾ ਕਿਉਂ ਹੈ? ਪੁਲਿਸ ਵਿਚ ਕੁ¤ਝ ਘਾਟਾਂ ਹੋ ਸਕਦੀਆਂ ਹਨ ਪਰੰਤੂ ਕੀ ਕੇਵਲ ਉਨ੍ਹਾਂ ਨੂੰ ਹੀ ਉਛਾਲਿਆ ਜਾਣਾ ਚਾਹੀਦਾ ਹੈ? ਉਨ੍ਹਾਂ ਸਵਾਲੀਆ ਅੰਦਾਜ਼ ਵਿਚ ਕਿਹਾ ਕਿ ਇਹ ਸਾਡਾ ਫ਼ਰਜ਼ ਨਹੀਂ ਹੈ ਕਿ ਅਸੀਂ ਹਾਂ ਪ¤ਖੀ ਤੇ ਚੰਗੇ ਪ¤ਖ ਨੂੰ ਪੇਸ਼ ਕਰਕੇ ਇਨ੍ਹਾਂ ਘਾਟਾਂ ਨੂੰ ਦੂਰ ਕਰੀਏ।‘‘ ਮੋਦੀ ਨੇ ਕਿਹਾ ਕਿ ਫ਼ਿਲਮਾਂ ਦਾ ਆਮ ਆਦਮੀ ਉ¤ਪਰ ਬਹੁਤ ਅਸਰ ਪੈਂਦਾ ਹੈ ਤੇ ਫ਼ਿਲਮ ਸਨਅਤ ਦੇ ਸਹਿਯੋਗ ਬਿਨਾਂ ਸਫਲਤਾ ਸੰਭਵ ਨਹੀਂ ਹੈ। ਮੋਦੀ ਨੇ ਮੀਡੀਆ ਉ¤ਪਰ ਵੀ ਦੋ
ਸ਼ ਲਾਇਆ ਕਿ ਉਹ ਆਮ ਕਰਕੇ ਨਾਂਹ ਪ¤ਖੀ ਖ਼ਬਰਾਂ ਨੂੰ ਵਧੇਰੇ ਅਹਿਮੀਅਤ ਦਿੰਦਾ ਹੈ। ਹਜ਼ਾਰਾਂ ਚੰਗੀਆਂ ਖ਼ਬਰਾਂ ਨੂੰ ਮੀਡੀਆ ਵਿਚ ਥਾਂ ਨਹੀਂ ਮਿਲਦੀ। ਉਨ੍ਹਾਂ ਨੇ ਪੁਲਿਸ ਦੁਆਰਾ ਕੀਤੇ ਚੰਗੇ ਕੰਮਾਂ ਨੂੰ ਦਰਸਾਉਣ ਲਈ ਗੁਜਰਾਤ ਵਾਂਗ ਹਰੇਕ ਪੁਲਿਸ ਸਟੇਸ਼ਨ ਦੀ ਵੈ¤ਬਸਾਈਟ ਬਣਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਹਰੇਕ ਪੁਲਿਸ ਥਾਣੇ ਨੂੰ ਹਰ ਹਫ਼ਤੇ ਇ¤ਕ ਹਾਂ ਪ¤ਖੀ ਰਿਪੋਰਟ ਆਨ ਲਾਈਨ ਪਾਉਣੀ ਚਾਹੀਦੀ ਹੈ ਤਾਂ ਜੋ ਲੋਕ ਉਨ੍ਹਾਂ ਵ¤ਲੋਂ ਕੀਤੇ ਚੰਗੇ ਕੰਮਾਂ ਬਾਰੇ ਵੀ ਜਾਣਕਾਰੀ ਲੈ ਸਕਣ। ਪੁਲਿਸ ਭਲਾਈ ਦੀ ਮਹ¤ਤਤਾ ‘ਤੇ ਜ਼ੋਰ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਸ ਲਈ ਜੇਕਰ ਅਸੀਂ ਇਹ ਯਕੀਨੀ ਨਹੀਂ ਬਣਾਉਂਦੇ ਕਿ ਉਨ੍ਹਾਂ ਦੇ ਪਰਿਵਾਰਾਂ ਵਿਚ ਸੁਖ ਸ਼ਾਂਤੀ ਹੈ । ਉਨ੍ਹਾਂ ਕਿਹਾ ਕਿ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਵਿਸ਼ੇਸ਼ ਤੌਰ ‘ਤੇ ਹੇਠਲੇ ਪ¤ਧਰ ਦੇ ਪੁਲਿਸ ਮੁਲਾਜ਼ਮਾਂ ਵਾਸਤੇ ਸਿਹਤ, ਸਿ¤ਖਿਆ ਤੇ ਰਿਹਾਇਸ਼ ਦੇ ਖੇਤਰ ਵਿਚ ਭਲਾਈ ਸਕੀਮਾਂ ਨੂੰ ਯਕੀਨੀ ਬਣਾਉਣ ਵਾਸਤੇ ਪ੍ਰਣਾਲੀ ਬ¤ਧ ਪ੍ਰੋਗਰਾਮ ਬਣਾਉਣ।
ਪ੍ਰਧਾਨ ਮੰਤਰੀ ਪੂਰਬੀ ਰਾਜਾਂ ਦੇ ਦੌਰੇ ਦੇ ਦੂਜੇ ਦਿਨ ਅ¤ਜ ਸਵੇਰੇ ਕਰੀਬ 9 . 08 ਵਜੇ ਗੁਹਾਟੀ ’ਚ ਰਾਜਾਂ ਦੇ ਪੁਲਿਸ ਮੁਖੀਆਂ ਦੇ ਸੰਮੇਲਨ ‘ਚ ਪੁ¤ਜੇ ਅਤੇ ਦੇਸ਼ ਦੇ ਬਹਾਦਰ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ । ਇਸ ਮੌਕੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਰਾਜ ਮੰਤਰੀ ਕਿਰਨ ਰਿਜੀਜੂ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਹਿਯੋਗ ਦਿ¤ਤਾ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ‘ਚ ਸਬ ਤੋਂ ਪਹਿਲਾਂ ਸਨਮਾਨਿਤ ਅਧਿਕਾਰੀਆਂ ਨੂੰ ਵਧਾਈ ਦਿ¤ਤੀ । ਪ੍ਰਧਾਨ ਮੰਤਰੀ ਮੋਦੀ ਨੇ ਸਮਾਰਟ ਪੁਲਿਸ ਦੀ ਜ਼ਰੂਰਤ ਦ¤ਸੀ ਉਨ੍ਹਾਂ ਕਿਹਾ , ਟਾਸਕ ਫੋਰਸ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ । ਹਰ ਰਾਜ ‘ਚ ਸ਼ਹੀਦਾਂ ਦੀ ਕਿਤਾਬ ਹੋਵੇ । ਸ਼ਹੀਦਾਂ ਦੀ ਕੁਰਬਾਨੀ ਬੇਕਾਰ ਨਹੀਂ ਜਾਣੀ ਚਾਹੀਦੀ ਹੈ । ਆਜ਼ਾਦੀ ਦੇ ਬਾਅਦ ਦੇਸ਼ ‘ਚ 33 ਹਜ਼ਾਰ ਜਵਾਨ ਸ਼ਹੀਦ ਹੋ ਚੁ¤ਕੇ ਹਨ । ਖ਼ੁਫ਼ੀਆ ਤੰਤਰ ਮਜ਼ਬੂਤ ਹੋਵੇ ਤਾਂ ਸ਼ਸਤਰ ਦੀ ਜ਼ਰੂਰਤ ਨਹੀਂ ਪੈਂਦੀ ਹੈ । ਇਸ ਮੌਕੇ ਸੀਬੀਆਈ ਪ੍ਰਮੁ¤ਖ ਰਣਜੀਤ ਸਿਨਹਾ ਸਮੇਤ ਸਾਰੇ ਰਾਜਾਂ ਦੇ ਪੁਲਿਸ ਮਹਾ ਨਿਰਦੇਸ਼ਕ , ਖ਼ੁਫ਼ੀਆ ਏਜੈਂਸੀਆਂ ਦੇ ਮੁਖੀ ਅਤੇ ਸਾਰੇ ਆਲਾ ਅਧਿਕਾਰੀ ਇਸ ਸੰਮੇਲਨ ‘ਚ ਹਿ¤ਸਾ ਲੈ ਰਹੇ ਹਨ । ਪ੍ਰਧਾਨ ਮੰਤਰੀ ਮੋਦੀ ਦੇ ਨਾਲ ਸਾਰੇ ਪੂਰਬੀ ਰਾਜਾਂ ਦੇ ਮੁ¤ਖ ਮੰਤਰੀ , ਕੈਬਿਨਟ ਸਕ¤ਤਰ ਰੰਗ ਮੰਚ ਉ¤ਤੇ ਮੌਜੂਦ ਹਨ । ਦੁਪਹਿਰ ਗੁਹਾਟੀ ਦੇ ਇੰਦਰਾ ਗਾਂਧੀ ਸਟੇਡੀਅਮ ‘ਚ ਭਾਜਪਾ ਕਰਮਚਾਰੀਆਂ ਨੂੰ ਸੰਬੋਧਿਤ ਕਰਨ ਤੋਂ ੇ ਬਾਅਦ ਪੂਰਬੀ ਰਾਜਾਂ ਦੇ ਮੁ¤ਖ ਮੰਤਰੀਆਂ ਦੇ ਨਾਲ ਬੈਠਕ ਕਰਨਗੇ । ਦੇਰ ਸ਼ਾਮ ਪ੍ਰਧਾਨ ਮੰਤਰੀ ਨਾਗਾਲੈਂਡ ਲਈ ਰਵਾਨਾ ਹੋ ਜਾਣਗੇ । ਉਸ ਦੇ ਬਾਦ ਮੋਦੀ ਤ੍ਰਿਪੁਰਾ ਜਾਣਗੇ ਜਿ¤ਥੇ ਉਹ 726 ਮੈਗਾਵਾਟ ਦੇ ਪਾਵਰ ਪ੍ਰੋਜੈਕਟ ਨੂੰ ਦੇਸ਼ ਨੂੰ ਸਮਰਪਿਤ ਕਰਨਗੇ।



