Skip to content
Independent perspectives. Global stories.
BREAKING

ਪੇਂਡੂ ਖੇਡਾਂ ਲਈ ਇਕ ਚਾਨਣ ਮੁਨਾਰਾ

Share this story

ਸ੍ਰ. ਚਾਨਣ ਸਿੰਘ ਚੰਦੀ ਅਤੇ ਮਾਤਾ ਕਿਸ਼ਨ ਕੌਰ ਚੰਦੀ ਯਾਦਗਾਰੀ ਖੇਡ ਮੇਲਾ

ਝ ਰੁਪਿੰਦਰ ਕੌਰ ਬਰਾੜ
ਸੀ.ਈ.ਓ.
Page-1-copy_06 ਜ਼ਿਲ੍ਹਾ ਜਲੰਧਰ ਦੀ ਸਬ-ਡਵੀਜ਼ਨ ਸ਼ਾਹਕੋਟ ਦੇ ਪਿੰਡ ਕਾਸੂਪੁਰ ਵਿਖੇ ਉਸਾਰੇ ਸ੍ਰ. ਚਾਨਣ ਸਿੰਘ ਚੰਦੀ ਅਤੇ ਮਾਤਾ ਕਿਸ਼ਨ ਕੌਰ ਚੰਦੀ ਯਾਦਗਾਰੀ ਸਟੇਡੀਅਮ ਵਿਖੇ ਪਿਛਲੇ ਦੋ ਦਹਾਕੇ ਤੋਂ ਕਰਵਾਏ ਜਾ ਰਹੇ ਪੇਂਡੂ ਖੇਡ ਮੇਲੇ ਨੇ ਖੇਡਾਂ ਦੇ ਖੇਤਰ ਵਿੱਚ ਇਕ ਵੱਖਰੀ ਪਹਿਚਾਣ ਬਣਾ ਲਈ ਹੈ। ਇਲਾਕੇ ਦੇ ਸਰਕਰਦਾ ਕਿਸਾਨ ਸ. ਹਰਬੰਸ ਸਿੰਘ ਚੰਦੀ ਦੇ ਪਰਿਵਾਰ ਦੀ ਤਰਫੋਂ ਨਿਸ਼ਕਾਮ ਭਾਵਨਾ ਨਾਲ ਸ਼ੁਰੂ ਕੀਤਾ ਗਿਆ ਇਹ ਖੇਡ ਮੇਲਾ ਨੌਜਵਾਨ ਪੀੜ੍ਹੀ ਨੂੰ ਉਸਾਰੂ ਰੁਚੀਆਂ ਨਾਲ ਜੋੜਨ ਵਿੱਚ ਬੇਹੱਦ ਸਹਾਈ ਹੋ ਰਿਹਾ ਹੈ। ਇਸ ਖੇਡ ਮੇਲੇ ਨੂੰ ਬਹੁਤ ਹੀ ਯੋਜਨਾਬੱਧ ਢੰਗ ਨਾਲ ਆਯੋਜਿਤ ਕੀਤਾ ਜਾਂਦਾ ਹੈ। ਇਸ ਵਿੱਚ ਖੇਡ ਭਾਵਨਾ ਨੂੰ ਸਭ ਤੋਂ ਵੱਧ ਅਹਿਮੀਅਤ ਦਿੱਤੀ ਜਾਂਦੀ ਹੈ। ਹਰ ਸਾਲ ਉਘੇ ਖਿਡਾਰੀ ਅਤੇ ਅਹਿਮ ਸ਼ਖਸੀਅਤਾਂ ਇਸ ਪਿੰਡ ਦੀ ਮਿੱਟੀ ਨੂੰ ਸਿਜਦਾ ਕਰਦੇ ਹਨ। ਪੰਜਾਬ ਦੀਆਂ ਰਵਾਇਤੀ ਖੇਡਾਂ ਹੋਣ ਜਾਂ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਅਤੇ ਇੱਕ ਹੋਰ ਮਨਪਸੰਦ ਖੇਡ ਵਾਲੀਬਾਲ ਹੋਵੇ, ਇਨ੍ਹਾਂ ਸਭ ਦਾ ਇੱਥੇ ਪ੍ਰਦਰਸ਼ਨ ਇੱਕ ਜਸ਼ਨ ਵਾਂਗ ਹੁੰਦਾ ਹੈ। ਖੇਡ ਖੇਤਰ ਤੋਂ ਇਲਾਵਾ ਸਿਆਸੀ, ਸਮਾਜੀ, ਸ਼ਾਇਰੀ ਧਾਰਮਿਕ ਵਿੱਦਿਅਕ ਅਤੇ ਸੱਭਿਆਚਾਰ ਦੇ ਖੇਤਰ ਨਾਲ ਸਬੰਧ ਰਖਦੀਆਂ ਅਨੇਕਾਂ ਮਾਣਮੱਤੀਆਂ ਸਖਸ਼ੀਅਤਾਂ ਖੇਡ ਮੇਲੇ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰਦੀਆਂ ਹਨ।

ਇਸ ਵਾਰ ਸ੍ਰ. ਚਾਨਣ ਸਿੰਘ ਚੰਦੀ ਅਤੇ ਮਾਤਾ ਕਿਸ਼ਨ ਕੌਰ ਚੰਦੀ ਜੀ ਦੀ ਯਾਦ ਵਿੱਚ ਕਰਵਾਇਆ ਜਾਣ ਵਾਲਾ ਇਹ ਖੇਡ ਮੇਲਾ 20ਵੇਂ ਵਰ੍ਹੇ ਵਿੱਚ ਦਾਖਲ ਹੋ ਗਿਆ ਹੈ। 28, 29 ਅਤੇ 30 ਨਵੰਬਰ 2014 ਨੂੰ ਹੋ ਰਿਹਾ ਇਹ ਖੇਡ ਮੇਲਾ ਇਸ ਵਾਰ ਸਵ. ਸ੍ਰ. ਪ੍ਰਦੂਮਣ ਸਿੰਘ ਚੰਦੀ ਨੂੰ ਸਮਰਪਿਤ  ਕੀਤਾ ਗਿਆ ਹੈ। ਉਹ ਕਲੱਬ ਦੇ ਸੀਨੀਅਰ ਵਾਈਸ ਪ੍ਰਧਾਨ ਸਨ ਜੋ ਕੁਝ ਸਮਾਂ ਪਹਿਲਾਂ ਆਪਣੇ ਕੈਨੇਡਾ ਪ੍ਰਵਾਸ ਦੌਰਾਨ ਸਦੀਵੀ ਵਿਛੋੜਾ ਦੇ ਗਏ ਸਨ।  ਖੇਡ ਜਗਤ ਵਿੱਚ ਮਾਣ ਮੱਤਾ ਸਥਾਨ ਰੱਖਣ ਵਾਲੇ ਇਸ ਖੇਡ ਮੇਲੇ ਦੀ ਸ਼ੁਰੂਆਤ ਕਰਨ ਦਾ ਖਿਆਲ ਆਪਣੇ ਆਪ ਵਿੱਚ ਬੜਾ ਖੂਬਸੂਰਤ ਹੈ। ਖੇਡਾਂ ਨਾਲ ਦਿਲੀਂ ਮੋਹ ਰੱਖਣ ਵਾਲੇ ਉ¤ਘੇ ਸਮਾਜ ਸੇਵਕ ਸ੍ਰ. ਹਰਬੰਸ ਸਿੰਘ ਚੰਦੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਇਹ ਪੇਂਡੂ ਖੇਡ ਮੇਲਾ ਆਪਣੇ ਸਤਿਕਾਰਯੋਗ ਪਿਤਾ ਸ੍ਰ. ਚਾਨਣ ਸਿੰਘ ਚੰਦੀ ਅਤੇ ਮਾਤਾ ਕਿਸ਼ਨ ਕੌਰ ਚੰਦੀ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਸਦੀਵੀਂ ਰੱਖਣ ਲਈ ਸ਼ੁਰੂ ਕੀਤਾ ਸੀ। ਇਸ ਤਰ੍ਹਾਂ ਇਸ ਖੇਡ ਮੇਲੇ ਦੀ ਹੋਂਦ ਮਨ ਮਸਤਕ ਵਿੱਚ ਪਵਿੱਤਰ ਰਿਸ਼ਤਿਆਂ ਦੀ ਮਹਿਕ ਦਾ ਅਹਿਸਾਸ ਵੀ ਕਰਵਾਉਂਦੀ ਹੈ।
ਸ੍ਰ. ਚਾਨਣ ਸਿੰਘ ਚੰਦੀ ਅਤੇ ਮਾਤਾ ਕਿਸ਼ਨ ਕੌਰ ਚੰਦੀ ਯਾਦਗਾਰੀ ਸਟੇਡੀਅਮ ਕਾਸੂਪੁਰ ਦੀ ਜ਼ਰਖੇਜ਼ ਮਿੱਟੀ ਨੇ ਖਿਡਾਰੀਆਂ ਨੂੰ ਆਪਣੇ ਖੇਤਰ ਵਿੱਚ ਉ¤ਚੀਆਂ ਉਡਾਰੀਆਂ ਭਰਨੀਆਂ ਸਿਖਾਈਆਂ ਹਨ। ਕਾਸੂਪੁਰ ਦੇ ਖੇਡ ਮੈਦਾਨ ਵਿੱਚੋਂ ਪਰਵਾਜ਼ ਭਰਨੀ ਸਿੱਖ ਕੇ ਕਈ ਖਿਡਾਰੀਆਂ ਨੇ ਪੰਜਾਬ ਹੀ ਨਹੀਂ ਬਲਕਿ ਭਾਰਤ ਦਾ ਨਾਂਅ ਉ¤ਚਾ ਕੀਤਾ ਹੈ।  ਦੋ ਦਹਾਕਿਆਂ ਦਾ ਮਾਣ ਮੱਤਾ ਸਫਰ ਤਹਿ ਕਰਕੇ ਅਜੋਕੇ ਦੌਰ ਦਾ ਹਾਣੀ ਬਣੇ ਇਸ ਖੇਡ ਮੇਲੇ ’ਤੇ ਪਿਛਲਝਾਤ ਪਾਉਂਦਿਆਂ ਦਿਲ ਦੀ ਦਹਿਲੀਜ਼ ’ਤੇ ਇੱਕ ਵਿਸ਼ੇਸ਼ ਕਿਸਮ ਦਾ ਉਤਸ਼ਾਹ ਦਸਤਕ ਦਿੰਦਾ ਹੈ। ਖੇਡ ਖੇਤਰ ਤੋਂ ਇਲਾਵਾ ਹੋਰ ਵੱਖ ਵੱਖ ਖੇਤਰਾਂ ਨਾਲ ਸਬੰਧਤ ਉ¤ਚ ਦੁਮਾਲੜੀਆਂ ਸਖਸ਼ੀਅਤਾਂ ਵੱਖੋ-ਵੱਖ ਸਮੇਂ ਇਸ ਖੇਡ ਮੇਲੇ ਦਾ ਮਾਣ ਬਣਦੀਆਂ ਰਹੀਆਂ ਹਨ। ਇੱਕ ਵਾਰ ਵੇਲੇ ਦੇ ਗਵਰਨਰ ਸ੍ਰੀ ਬੀ. ਕੇ. ਐ¤ਨ. ਛਿੱਬਰ ਇਸ ਖੇਡ ਮੇਲੇ ਦੇ ਮੁੱਖ ਮਹਿਮਾਨ ਬਣ ਚੁੱਕੇ ਹਨ। ਇੱਥੇ ਹੀ ਬੱਸ ਨਹੀਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਸ਼੍ਰੀ ਰਾਜੀਵ ਗਾਂਧੀ ਦੇ ਸਿਆਸੀ ਸਕੱਤਰ ਮੈਡਮ ਰਸ਼ਮੀ ਚੌਧਰੀ ਵੀ ਇਸ ਖੇਡ ਮੇਲੇ ਦੀ ਸ਼ਾਨ ਬਣੇ ਸਨ। ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਗਵਰਨਰ ਪੁਡੀਚਿਰੀ ਸ੍ਰ. ਇਕਬਾਲ ਸਿੰਘ ਦਾ ਇਸ ਖੇਡ ਮੇਲੇ ਦੀਆਂ ਬੁਲੰਦੀਆਂ ਛੂਹਣ ਦੀ ਪ੍ਰਕਿਰਿਆ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ਹੈ।  ਇਸ ਖੇਡ ਮੇਲੇ ਦੇ ਪਰਿਵਾਰ ਦੇ ਅੰਗ ਸੰਗ ਰਹੀਆਂ ਨਾਮਵਰ ਹਸਤੀਆਂ ਦੀ ਲੰਮੀ ਕਤਾਰ ਹੈ। ‘‘ਘਰ ਸੇ ਨਿਕਲੇ ਥੇ ਅਕੇਲੇ ਮੰਜ਼ਲ ਕੀ ਤਰਫ, ਲੋਕ ਮਿਲਤੇ ਗਏ ਕਾਫਲਾ ਬਨਤਾ ਗਿਆ…’’ ਦੀ ਭਾਵਨਾ ਮੁਤਾਬਿਕ ਇਸ ਕਾਫਲੇ ਦੇ ਸੰਗੀਆਂ ਦੀ ਸੂਚੀ ਵਿੱਚ ਸ਼੍ਰੀ ਲਾਲ ਸਿੰਘ, ਚੌਧਰੀ ਜਗਜੀਤ ਸਿੰਘ, ਅਮਰਜੀਤ ਸਿੰਘ ਸਮਰਾ (ਸਾਰੇ ਸਾਬਕਾ ਮੰਤਰੀ) ਡਾ ਜਗਿੰਦਰ ਦਿਆਲ (ਆਗੂ ਸੀ.ਪੀ.ਆਈ.), ਜਥੇਦਾਰ ਅਜੀਤ ਸਿੰਘ ਕੋਹਾੜ ‘ਟਰਾਂਸਪੋਰਟ ਮੰਤਰੀ ਪੰਜਾਬ’ ਆਦਿ ਸ਼ਾਮਲ ਹਨ। ਪੁਲਿਸ ਵਿਭਾਗ ਵਿੱਚ ਕਾਫੀ ਉ¤ਚ ਅਧਿਕਾਰੀ ਵੀ ਇਸ ਖੇਡ ਮੇਲੇ ਨਾਲ ਜੁੜੇ ਹੋਏ ਹਨ। ਇਨ੍ਹਾਂ ਵਿੱਚ ਸ਼੍ਰੀ ਚੰਦਰ ਸ਼ੇਖਰ ਸਾਬਕਾ ਡੀ.ਜੀ.ਪੀ., ਸ੍ਰੀ ਸ਼ਸ਼ੀ ਕਾਂਤ ਆਈ.ਪੀ.ਐ¤ਸ., ਸ੍ਰੀ ਬੀ.ਕੇ. ਉ¤ਪਲ ਆਈ.ਪੀ.ਐ¤ਸ, ਸ. ਪਰਮਜੀਤ ਸਿੰਘ ਗਿੱਲ ਆਈ.ਜੀ. ਪਟਿਆਲਾ ਰੇਂਜ, ਸ. ਸੁਰਿੰਦਰ ਸਿੰਘ ਉਲੰਪਿਅਨ, ਪਹਿਲਵਾਨ ਪਦਮਸ਼੍ਰੀ ਕਰਤਾਰ ਸਿੰਘ, ਪਦਮਸ਼੍ਰੀ ਪ੍ਰਗਟ ਸਿੰਘ ਅਤੇ ਆਪਣੇ ਸਮੇਂ ਦੇ ਕਬੱਡੀ ਦੇ ਸ਼ਾਹਸਵਾਰ ਸ. ਭੁਪਿੰਦਰ ਸਿੰਘ ਸੇਵਾਮੁਕਤ ਡੀ.ਐ¤ਸ.ਪੀ. ਦਾ ਨਾਂ ਪ੍ਰਮੁੱਖ ਹੈ।  ਸ਼ਾਇਰੀ ਤੇ ਪੱਤਰਕਾਰੀ ਖੇਤਰ ਨਾਲ ਜੁੜੀਆਂ ਕਈ ਅਹਿਮ ਹਸਤੀਆਂ ਵੀ ਇਸ ਖੇਡ ਮੇਲੇ ਨੂੰ ਚਾਰ ਚੰਨ ਲਾਉਂਦੀਆਂ ਰਹੀਆਂ ਹਨ। ਜਿਨ੍ਹਾਂ ਵਿੱਚ ਕਾਮਰੇਡ ਜਗਜੀਤ ਸਿੰਘ ਆਨੰਦ,ਸ੍ਰੀਮਤੀ ਉਰਮਿਲਾ ਆਨੰਦ, ਸ੍ਰੀ ਸਤਨਾਮ ਸਿੰਘ ਮਾਣਕ, ਸ੍ਰੀ ਮੇਜਰ ਸਿੰਘ ਅਤੇ ਸ. ਰਣਜੋਧ ਸਿੰਘ ਥਿੰਦ ਆਦਿ ਸ਼ਾਮਲ ਹਨ। ਉ¤ਘੇ ਸ਼ਾਇਰ ਸਰਦਾਰ ਅੰਜ਼ੁਮ ਇਸ ਖੇਡ ਮੇਲੇ ਵਿੱਚ ਨਿਵੇਕਲੀ ਸ਼ਾਇਰੀ ਦਾ ਰੰਗ ਭਰਦੇ ਰਹੇ ਹਨ। ਵਿੱਦਿਅਕ ਖੇਤਰ ਦੀ ਜਾਣੀ ਪਹਿਚਾਣੀ ਸਖਸ਼ੀਅਤ ਸਰਦਾਰਨੀ ਗੁਰਮੀਤ ਕੌਰ ਅਟਵਾਲ ਤਾਂ ਕਾਸੂਪੁਰ ਵਾਲੀ ਖੇਡ ਕਲੱਬ ਦੇ ਚੇਅਰਪਰਸਨ ਰਹੇ ਹਨ। ਇਸੇ ਤਰ੍ਹਾਂ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਨਾਲ ਸਬੰਧਤ ਸਤਿਕਾਰਤ ਸਖਸ਼ੀਅਤਾਂ ਜਿਨ੍ਹਾਂ ਵਿੱਚ ਸ਼੍ਰੀ ਅਸ਼ੋਕ ਜੇਲਖਾਨੀ, ਜਨਾਬ ਸ਼ਹਿਰਯਾਰ ਖਾਨ ਅਤੇ ਡਾ. ਓਮ ਗੋਰੀ ਦੱਤ ਸ਼ਰਮਾ ਸ਼ਾਮਲ ਹਨ ਵੀ ਖੇਡ ਮੇਲੇ ਨੂੰ ਮਾਣ ਦਿੰਦੇ ਰਹੇ ਹਨ। ਐ¤ਸ.ਜੀ.ਪੀ.ਸੀ. ਦੇ ਸੀਨੀਅਰ ਮੈਂਬਰ ਜਥੇਦਾਰ ਸ਼ਿੰਗਾਰਾ ਸਿੰਘ ਲੋਹੀਆਂ ਇਸ ਕਲੱਬ ਦੇ ਚੇਅਰਮੈਨ ਹਨ। ਪੰਜਾਬ ਦੇ ਪਿੰਡਾਂ ਵਿੱਚੋਂ ਖਿਡਾਰੀਆਂ ਦੀ ਪਨੀਰੀ ਪੈਦਾ ਕਰਨ ਨੂੰ ਪਹਿਲ ਦੇਣ ਵਾਲੀ ਸ੍ਰ. ਚਾਨਣ ਸਿੰਘ ਚੰਦੀ ਤੇ ਮਾਤਾ ਕਿਸ਼ਨ ਕੌਰ ਚੰਦੀ ਯਾਦਗਾਰੀ ਸਪੋਰਟਸ ਕਲੱਬ ਪਿੰਡ ਕਾਸੂਪੁਰ ਵਿੱਚ ਵਾਲੀਬਾਲ ਅਤੇ ਟੱਗ ਆਫ ਵਾਰ ਦੀ ਕੌਮੀ ਚੈਂਪੀਅਨਸ਼ਿਪ ਕਰਵਾਉਣ ਦਾ ਨਾਮਣਾ ਵੀ ਖੱਟ ਚੁੱਕੀ ਹੈ। ਵਾਲੀਬਾਲ ਦੀ ਖੇਡ ਵਿੱਚ ਭਾਰਤੀ ਸੈਨਾ ਅਤੇ ਬੀ.