Skip to content
Independent perspectives. Global stories.
BREAKING

ਪੰਜਾਬ ਵਿਚੋਂ ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਲਈ ਇਕੱਤਰ ਕੀਤੀ ਗਈ 12 ਟਨ ਸਮੱਗਰੀ ਨੂੰ ਸ. ਮਾਨ ਆਪਣੀ ਨਜ਼ਰਸ਼ਾਨੀ ਹੇਠ ਵੰਡ ਰਹੇ ਹਨ : ਟਿਵਾਣਾ

Share this story

ਫ਼ਤਹਿਗੜ੍ਹ ਸਾਹਿਬ, 29 ਨਵੰਬਰ (ਪੀ. ਟੀ.)- ‘‘ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸੰਜ਼ੀਦਾ ਹਦਾਇਤ ਉਤੇ ਜੋ ਪਾਰਟੀ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਪੂਰੀ ਸਿਦਤ ਨਾਲ ਘਰ-ਘਰ, ਪਿੰਡ-ਪਿੰਡ ਜਾ ਕੇ ਕਣਕ, ਚਾਵਲ, ਚੀਨੀ, ਚਾਹਪੱਤੀ, ਕੱਪੜਾ, ਕੰਬਲ, ਰਜਾਈਆ ਆਦਿ ਸਮੱਗਰੀ ਇਕੱਤਰ ਕੀਤੀ ਸੀ, ਉਹ ਸ. ਸਿਮਰਨਜੀਤ ਸਿੰਘ ਮਾਨ ਆਪਣੀ ਪੂਰੀ ਟੀਮ ਨਾਲ ਜੰਮੂ-ਕਸ਼ਮੀਰ ਵਿਖੇ ਪਹੁੰਚਕੇ ਕੇਵਲ ਪੀੜ੍ਹਤ ਪਰਿਵਾਰਾਂ ਦੀ ਸਾਰ ਹੀ ਨਹੀਂ ਲੈ ਰਹੇ, ਬਲਕਿ ਲੋੜਵੰਦ ਪੀੜ੍ਹਿਤ ਪਰਿਵਾਰਾਂ ਨੂੰ ਆਪਣੀ ਟੀਮ ਦੇ ਰਾਹੀ ਆਪਣੀ ਨਜ਼ਰਸ਼ਾਨੀ ਹੇਠ ਉਪਰੋਕਤ ਇਕੱਤਰ ਕੀਤੀ ਗਈ 12 ਟਨ ਸਮੱਗਰੀ ਨੂੰ ਵੰਡਕੇ ਆਤਮਿਕ ਅਤੇ ਇਖ਼ਲਾਕੀ ਖੁਸ਼ੀ ਤੇ ਫਖ਼ਰ ਮਹਿਸੂਸ ਕਰ ਰਹੇ ਹਨ । ਕਿਉਂਕਿ ਸਿੱਖ ਧਰਮ ‘‘ਨਾ ਕੋ ਵੈਰੀ ਨਹੀਂ ਬੈਗਾਨਾ, ਸਗਲਿ ਸੰਗਿ ਹਮਕੋ ਬਨਿ ਆਈ॥ੂ ਦੇ ਮਹਾਂਵਾਕ ਅਨੁਸਾਰ ਹਰ ਦੀਨ-ਦੁੱਖੀ, ਪੀੜ੍ਹਿਤ, ਲੋੜਵੰਦ ਦੀ ਸਹਾਇਤਾ ਕਰਕੇ ਆਪਣੇ ਇਨਸਾਨੀ ਫ਼ਰਜਾਂ ਦੀ ਪੂਰਤੀ ਕਰਕੇ ਆਤਮਿਕ ਖੁਸ਼ੀ ਪ੍ਰਾਪਤ ਕਰਨ ਵਿਚ ਯਕੀਨ ਰੱਖਦੀ ਹੈ । ਦੂਸਰਾ ਸਰਬੱਤ ਦੇ ਭਲੇ ਦੇ ਮਿਸਨ ਨੂੰ ਵੀ ਹਮੇਸ਼ਾਂ ਆਪਣੇ ਜਹਿਨ ਵਿਚ ਰੱਖਦੀ ਹੈ । ਗੁਰੂ ਸਾਹਿਬਾਨ ਨੇ ਸਾਨੂੰ ਇਹ ਸਿਧਾਂਤ ਅਤੇ ਸੋਚ ਇਨਸਾਨੀਅਤ ਦੇ ਬਿਨ੍ਹਾਂ ਤੇ ਦਿੱਤੇ ਹਨ । ਜਿਸ ਉਤੇ ਪਹਿਰਾ ਦੇਣਾ ਹਰ

