ਪਰਸ਼ੋਤਮ ਲਾਲ ਸਰੋਏ
ਸੰਪਰਕ : 92175-44348
ਦਰਸ਼ਨ ਜਦੋਂ ਪੈਦਾ ਹੋਇਆ ਸੀ, ਬੜਾ ਹੀ ਪਿਆਰਾ ਲਗਦਾ ਸੀ। ਮਾਂ-ਬਾਪ ਦਾ ਬੜਾ ਹੀ ਲਾਡਲਾ ਤੇ ਪਿਆਰਾ ਪੁ¤ਤਰ ਸੀ ਉਹ। ਮਾਂ-ਬਾਪ ਨੂੰ ਬੜੀ ਖ਼ੁਸ਼ੀ ਹੋਈ ਬੜੇ ਹੀ ਜ਼ਸ਼ਨ ਮਨਾਏ ਗਏ ਸਨ। ਸਾਰੇ ਹੀ ਬੜੇ ਹੀ ਖ਼ੁਸ਼ ਸਨ। ਜਿਸ ਤਰ੍ਹਾਂ ਕਿ ਮਾਂ-ਬਾਪ ਨੂੰ ਇ¤ਕ ਖਿਡਾਉਦਾ ਮਿਲ ਗਿਆ ਹੋਵੇ। ਉਹ ਉਸ ਨਾਲ ਬ¤ਚਿਆ ਦੇ ਤਰ੍ਹਾਂ ਖੇਡਦੇ ਤੇ ਚਾਅ ਲਾਡ ਕਰਦੇ ਸਨ ਤੇ ਬੜਾ ਹੀ ਲਾਡ ਲਡਾਉਂਦੇ ਸਨ। ਉਸਦੀ ਹਰ ਮੰਗ ਨੂੰ ਪੂਰਾ ਕਰਦੇ ਸਨ।
ਦਰਸ਼ਨ ਦੇ ਮਾਂ ਨੇ ਤਾਂ ਬੜੇ ਹੀ ਪਿਆਰ ਨਾਲ ਕਹਿਣਾ ”ਆ ਮੇਰਾ ਲਾਡੀ!” , ”ਇਹ ਤਾਂ ਮੇਰਾ ਲ¤ਡੂ ਹੈ, ਬੜਾ ਹੀ ਮਿ¤ਠਾ ਤੇ ਪਿਆਰਾ ਹੈ । ” ਜਦ ਵੀ ਦਰਸ਼ਨ ਨੇ ਕੋਈ ਸ਼ਰਾਰਤ ਕਰਨੀ ਦੋਨਾਂ ਮਾਂਤ- ਪਿਤਾ ਨੇ ਬੜੇ ਹੀ ਖ਼ੁਸ਼ ਹੋਣਾ। ਮਾਂ ਬਾਪ ਨੂੰ ਤਾਂ ਜਿਵੇਂ ਕੋਈ ਜਿਹੀ ਖ਼ਾਨ ਮਿਲ ਗਈ ਹੋਵੇ। ਉਸ ਦੀ ਹਰ ਸ਼ਰਾਰਤ ਨੂੰ ਮੁਆਫ਼ ਕਰ ਦੇਣਾ ਉਹ ਆਪਣਾ ਵਡ¤ਪਣ ਮੰਨਦੇ ਸਨ।
ਹੁਣ ਨੂੰ ਘਰ ਦੇ ਨਜ਼ਦੀਕ ਪੈਂਦੇ ਇ¤ਕ ਸਕੂਲ ਪ੍ਰਾਇਮਰੀ ‘ਚ ਐਡਮਿਟ ਕਰਾ ਦਿ¤ਤਾ ਗਿਆ ਸੀ। ਮਾਂ-ਪਿਓ ਦੇ ਲਾਡ ਨੇ ਉਸ ਨੂੰ ਵਿਗਾੜ ਕੇ ਰ¤ਖ ਦਿ¤ਤਾ ਸੀ। ਕਦੇ ਬਚਨੀ ਦੇ ਮੁੰਡੇ ਰਾਜੂ ਦਾ ਸਿਰ ਪਾੜ ਦੇਣਾ, ਕਦੇ ਨਾਈਆਂ ਦੇ ਮ¤ਟੀ ਦੇ ਬ¤ਟਾ ਮਾਰ ਦੇਣਾ। ਉਸ ਨੇ ਹਰ ਇ¤ਕ ਦੇ ਨ¤ਕ ‘ਚ ਦਮ ਕਰ ਛ¤ਡਿਆ ਸੀ। ਗ¤ਲ ਕੀ ਉਹ ਬਹੁਤ ਵਿਗੜ ਚੁ¤ਕਾ ਸੀ। ਇਸ ਸਭ ਕੁਝ ਵਿ¤ਚ ਉਸ ਦੇ ਮਾਂ-ਪਿਓ ਦਾ ਹੀ ਹ¤ਥ ਸੇ।