ਐ¤ਸ.ਐ¤ਫ. ਦੀਆਂ ਉ¤ਚ ਪੱਧਰ ਦੀਆਂ ਟੀਮਾਂ ਇਸ ਖੇਡ ਮੇਲੇ ਵਿੱਚ ਆਪਣੀ ਕਲਾਤਮਕ ਖੇਡ ਦਾ ਪ੍ਰਦਰਸ਼ਨ ਕਰਦੀਆਂ ਰਹੀਆਂ ਹਨ।
ਇਹ ਕਲੱਬ ਮਨੁੱਖਤਾ ਦੀ ਸੇਵਾ ਲਈ ਸਾਰੀ ਜਿੰਦਗੀ ਸਰਗਰਮ ਰਹੇ ਮਦਰ ਟੈਰੇਸਾ ਅਤੇ ਭਗਤ ਪੂਰਨ ਸਿੰਘ ਨੂੰ ਵੀ ਹਰ ਸਾਲ ਸ਼ਰਧਾ ਨਾਲ ਯਾਦ ਕਰਦੀ ਹੈ। ਉਨ੍ਹਾਂ ਮਹਾਨ ਸਖਸ਼ੀਅਤਾਂ ਦੇ ਨਾਂ ’ਤੇ ਨਾਮਵਰ ਖਿਡਾਰੀਆਂ ਨੂੰ ਟਰਾਫੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਇਸ ਦੇ ਨਾਲ ਹੀ ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਦੇ ਨਾਂ ’ਤੇ ਟਰਾਫੀਆਂ ਦੇ ਕੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ ਹੈ। ਇਸ ਕਲੱਬ ਦੀਆਂ ਪ੍ਰਾਪਤੀਆਂ ਅਤੇ ਇਸ ਨਾਲ ਜੁੜੀਆਂ ਸਖਸ਼ੀਅਤਾਂ ਦੀ ਸੂਚੀ ਬੜੀ ਲੰਮੀ ਹੈ। ਅਖਬਾਰ ਵਿੱਚ ਥਾਂ ਦੀ ਸੀਮਾ ਨੂੰ ਮੱਦੇਨਜ਼ਰ ਰੱਖਦਿਆਂ ਅੰਤ ਵਿੱਚ ਇਹ ਉਮੀਦ ਕਰਦੇ ਹਾਂ ਕਿ ਸ੍ਰ. ਹਰਬੰਸ ਸਿੰਘ ਚੰਦੀ (ਪ੍ਰਧਾਨ), ਸੁਰਿੰਦਰ ਸਿੰਘ ਵਿਰਦੀ (ਜਨਰਲ ਸਕੱਤਰ), ਕੰਵਰਜੀਤ ਸਿੰਘ ਲਵਲੀ ਚੰਦੀ (ਜਥੇਬੰਦਕ ਸਕੱਤਰ) ਅਤੇ ਕਲੱਬ ਦੀ ਬਾਕੀ ਟੀਮ ਦੀ ਅਗਵਾਈ ਵਿੱਚ ਇਹ  ਖੇਡ ਮੇਲਾ ਖੇਡਾਂ ਦੇ ਖੇਤਰ ਵਿੱਚ ਹੋਰ  ਬੁਲੰਦੀਆਂ ਨੂੰ ਪ੍ਰਾਪਤ ਕਰੇਗਾ।

WRITTEN BY