ਸਿੱਖ ਆਪਣਾ ਪਰਮ-ਧਰਮ ਫਰਜ ਸਮਝਦਾ ਹੈ । ਆਪਣੇ ਫਰਜਾਂ ਦੀ ਪੂਰਤੀ ਕਰਕੇ ਅਤੇ ਲੋੜਵੰਦਾਂ ਦੀ ਸਹਾਇਤਾ ਕਰਕੇ ਜੋ ਆਤਮਿਕ ਬਲ ਮਿਲਦਾ ਹੈ, ਉਹ ਇਸ ਤਰ੍ਹਾਂ ਨਿਰਸਵਾਰਥ ਹੋ ਕੇ ਸੇਵਾ ਕਰਨ ਵਾਲਾ ਹੀ ਮਹਿਸੂਸ ਕਰ ਸਕਦਾ ਹੈ । ਸ. ਮਾਨ ਤੇ ਉਹਨਾਂ ਦੇ ਨਾਲ ਗਈ ਸਮੁੱਚੀ ਟੀਮ ਸਾਨੂੰ ਫੋਨ ਉਤੇ ਇਸ ਕੀਤੀ ਜਾ ਰਹੀ ਸੇਵਾ ਦਾ ਆਨੰਦ ਪ੍ਰਾਪਤ ਹੋਣ ਦਾ ਜਿਕਰ ਫਖ਼ਰ ਨਾਲ ਕਰ ਰਹੇ ਹਨ ।ੂਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਤੋ ਜੰਮੂ-ਕਸ਼ਮੀਰ ਹੜ੍ਹ ਪੀੜ੍ਹਿਤਾਂ ਦੀ ਮਦਦ ਲਈ ਗਈ ਟੀਮ ਦੇ ਉ¤ਦਮਾਂ ਦਾ ਵੇਰਵਾ ਦਿੰਦੇ ਹੋਏ ਇਕ ਪ੍ਰੈਸ ਨੋਟ ਰਾਹੀ ਦਿੱਤੀ । ਉਹਨਾਂ ਕਿਹਾ ਕਿ ਇਹ ਉ¤ਦਮ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਫਰਜਾਂ ਨੂੰ ਮੁੱਖ ਰੱਖਕੇ ਕਰ ਰਿਹਾ ਹੈ, ਪਰ ਉਥੋ ਦੇ ਪੀੜ੍ਹਿਤ ਨਿਵਾਸੀਆਂ ਵੱਲੋ ਸ. ਸਿਮਰਨਜੀਤ ਸਿੰਘ ਮਾਨ ਅਤੇ ਪਾਰਟੀ ਮੈਂਬਰਾਂ ਨੂੰ ਜੋ ਪਿਆਰ ਅਤੇ ਸਤਿਕਾਰ ਦਿੱਤਾ ਜਾ ਰਿਹਾ ਹੈ, ਉਹ ਵੀ ਇਕ ਅਲੋਕਿਕ ਆਨੰਦ ਦੀ ਤਰ੍ਹਾਂ ਹੈ । ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਮੁਹੰਮਦ ਇਕਬਾਲ ਖੰਡੇ ਅਤੇ ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਸ੍ਰੀ ਕੇ. ਰਜਿੰਦਰ ਕੁਮਾਰ ਨੂੰ ਅਸੀਂ ਪੰਜਾਬ ਤੋ ਚੱਲਣ ਤੋ ਪਹਿਲੇ ਈਮੇਲ ਸੰਦੇਸ਼ ਰਾਹੀ ਇਥੋ ਜਾਣ ਵਾਲੇ ਸਮੱਗਰੀ ਵਾਲੇ ਟਰੱਕਾਂ ਅਤੇ ਮੈਂਬਰਾਂ ਦੀ ਸੁਰੱਖਿਆ ਅਤੇ ਉਹਨਾਂ ਨੂੰ ਬਿਨ੍ਹਾਂ ਕਿਸੇ ਰੋਕ-ਟੋਕ ਤੋ ਚੈ¤ਕ ਪੋਸਟਾਂ ਉਤੇ ਪ੍ਰੇਸ਼ਾਨ ਨਾ ਕਰਨ ਦੀ ਬੇਨਤੀ ਕੀਤੀ ਸੀ।

WRITTEN BY