ਕੋਈ ਘਰ ‘ਚ ਉਲ੍ਹਾਮਾਂ ਲੈ ਕੇ ਆਇਆ ਤਾਂ ਮਾਂ-ਪਿਓ ਨੇ ਉਲ੍ਹਾਮਾਂ ਲੈ ਕੇ ਆਏ ਹੋਏ ਦੇ ਗਲ ਹੀ ਪੈ ਜਾਣਾ ‘ਤੇ ਆਉਣ ਵਾਲੇ ਵਿਚਾਰੇ ਨੇ ਮਿੰਨਤਾਂ ਕਰ ਕੇ ਮਸੀਂ ਖਹਿੜਾ ਛੁਡਾ ਕੇ ਜਾਣਾ। ਕਿਸੇ ਨਾ ਕਿਸੇ ਤਰ੍ਹਾਂ ਉਸਨੇ ਪ੍ਰਾਇਮਰੀ ਕਲਾਸਾਂ ਪਾਸ ਕਰ ਹੀ ਲਈਆਂ। ਸ਼ਾਇਦ ਸਕੂਲ ਵਾਲਿਆਂ ਨੇ ਵੀ ਸੋਚਿਆ ਹੋਣਾ ਹੈ ਕਿ ਚਲੋ ਖਹਿੜਾ ਛ¤ਡੇ।
ਹੁਣ ਉਸਨੂੰ ਨਜ਼ਦੀਕ ਪੈਂਦੇ ਇ¤ਕ ਹਾਈ ਸਕੂਲ ‘ਚ ਐਡਮਿਟ ਕਰਾ ਦਿ¤ਤਾ ਗਿਆ। ਉਸ ਦੀ ਹਰ ਇ¤ਕ ਸ਼ਰਾਰਤ ਨੂੰ ਹੁਣ ਤ¤ਕ ਬੜ੍ਹਾਵਾ ਮਿਲਦਾ ਰਿਹਾ ਸੀ। ਕਹਿਣ ਨੂੰ ਤਾਂ ਉਹ ਸਕੂਲ ਦਾ ਇ¤ਕ ਵਿਦਿਆਰਥੀ ਸੀ, ਪਰ ਦਿਖਾਵਾ ਇਸ ਤਰ੍ਹਾਂ ਕਰਨ ਲ¤ਗਾ ਸੀ ਜਿਵੇਂ ਕਿ ਉਹ ਖ਼ੁਦ ਹੀ ਸਕੂਲ ਦਾ ਮਾਲਕ ਹੋਵੇ ਤੇ ਬਾਕੀ ਸਕੂਲ ਦਾ ਸਾਰਾ ਸਟਾਫ਼ ਉਸ ਦਾ ਨੌਕਰ ਹੋਵੇ।
ਸਕੂਲ ਦੇ ਸਟਾਫ਼ ਨੂੰ ਤਾਂ ਉਹ ਟਿ¤ਚ ਕਰ ਕੇ ਵੀ ਨਹੀਂ ਸੀ ਜਾਣਦਾ। ਪੜ੍ਹਾਈ ‘ਚ ਤਾਂ ਉਸ ਦਾ ਕੋਈ ਧਿਆਨ ਨਹੀਂ ਸੀ। ਪੜ੍ਹਾਈ ਤਾਂ ਉਸ ਨੂੰ ਇ¤ਕ ਬੇਕਾਰ ਜਿਹੀ ਚੀਜ਼ ਲਗਦੀ ਸੀ। ਉਸ ਨੂੰ ਲਗਦਾ ਸੀ ਕਿ ਟੀਚਰ ਤਾਂ ਬਸ ਸਿਰਫ ਉਸ ਦੇ ਨੌਕਰ ਹਨ। ਉਨ੍ਹਾਂ ਨੂੰ ਉਸ ਸ਼ਹਿਜ਼ਾਦੇ ਨੂੰ ਝਿੜਕਣ ਦਾ ਅਧਿਕਾਰ ਨਹੀਂ ਸੀ। ਪੜ੍ਹਾਈ ‘ਚ ਉਸ ਦਾ ਕੋਈ ਧਿਆਨ ਨਹੀਂ ਸੀ। ਇਸ ਤਰ੍ਹਾਂ ਸੀ ਜਿਵੇਂ ਕੋਈ ਗਧੇ ਨੂੰ ਬੰਨ ਕੇ ਖ਼ੀਰ ਖੁਆ ਰਿਹਾ ਹੋਵੇ।
