Skip to content
Independent perspectives. Global stories.
BREAKING

ਬਾਲਦ ਕਲਾਂ ਵਿੱਚ ਜ਼ਮੀਨ ’ਤੇ ਝੰਡਾ ਲਹਿਰਾਉਣ ਤੋਂ ਬਾਅਦ ਅਗਲੇ ਸੰਘਰਸ਼ ਦਾ ਐਲਾਨ

Share this story

Page-3_24 ਸੰਗਰੁੂਰ, 29 ਨਵੰਬਰ (ਹਰਜੀਤ ਸਿੰਘ ਹਸਨਪੁਰੀ)- ਪਿਛਲੇ ਦਿਨੀਂ ਪੰਚਾਇਤੀ ਜ਼ਮੀਨ ਵਿਚੋਂ ਦਲਿਤਾਂ ਦੇ ਤੀਜੇ ਹਿੱਸੇ ਵਾਲੇ ਜ਼ਮੀਨ ਲਈ ਲੜੇ ਗਏ ਜੇਤੂ ਸੰਘਰਸ਼ ਦੀ ਧਰਤੀ ਪਿੰਡ ਬਾਲਦ ਕਲਾਂ ਵਿਖੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲਂੋ ਵਿਸ਼ਾਲ ਕਾਨਫਰੰਸ ਕੀਤੀ ਗਈ। ਜਿਸ ਵਿਚ ਵੱਖਰੇ-ਵੱਖਰੇ ਪਿੰਡਾਂ ਤੋਂ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਕਾਨਫੰਰਸ ਵਿਚ ਜ਼ਮੀਨੀ ਸੰਘਰਸ਼ ਨੂੰ ਅੱਗੇ ਤੋਰਨ ਲਈ ਪੰਜਾਬ ਦੀਆਂ ਇਨਕਲਾਬੀ, ਦਲ਼ਿਤ ਪੱਖੀ ਤੇ ਇਨਸਾਫ ਪਸੰਦ ਜਥੇਬੰਦੀਆਂ ਨੂੰ ਨਾਲ ਲੈ ਕੇ ਫਰਵਰੀ ਵਿਚ ਚੰਡੀਗੜ੍ਹ ਵਿਖੇ ਸਿਰਫ ਜ਼ਮੀਨੀ ਮੁੱਦੇ ’ਤੇ ਵਿਸ਼ਾਲ ਰੈਲੀ ਕਰਨ ਦਾ ਐਲਾਨ ਕੀਤਾ।

