Skip to content
Independent perspectives. Global stories.
BREAKING

ਪਟਿਆਲਾ ਤੇ ਬਠਿੰਡਾ ਵਿੱਚ ਕੁੱਕ ਫਰੰਟ ਨੇ ਮੀਟਿੰਗਾਂ ਬੁਲਾਈਆਂ

Share this story

ਸੰਗਰੂਰ, 29 ਨਵੰਬਰ (ਹਰਜੀਤ ਸਿੰਘ ਹਸਨਪੁਰੀ)- ਡੈਮੋਕ੍ਰੇਟਿਕ ਮਿਡ ਡੇਅ ਮੀਲ ਕੁੱਕ ਫਰੰਟ ਨੇ ਕੁੱਕ ਬੀਬੀਆਂ ਨੂੰ ਲਾਮਬੰਦ ਕਰਨ ਲਈ 13 ਅਤੇ 14 ਦਸੰਬਰ ਨੂੰ ਪਟਿਆਲਾ ਅਤੇ ਬੰਠਿਡਾ ਵਿਖੇ ਮੀਟਿੰਗਾਂ ਸੱਦ ਲਈਆਂ ਹਨ। ਇਸ ਸੰਬਧ ਵਿਚ ਇੱਥੇ ਫਰੰਟ ਦੀ ਹੋਈ ਸੂਬਾ ਪੱਧਰੀ ਇਕੱਤਰਤਾ ਵਿੱਚ ਇੱਕਠੀਆਂ ਹੋਈਆਂ ਆਗੂ ਬੀਬੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ਮਨਦੀਪ ਕੌਰ ਮਾਣਕ ਮਾਜਰਾ ਤੇ ਸਿੰਕੋੌਰ ਸਿਬੀਆ ਨੇ ਕਿਹਾ ਕਿ ਪੰਜਾਬ ਦੇ ਉ¤ਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜ਼ਿਮਨੀ ਚੋਣਾਂ ਦੌਰਾਨ ਫਰੰਟ ਵੱਲੋਂ ਕੀਤੇ ਜ਼ੋਰਦਾਰ ਸੰਘਰਸ਼ ਸ਼ਾਂਤ ਕਰਨ ਲਈ ਕੀਤੀ ਮੀਟਿੰਗ ਦੌਰਾਨ ਵਾਅਦਾ ਕੀਤਾ ਸੀ ਕਿ  ਜ਼ਿਮਨੀ ਚੋਣਾਂ ਤੋਂ ਤੁਰੰਤ ਬਾਅਦ ਕੁੱਕ ਬੀਬੀਆਂ ਦੀਆਂ ਤਨਖਾਹਾਂ ਵਿਚ ਵਾਧਾ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਜਾਵੇਗਾ ਪਰ ਇਹ ਅੱਜ ਤੱਕ ਜਾਰੀ ਨਹੀਂ ਹੋਇਆ। ਪੰਜਾਬ ਸਰਕਾਰ ਨੇ ਗਰੀਬ ਪਰਿਵਾਰਾਂ ਨਾਂਲ ਸੰਬਧ ਰੱਖਦੀਆਂ ਮਿਡ-ਡੇਅ ਮੀਲ  ਬੀਬੀਆਂ ਨਾਲ ਕਈ ਵਾਰ ਤਨਖਾਹਾਂ ਵਧਾਉਣ ਦਾ ਵਾਅਦਾ ਕੀਤਾ ਹੈ ਜ਼ੋ ਅੱਜ ਤੱਕ ਵਫਾ ਨਹੀਂ ਹੋਇਆ।ਉਨ੍ਹਾਂ ਕਿਹਾ ਕਿ 13 ਦਸਬੰਰ ਨੂੰ ਪਟਿਆਲਾ ਵਿੱਚ ਨਹਿਰੂ ਪਾਰਕ ਵਿਖੇ ਇਕੱਤਰਤਾ ਰੱਖੀ ਗਈ ਹੈ ਜਿਸ ਵਿੱਚ ਮੁਹਾਲੀ ਰੋਪੜ ,ਫਤਹਿਗੜ੍ਹ ਸਾਹਿਬ ਸੰਗਰੂਰ ,ਲੁਧਿਆਣਾ ਪਟਿਆਲਾ ਜ਼ਿਲ੍ਹਿਆਂ ਦੇ

ਜ਼ਿਲ੍ਹਾ ਬਲਾਕਾਂ ਦੇ ਆਗੂਆਂ ਤੋਂ ਇਲਾਵਾ ਹੋਰ ਆਗੂ ਵੀ ਸ਼ਮੂਲੀਅਤ ਕਰਨਗੇ। ਇਸੇ ਤਰ੍ਹਾਂ 14 ਦਸਬੰਰ ਨੂੰ ਬਠਿੰਡਾ ਵਿਖੇ ਬਠਿੰਡਾ ਮਾਨਸਾ ਮੁਕਤਸਰ, ਫਾਜ਼ਿਲਕਾ ਤੇ ਮੋਗਾ ਜ਼ਿਲ੍ਹਿਆਂ ਦੇ ਆਗੂ ਸ਼ਮੁਲੀਅਤ ਕਰਨਗੇ। ਅੱਜ ਦੀ ਇਸ ਮੀਟਿੰਗ ਵਿੱਚ ਜਿਲ੍ਹਾ ਪਟਿਆਲਾ ਦੀ ਪ੍ਰਧਾਨ ਸੁਖਜੀਤ ਕੌਰ ਲਚਕਾਈ, ਸੰਗਰੂਰ ਜ਼ਿਲ੍ਹੇ ਦੀ ਪ੍ਰਧਾਨ ਕੁਲਦੀਪ ਕੌਰ ਬਨਭੌਰੀ ਸੁਖਵਿੰਦਰ ਕੌਰ ਅੱਚਲ, ਪਰਮਜੀਤ ਕੌਰ ਨਰਾਇਣਗੜ੍ਹ ਤੇ ਕੁਲਵਿੰਦਰ ਕੌਰ ਗਹਿਲਾਂ ਸ਼ਾਮਲ ਹਨ।

WRITTEN BY