ਦੋ ਤਿੰਨ ਵਾਰ ਤਾਂ ਉਸ ਦਾ ਸਕੂਲ ‘ਚੌਂ ਨਾਂਅ ਵੀ ਕ¤ਟਿਆ ਗਿਆ ਸੀ। ਮਾਂ-ਪਿਓ ਉਸ ਨੂੰ ਫਿਰ ਮਿੰਨਤਾਂ ਕਰ ਕੇ ਸਕੂਲ ਛ¤ਡ ਆਉਂਦੇ ਸਨ। ਬਸ ਫਿਰ ਕੀ ਸੀ ਕਿਸੇ ਨਾ ਕਿਸੇ ਤਰ੍ਹਾਂ ਉਸ ਨੇ ਦਸ ਕਲਾਸਾਂ ਵੀ ਪਾਸ ਕਰ ਲਈਆ। ਹੁਣ ਬਸ ਘਰ ‘ਚ ਵਿਹਲਾ ਰਹਿ ਕੇ ਹੀ ਅਵਾਰਾਗਰਦੀ ਤੇ ਮੌਜ਼ ਮਸਤੀ ਕਰਨੀ ਸ਼ੁਰੂ ਕਰ ਦਿ¤ਤੀ।
ਹੁਣ ਤਾਂ ਮਾਂ-ਪਿਤਾ ਵੀ ਉਸ ਦੀਆਂ ਇਨ੍ਹਾਂ ਹਰਕਤਾਂ ਤੋਂ ਤੰਗ ਆ ਚੁ¤ਕੇ ਸੀ। ਉਨ੍ਹਾਂ ਨੂੰ ਸਮਝ ਨਹੀਂ ਸੀ ਲਗ ਰਹੀ ਕਿ ਹੁਣ ਉਹ ਕੀ ਕਰਨ ਤੇ ਕੀ ਨਾ ਕਰਨ। ਕਿਉਂਕਿ ਆਪਣੇ ਹੀ ਪੈਰ ‘ਤੇ ਉਨ੍ਹਾਂ ਨੇ ਆਪ ਹੀ ਕੁਲਹਾਰਾ ਮਾਰਿਆ ਸੀ। ਉਸ ਨੂੰ ਵਿਗਾੜਨ ‘ਚ ਉਨ੍ਹਾਂ ਦਾ ਹੀ ਹ¤ਥ ਸੇ। ਹੁਣ ਉਸ ਵਿਆਹ ਦੇ ਕਾਬਲ ਵੀ ਹੋ ਗਿਆ ਸੀ। ਬਾਪ ਨੇ ਸੋਚਿਆ ਕਿ ਹੁਣ ਉਸ ਦਾ ਵਿਆਹ ਕਰ ਦਿ¤ਤਾ ਜਾਵੇ ਤਾਂ ਇਸ ਦੀਆਂ ਆਦਤਾਂ ਆਪ ਹੀ ਬਦਲ ਜਾਣਗੀਆਂ ਤੇ ਕਬੀਲਦਾਰੀ ਸਿਰ ਪੈਣ ਦੇ ਨਾਲ ਇਸ ਨੂੰ ਜ਼ਿੰਦਗੀ ਦੀ ਸਮਝ ਆ ਜਾਵੇਗੀ।
ਉਸ ਦਾ ਵਿਆਹ ਕਰ ਦਿ¤ਤਾ ਗਿਆ ਉਸ ਦੇ ਘਰ ਵਾਲੀ ਦਾ ਨਾਂਅ ਜਸਕਰਨ ਸੀ। ਉਹ ਬੜੀ ਹੀ ਸਾਊ ਤੇ ਸੁਚ¤ਜੀ ਸੀ। ਜਿਸ ਤਰ੍ਹਾਂ ਕਿ ਉਸ ਮਾਂ-ਪਿਓ ਨੇ ਸੋਚਿਆ ਸੀ ਆਖ਼ਿਰ ਉਸ ਮੁਤਾਬਕ ਹੀ ਹੋਣ ਲ¤ਗਾ ਸੀ। ਦਰਸ਼ਨ ਦੇ ਸਿਰ ਉ¤ਪਰ ਉਸ ਦੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਪੈ ਗਈ ਸੀ। ਹੁਣ ਉਸ ਨੇ ਸੋਚਣਾ ਸ਼ੁਰੂ ਕਰ ਦਿ¤ਤਾ ਸੀ ਕਿ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਕੰਮ ਕੋਈ ਵੀ ਛੋਟਾ ਵ¤ਡਾ ਨਹੀਂ ਹੁੰਦਾ। ਕੋਈ ਵ¤ਡਾ ਛੋਟਾ ਹੈ ਤਾਂ ਉਹ ਮਨੁ¤ਖ ਆਪਣੀ ਸੋਚ ਤੋਂ ਹੀ ਹੈ।
ਬਾਕੀ ਵੈਸੇ ਵੀ ਮਾਤਾ ਪਿਤਾ ਨੇ ਉਸ ਨੂੰ ਕਿੰਨਾਂ ਚਿਰ ਤ¤ਕ ਬਿਠਾ ਕੇ ਖਿਲਾਉਣਾ ਸੀ। ਸਮੇਂ ਨੇ ਕਰਵਟ ਬਦਲੀ ਹੁਣ ਉਸ ਨੂੰ ਡੰਗਰਾਂ ਦੀ ਤਰ੍ਹਾਂ ਹ¤ਡ ਭੰਨ ਕੇ ਮਿਹਨਤ ਵੀ ਕਰਨੀ ਪੈ ਗਈ ਸੀ। ਹੁਣ ਤਾਂ ਉਸਨੂੰ ਮਾਲਕਾਂ ਤ¤ਕ ਦੀਆਂ ਫਿਟਕਾਰਾਂ ਨੂੰ ਵੀ ਸਹਿਣ ਕਰਨਾ ਪੈ ਰਿਹਾ ਸੀ। ਪਰ ਹੁਣ ਉਸ ਜ਼ਿੰਦਗੀ ਦਾ ਸ¤ਚ ਨਜ਼ਰ ਆਉਣ ਲ¤ਗਾ ਸੀ। ਹੁਣ ਉਸ ਨੂੰ ਪਤਾ ਲ¤ਗ ਗਿਆ ਸੀ ਕਿ ਜੇਕਰ ਉਹ ਕਿਸੇ ਦੇ ਮੁਹਰੇ ਚੂ-ਚੜ¤ਕ ਵੀ ਕਰੇਗਾ ਤਾਂ ਉਸਨੂੰ ਰੋਟੀ ਕਮਾਉਣ ‘ਚ ਮੁਸ਼ਕਲ ਪੇਸ਼ ਆ ਸਕਦੀ ਹੈ।
ਆਪਣੇ ਆਪ ਨੂੰ ਦੂਜਿਆਂ ਦਾ ਮਾਲਕ ਸਮਝਣ ਵਾਲਾ ਹੁਣ ਖ਼ੁਦ ਇ¤ਕ ਗ਼ੁਲਮਾਂ ਦਾ ਜੀਵਨ ਜੀਅ ਰਿਹਾ ਸੀ। ਚਲ ਡੰਗਰਾਂ ਨੂੰ ਪ¤ਠੇ ਪਾ, ਕੰਮ ਕਰੇਗਾਂ ਤਾਂ ਮੇਹਨਤ ਮਿਲੇਗੀ!”ਮਾਲਕ ਨੇ ਝਿੜਕਦੇ ਹੋਏ ਆਖਿਆ। ਸ¤ਚ-ਮੁ¤ਚ ਹੀ ਹੁਣ ਉਸਨੂੰ ਮਿ¤ਟੀ ਨਾਲ ਮਿ¤ਟੀ ਹੋਣਾ ਪੈ ਰਿਹਾ ਸੀ। ਹੁਣ ਉਸਨੂੰ ਅਸਲ ਜ਼ਿੰਦਗੀ ਦੀ ਸਮਝ ਪੈ ਰਹੀ ਸੀ ‘ਤੇ ਆਪਣੇ ਆਪ ਨੂੰ ਦੂਜਿਆਂ ਦਾ ਮਾਲਕ ਸਮਝਣ ਵਾਲਾ ਆਪਣੀ ਅਸਲ ਜ਼ਿੰਦਗੀ ਦਾ ਮਨੋਰਥ ਸਮਝ ਗਿਆ ਸੀ।