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਕੀਤੀ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਮੇਟੀ ਦੇ ਕਨਵੀਨਰ ਮੁਕੇਸ਼ ਮਲੌਦ ਨੇ ਕਿਹਾ ਕਿ ਪਿੰਡਾਂ ਵਿਚ ਪੇਂਡੂ ਧਨਾਢ ਚੌਧਰੀਆਂ, ਭੂਮੀਪਤੀਆਂ, ਜਗੀਰਦਾਰਾਂ ਤੇ ਅਫਸਰਸ਼ਾਹੀ ਨੇ ਜ਼ਮੀਨਾਂ ਹੜੱਪ ਰੱਖੀਆਂ ਹਨ। ਬੇਜ਼ਮੀਨੀ ਲੋਕਾਂ ਦੀ ਜ਼ਿੰਦਗੀ ਗੁਲਾਮਾਂ ਵਰਗੀ ਹੈ। ਇਹ ਵੱਡੀਆਂ ਜ਼ਮੀਨਾਂ ਦੇ ਮਾਲਕ ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਧੋਖੇ ਨਾਲ ਤੇ ਉਨ੍ਹਾਂ ਦੀਆਂ ਮਜਬੂਰੀਆਂ ਦਾ ਫਾਇਦਾ ਲ੍ਵੈਦੇ ਹੋਏ ਹੜੱਪ ਕਰ ਰਹੇ ਹਨ, ਤੇ ਅੱਜ ਜ਼ਮੀਨ ਥੋੜ੍ਹੇ ਲੋਕਾਂ ਕੋਲ ਇੱਕਠੀਆਂ ਹੋ ਰਹੀਆਂ ਹਨ। ਵਿਸੇ ਤੌਰ ਤੇ ਪਹੁੰਚੇ ਪ੍ਵੇਡੂ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਕਿਹਾ ਕਿ ਦਲਿਤਾਂ ਨੂੰ ਮਿਲੀਆਂ ਨਜੂਲ ਸੁਸਾਇਟੀਆਂ ਦੀਆਂ ਜਮੀਨਾਂ ਵੀ ਧਨਾਢਾ ਨੇ ਨਹ੍ਵੀ ਬਖਸੀਆਂ। ਅੱਜ ਸਰਕਾਰ ਵੀ ਨਜੂਲ ਸੁਸਾਇਟੀਆਂ ਨੂੰ ਚਲਾ ਕੇ ਰਾਜੀ ਨਹ੍ਵੀ ਹੈ। ਦਲਿਤ ਕਿਸਾਨਾਂ ਨੂੰ ਇਨ੍ਹਾਂ ਸੁਸਾਇਟੀਆਂ ਤ੍ਵੋ ਕੋਈ ਸਹੂਲਤ ਨਹ੍ਵੀ ਮਿਲਦੀ। ਸੰਘਰਸ਼ ਕਮੇਟੀ ਦੇ ਜਿਲ੍ਹਾਂ ਆਗੂ ਗੁਰਮੁੱਖ ਸਿੰਘ, ਨੇ ਕਿਹਾ ਕਿ ਪੰਚਾਇਤੀ ਜ਼ਮੀਨਾਂ ਵਿਚ੍ਵੋ ਤੀਜੇ ਹਿੱਸੇ ਵਾਲੀ ਦਲਿਤਾਂ ਦੀ ਜਮੀਨ ਤੇ ਪ੍ਵੇਡੂ ਉਚ ਜਾਤੀ ਧਨਾਢ ਕਬਜਾ ਕਰਕੇ ਰੱਖਦੇ ਹਨ। ਪ੍ਰਸ਼ਾਸਨ ਤੇ ਸਰਕਾਰ ਇਹਨਾਂ ਪ੍ਵੇਡੂ ਉਚ ਜਾਤੀ ਧਨਾਢਾ ਦੀ ਪਿੱਠ ਤੇ ਹੈ। ਜਦ ਕਿ ਇਹ ਜਮੀਨਾਂ ਦਲਿਤਾਂ ਵਿਚ ਪੱਕੇ ਤੌਰ ਤੇ ਵੰਡੀਆਂ ਜਾਣੀਆਂ ਚਾਹੀਦੀਆਂ ਹਨ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਹਮਾਇਤ ਤੇ ਆਏ ਪੀ.ਐਸ.ਯੂ. ਦੇ ਪ੍ਰਦੀਪ ਕਸਬਾ ਤੇ ਐਨ.ਬੀ.ਐਸ.ਦੇ ਭੁਪਿੰਦਰ ਲੌਗੋਵਾਲ ਨੇ ਕਿਹਾ ਕਿ ਸਰਕਾਰ ਅੱਜ ਲੋਕਾਂ ਨੂੰ ਇੱਕ ਲੱਖ ਘਰ ਬਣਾ ਕੇ ਦੇਣ ਦਾ ਢੋਗ ਰੱਚ ਰਹੀ ਹੈ। ਜਦ ਕਿ ਬਹੁਤ ਸਾਰੇ ਪਿੰਡਾਂ ਵਿਚ ਕਈ ਦਹਾਕਿਆ ਤ੍ਵੋ ਦਲਿਤਾਂ ਨੂੰ ਮਿਲੇ ਪਲਾਟਾ ਦਾ ਅਜੇ ਤੱਕ ਉਨ੍ਹਾਂ ਦਾ ਕਬਜਾ ਨਹ੍ਵੀ ਹੋ ਸਕਿਆ। ਦਲਿਤ ਘਰਾਂ ਦੀ ਨਹ੍ਵੀ ਸਿਰਫ ਪਲਾਟਾ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦੀ ਤਾਂ ਪਹਿਲਾਂ ਇਹੀ ਮੰਗ ਪੂਰੀ ਨਹ੍ਵੀ ਹੋਈ। ਇਸ ਕਾਨਫਰੰਸ ਵਿਚ ਸੈਮੂਅਲ ਜੌਹਨ ਨੇ ਦਲਿਤਾਂ ਦੇ ਦੁੱਖ ਦਰਦਾ ਤੇ ਆਪਣਾ ਨਾਟਕ ਪੇਸ਼ ਕੀਤਾ। ਇਸ ਕਨਵੈਨਸ਼ਨ ਨੂੰ ਹੋਰਨਾ ਤ੍ਵੋ ਇਲਾਵਾ ਗੁਰਪ੍ਰੀਤ ਖੇੜੀ, ਮੱਘਰ ਸਿੰਘ ਘਰਾਚ੍ਵੋ, ਸਿਮਰਜੀਤ ਸੇਖਾਂ, ਜਗਸੀਰ ਸਮੁੂਰਾਂ, ਪ੍ਰਿਥੀ ਲੋਗੌਵਾਲ, ਬਲਵੀਰ ਬਡਰੁੱਖਾਂ, ਬਲਵਿੰਦਰ ਸਿੰਘ ਮਾਂਝਾ, ਕ੍ਰਿਸਨ ਬਉਪੁਰ, ਬਲਜੀਤ ਸਿੰਘ ਬਾਹਮਣੀਵਾਲਾ, ਸੁਖਦੇਵ ਸਿੰਘ ਬਾਲਦ ਕਲਾਂ, ਗੁਰਦੇਵ ਸਿੰਘ ਬਾਲਦ ਕਲਾਂ, ਤੇ ਗੁਰਚਰਨ ਸਿੰਘ ਬਾਲਦਕਲਾਂ, ਕਰਨੈਲ ਲੱਡਾ ਨੇ ਵੀ ਸੰਬੋਧਨ ਕੀਤਾ। ਇਸ ਤ੍ਵੋ ਬਿਨ੍ਹਾਂ ਇੱਕ ਮਤੇ ਰਾਹੀ ਕਮੇਟੀ ਨੇ ਸਰਕਾਰ ਵੱਲ੍ਵੋ ਜਾਂਚ ਦੇ ਨਾਲ ਨਾਲ ਆਟਾ ਦਾਲ ਸਕੀਮ ਤੇ ਲਾਈ ਰੋਕ ਦੀ ਨਿਖੇਧੀ ਕੀਤੀ। ਅਖਿਰ ਵਿਚ ਖੇਤੀ ਕਰਨ ਲਈ ਸੰਘਰਸ਼ ਸਦਕਾ ਮਿਲੀ ਜਮੀਨ ਵਿਚ ਜੇਤੂ ਝੰਡਾ ਲਹਿਰਾਇਆ।

WRITTEN BY